ipl 2022 punjab kings probable playing 11 against royal challengers bangalore
IPL 2022 ਦਾ ਪਹਿਲਾ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਇਸ ਸੀਜ਼ਨ 'ਚ ਪੰਜਾਬ ਕਿੰਗਜ਼ ਆਪਣਾ ਪਹਿਲਾ ਮੈਚ 27 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡੇਗੀ। ਇਸ ਵਾਰ ਟੀਮ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਪੰਜਾਬ ਦੇ ਪਹਿਲੇ ਮੈਚ ਦੀ ਗੱਲ ਕਰੀਏ ਤਾਂ ਕਪਤਾਨ ਮਯੰਕ ਅਗਰਵਾਲ ਸ਼ਿਖਰ ਧਵਨ ਦੇ ਨਾਲ ਓਪਨਿੰਗ ਕਰ ਸਕਦੇ ਹਨ। ਜਦਕਿ ਸ਼ਾਹਰੁਖ ਖ਼ਾਨ ਅਤੇ ਰਿਸ਼ੀ ਧਵਨ ਨੂੰ ਪਲੇਇੰਗ ਇਲੈਵਨ 'ਚ ਥਾਂ ਮਿਲ ਸਕਦੀ ਹੈ। ਕਗਿਸੋ ਰਬਾਡਾ ਤੇ ਰਾਹੁਲ ਚਾਹਰ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ।
ਆਈਪੀਐਲ ਨਿਲਾਮੀ 2022 ਤੋਂ ਬਾਅਦ ਕਈ ਖਿਡਾਰੀਆਂ ਦੀਆਂ ਟੀਮਾਂ ਬਦਲ ਗਈਆਂ। ਕੇਐਲ ਰਾਹੁਲ ਪੰਜਾਬ ਤੋਂ ਲਖਨਊ ਸੁਪਰ ਜਾਇੰਟਸ ਵਿੱਚ ਚਲੇ ਗਏ। ਇਸ ਲਈ ਹੁਣ ਮਯੰਕ ਨੂੰ ਕਪਤਾਨ ਬਣਾਇਆ ਗਿਆ ਹੈ। ਟੀਮ ਮਯੰਕ ਦੇ ਨਾਲ ਧਵਨ ਨੂੰ ਓਪਨਿੰਗ ਲਈ ਭੇਜ ਸਕਦੀ ਹੈ। ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਆ ਸਕਦਾ ਹੈ। ਲਿਆਮ ਲਿਵਿੰਗਸਟੋਨ ਵੀ ਪਲੇਇੰਗ ਇਲੈਵਨ ਦਾ ਹਿੱਸਾ ਬਣ ਸਕਦੇ ਹਨ। ਸ਼ਾਹਰੁਖ ਤੇ ਰਿਸ਼ੀ ਨੂੰ ਮੱਧਕ੍ਰਮ 'ਚ ਬੱਲੇਬਾਜ਼ੀ ਦਾ ਮੌਕਾ ਮਿਲ ਸਕਦਾ ਹੈ।
ਜੇਕਰ ਪੰਜਾਬ ਦੀ ਪਲੇਇੰਗ ਇਲੈਵਨ ਵਿੱਚ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਕਗਿਸੋ ਰਬਾਡਾ ਅਤੇ ਰਾਹੁਲ ਚਾਹਰ ਪਹਿਲੀ ਪਸੰਦ ਹੋਣਗੇ। ਉਨ੍ਹਾਂ ਨਾਲ ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੂੰ ਵੀ ਮੌਕਾ ਮਿਲ ਸਕਦਾ ਹੈ। ਓਡੀਅਨ ਸਮਿਥ ਵੀ ਪਹਿਲੇ ਮੈਚ 'ਚ ਖੇਡ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੇ IPL 2022 ਲਈ ਅਭਿਆਸ ਸੈਸ਼ਨ ਸ਼ੁਰੂ ਕਰ ਦਿੱਤਾ ਹੈ। ਟੀਮ ਦੇ ਖਿਡਾਰੀ ਨੈੱਟ 'ਤੇ ਖੂਬ ਪਸੀਨਾ ਵਹਾ ਰਹੇ ਹਨ।
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਪਹਿਲੇ ਮੈਚ ਲਈ ਪੰਜਾਬ ਕਿੰਗਜ਼ ਸੰਭਾਵਿਤ ਪਲੇਇੰਗ ਇਲੈਵਨ: ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜੌਨੀ ਬੇਅਰਸਟੋ (ਵਿਕੇਟਕੀਪਰ), ਲਿਆਮ ਲਿਵਿੰਗਸਟੋਨ, ਸ਼ਾਹਰੁਖ ਖਾਨ, ਰਿਸ਼ੀ ਧਵਨ, ਓਡੀਓਨ ਸਮਿਥ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ , ਅਰਸ਼ਦੀਪ ਸਿੰਘ।
ਇਹ ਵੀ ਪੜ੍ਹੋ: GATE 2022 Result: ਜਾਰੀ ਹੋਏ ਗੇਟ 2022 ਪ੍ਰੀਖਿਆ ਨਤੀਜੇ, ਇੱਥੇ ਚੈੱਕ ਕਰੋ