IPL 2022: ਆਈਪੀਐਲ 2022 ਦੀ ਸ਼ੁਰੂਆਤ 26 ਮਾਰਚ ਤੋਂ ਹੋ ਜਾਵੇਗੀ। ਹਾਲ ਹੀ 'ਚ ਇਸ ਲਈ ਇੱਕ ਮੈਗਾ ਨਿਲਾਮੀ ਹੋਈ ਸੀ, ਜਿਸ 'ਚ ਟੀਮਾਂ ਨੇ ਵੱਡੀ ਰਕਮ ਅਦਾ ਕਰਕੇ ਨੌਜਵਾਨ ਖਿਡਾਰੀਆਂ 'ਤੇ ਦਾਅ ਲਗਾਇਆ ਹੈ। ਅੱਜ ਅਸੀਂ ਤੁਹਾਨੂੰ ਤਿੰਨ ਖਿਡਾਰੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੇ IPL 2021 'ਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਸਾਰੇ ਖਿਡਾਰੀ IPL ਦੇ ਇਸ ਸੀਜ਼ਨ 'ਚ ਧਮਾਲ ਮਚਾਉਣ ਲਈ ਤਿਆਰ ਹਨ ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵੀ ਉਨ੍ਹਾਂ 'ਤੇ ਟਿਕੀਆਂ ਹੋਈਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਪਿਛਲੇ ਸੀਜ਼ਨ ਦੇ ਰਿਕਾਰਡ -



1. ਨੌਜਵਾਨ ਆਲਰਾਊਂਡਰ ਵੈਂਕਟੇਸ਼ ਅਈਅਰ ਨੇ ਪਿਛਲੇ ਸਾਲ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ ਤੇ 10 ਮੈਚਾਂ 'ਚ 370 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ 3 ਵਿਕਟਾਂ ਵੀ ਲਈਆਂ ਸਨ। ਇਸ ਵਾਰ ਆਈਪੀਐਲ 'ਚ ਉਨ੍ਹਾਂ ਨੂੰ ਕੇਕੇਆਰ ਨੇ 8 ਕਰੋੜ 'ਚ ਖਰੀਦਿਆ ਹੈ। ਵੈਂਕਟੇਸ਼ ਨੇ ਵਿਜੇ ਹਜ਼ਾਰੇ ਟਰਾਫ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਟੀਮ ਨੂੰ ਪਿਛਲੀ ਵਾਰ ਦੀ ਤਰ੍ਹਾਂ ਹੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।

2. ਰਿਤੂਰਾਜ ਗਾਇਕਵਾੜ ਨੇ IPL 2021 ਅਤੇ ਵਿਜੇ ਹਜ਼ਾਰੇ ਟਰਾਫ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇੱਕ ਵਾਰ ਫਿਰ ਉਹ ਚੇਨਈ ਦੀ ਟੀਮ ਵੱਲੋਂ ਓਪਨਿੰਗ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਆਈਪੀਐਲ ਦੇ ਪਿਛਲੇ 2 ਸੀਜ਼ਨਾਂ 'ਚ ਕੁੱਲ 22 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਇੱਕ ਸੈਂਕੜੇ ਨਾਲ 839 ਦੌੜਾਂ ਬਣਾਈਆਂ ਹਨ।

3. ਨੌਜਵਾਨ ਬੱਲੇਬਾਜ਼ ਦੇਵਦੱਤ ਪੱਡੀਕਲ ਨੇ IPL ਦੇ ਪਿਛਲੇ 2 ਸੀਜ਼ਨਾਂ 'ਚ ਤਾਬੜਤੋੜ ਬੱਲੇਬਾਜ਼ੀ ਕਰਕੇ ਕਾਫੀ ਨਾਂ ਕਮਾਇਆ। ਇਸ ਵਾਰ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਦੀ ਟੀਮ ਨੇ ਵੱਡੀ ਰਕਮ ਦੇ ਕੇ ਖਰੀਦਿਆ ਹੈ। ਉਨ੍ਹਾਂ ਨੇ ਆਪਣੇ ਆਈਪੀਐਲ ਕਰੀਅਰ '