✕
  • ਹੋਮ

ਚਾਰ ਦਿੱਲੀਆਂ ਜਿੱਡਾ ਬਰਫ ਦਾ ਟੁੱਕੜਾ ਸਮੁੰਦਰ 'ਚ ਡਿੱਗਾ, ਭਾਰਤੀ ਤੱਟਾਂ 'ਤੇ ਖਤਰਾ 

ਏਬੀਪੀ ਸਾਂਝਾ   |  14 Jul 2017 02:46 PM (IST)
1

2

3

4

ਕਿਉਂ ਟੁੱਟਿਆ ਹਿਮਖੰਡ ? ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਸਾਉਦਰਨ ਓਸ਼ਨ ਦਾ ਤਾਪਮਾਨ ਵਧ ਰਿਹਾ ਹੈ। ਇਸ ਦੀ ਵਜ੍ਹਾ ਨਾਲ ਲਾਰਸਨ ਸੀ ਦੇ ਆਈਸ ਸ਼ੇਲਫ ਦੇ ਹੇਠਾਂ ਦਾ ਪਾਣੀ ਤੁਲਨਾਤਮਕ ਗਰਮ ਹੋ ਰਿਹਾ ਸੀ। ਇਸ ਦੀ ਵਜ੍ਹਾ ਨਾਲ ਉੱਥੇ ਦੀ ਬਰਫ਼ ਵਿੱਚ ਲਗਾਤਾਰ ਕਟਾਅ ਹੋ ਰਿਹਾ ਸੀ। ਪੈਂਰੇਂਟ ਬਾਡੀ ਦੇ ਨਾਲ ਇਸ ਆਈਸ ਸ਼ੇਲਫ ਦੇ ਭਾਰ ਤਾਲਮੇਲ ਵਿਗੜਨ ਦੇ ਕਾਰਨ ਇਹ ਆਈਸ ਸ਼ੇਲਫ ਟੁੱਟ ਗਿਆ।

5

ਟੁੱਟਿਆ ਹੋਇਆ ਹਿਮਖੰਡ ਕਿੱਥੇ ਸਥਿਤ ਸੀ ? ਅੰਟਾਰਕਟਿਕਾ ਜਿਸ ਸਮੁੰਦਰ ਨਾਲ ਘਿਰਿਆ ਹੈ, ਉੱਥੇ ਸਾਉਦਰਨ ਓਸ਼ਨ ਕਹਿੰਦੇ ਹਨ। ਅੰਟਾਰਕਟਿਕਾ ਪੈਨੇਨਸੁਲਾ ਦੇ ਜਿਸ ਇਲਾਕੇ ਵਿੱਚ ਹਿਮਖੰਡ ਵੱਖ ਹੋਇਆ ਹੈ, ਇਸ ਦੇ ਇਲਾਕੇ ਨੂੰ ਲਾਰਸਨ ਸੀ ਕਹਿੰਦੇ ਹਨ। ਜਿਹੜਾ ਹਿੱਸਾ ਅਲੱਗ ਹੋਇਆ ਹੈ, ਉਹ ਲਾਰਸਨ ਸੀ ਦਾ ਇੱਕ ਆਈਸ ਸ਼ੇਲਫ ਸੀ। ਬਰਫ਼ ਦੇ ਜਿਸ ਹਿੱਸੇ ਹੇਠਾਂ ਸਮੁੰਦਰ ਦਾ ਪਾਣੀ ਹੁੰਦਾ ਹੈ ਉਸ ਨੂੰ ਆਈਸ ਸ਼ੇਲਫ ਕਹਿੰਦੇ ਹਨ। ਜਿਸ ਹਿੱਸੇ ਹੇਠ ਜ਼ਮੀਨ ਹੁੰਦੀ ਹੈ, ਉਸ ਨੂੰ ਆਈਸ ਸ਼ੀਟ ਕਹਿੰਦੇ ਹਨ। ਹੁਣ ਇਹ ਟੁੱਟਿਆ ਹੋਇਆ ਹਿੱਸਾ ਇੱਕ ਆਜ਼ਾਦ ਆਈਸਬਰਗ ਦੇ ਰੂਪ ਵਿੱਚ ਮੌਜੂਦ ਹੈ।

6

ਅੰਟਾਰਕਟਿਕਾ ਵਿੱਚ ਵਾਤਾਵਰਨ ਉੱਤੇ ਖੋਜ ਲਈ ਮਿਨਿਸਟਰੀ ਆਫ਼ ਅਰਥ ਸਾਇੰਸਿਜ ਤੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਤਾਵਰਨ ਸੰਸਥਾਨ ਹਰ ਸਾਲ ਆਪਣੀ ਖੋਜ ਟੀਮ ਅੰਟਾਰਕਟਿਕਾ ਭੇਜਦਾ ਹੈ। ਇਸ ਟੀਮ ਦਾ ਹਿੱਸਾ ਰਹਿ ਚੁੱਕੇ ਤੇ ਅੰਟਾਰਕਟਿਕਾ ਤੋਂ ਵਾਪਸ ਆ ਕੇ ਨਵੀਨ ਕੁਮਾਰ ਤੇ ਥੁਪਰਸਥਨ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇੰਨੇ ਵੱਡੇ ਹਿਮਖੰਡ ਦੇ ਟੁੱਟਣ ਨਾਲ ਵਿਗਿਆਨੀ ਕਿਸ ਤਰੀਕੇ ਨਾਲ ਦੇਖ ਰਹੇ ਹਨ।

7

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਗਲੇਸ਼ੀਓਲੌਜੀ ਤੇ ਵਾਤਾਵਰਨ ਭੌ ਵਿਗਿਆਨ ਦੇ ਪ੍ਰੋਫੈਸਰ ਏ.ਐਲ. ਰਾਮਨਾਥਨ ਆਪਣੀ ਟੀਮ ਦੇ ਨਾਲ ਅੰਟਾਰਕਟਿਕਾ ਦੇ ਵਾਤਾਵਰਨ ਉੱਤੇ ਖੋਜ ਕਰ ਰਹੇ ਹਨ। ਪ੍ਰੋ. ਰਾਮਨਾਥਨ ਮੁਤਾਬਕ ਟੁੱਟੇ ਹੋਏ ਹਿਮਖੰਡ ਬਾਰੇ ਕੋਈ ਸਪਸ਼ਟ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਸ ਦੇ ਖ਼ਰਾਬ ਨਤੀਜੇ ਸਾਲ ਭਰ ਵਿੱਚ ਜਾਂ ਬਾਅਦ ਵਿੱਚ ਵੀ ਆ ਸਕਦੇ ਹਨ।

8

ਨਵੀਂ ਦਿੱਲੀ: ਹਾਲ ਹੀ ਵਿੱਚ ਅੰਟਾਰਟਿਕਾ ਪੈਨੇਨਸੁਲਾ ਤੋਂ 5800 ਵਰਗ ਕਿੱਲੋਮੀਟਰ ਦਾ ਹਿਮਖੰਡ ਟੁੱਟ ਕੇ ਸਮੁੰਦਰ ਵਿੱਚ ਡਿੱਗ ਗਿਆ ਹੈ। ਇਸ ਦਾ ਆਕਾਰ ਦਿੱਲੀ ਦੇ ਆਕਾਰ ਤੋਂ ਚਾਰ ਗੁਣਾ ਵੱਡਾ ਹੈ। ਇਸ ਟੁੱਟੇ ਹਿਮਖੰਡ ਨਾਲ ਭਾਰਤ ਦੇ ਪੂਰਬੀ ਤੱਟਾਂ 'ਤੇ ਖ਼ਤਰਾ ਪੈਦਾ ਹੋ ਸਕਦਾ ਹੈ।

  • ਹੋਮ
  • ਭਾਰਤ
  • ਚਾਰ ਦਿੱਲੀਆਂ ਜਿੱਡਾ ਬਰਫ ਦਾ ਟੁੱਕੜਾ ਸਮੁੰਦਰ 'ਚ ਡਿੱਗਾ, ਭਾਰਤੀ ਤੱਟਾਂ 'ਤੇ ਖਤਰਾ 
About us | Advertisement| Privacy policy
© Copyright@2026.ABP Network Private Limited. All rights reserved.