IPL 2022 LSG won the match by 6 wickets against CSK in Match 7 at Braboune Stadium
ਲਖਨਊ ਸੁਪਰ ਜਾਇੰਟਸ ਨੇ ਰੋਮਾਂਚਕ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਟੀਮ ਲਈ ਏਵਿਨ ਲੁਈਸ ਅਤੇ ਕਵਿੰਟਨ ਡੀ ਕੌਕ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਅਰਧ ਸੈਂਕੜੇ ਲਗਾਏ। ਲੁਈਸ ਨੇ ਅੰਤ 'ਚ ਦਮਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 55 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 3 ਛੱਕੇ ਲਗਾਏ।
ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਚੰਗੀ ਰਹੀ। ਕਪਤਾਨ ਕੇਐਲ ਰਾਹੁਲ ਅਤੇ ਕਵਿੰਟਨ ਡੀ ਕੌਕ ਨੇ ਚੰਗੀ ਸਾਂਝੇਦਾਰੀ ਨਿਭਾਈ। ਰਾਹੁਲ ਨੇ 26 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਜਦਕਿ ਡੀ ਕੌਕ ਨੇ 45 ਗੇਂਦਾਂ 'ਤੇ 61 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਲਗਾਏ। ਮਨੀਸ਼ ਪਾਂਡੇ 5 ਦੌੜਾਂ ਬਣਾ ਕੇ ਆਊਟ ਹੋ ਗਏ। ਦੀਪਕ ਹੁੱਡਾ 13 ਦੌੜਾਂ ਬਣਾ ਕੇ ਆਊਟ ਹੋ ਗਏ।
ਆਖਰ ਵਿੱਚ ਏਵਿਨ ਲੁਈਸ 55 ਦੌੜਾਂ ਬਣਾ ਕੇ ਨਾਬਾਦ ਰਹੇ। ਉਸ ਨੇ ਇਸ ਪਾਰੀ 'ਚ 3 ਛੱਕੇ ਅਤੇ 6 ਚੌਕੇ ਲਗਾਏ। ਆਯੂਸ਼ ਬਡੋਨੀ ਨੇ ਵੀ ਦਮਦਾਰ ਪਾਰੀ ਖੇਡੀ। ਉਸ ਨੇ 9 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ।
ਜੇਕਰ ਗੱਲ ਦੂਜੀ ਟੀਮ ਚੇਨਈ ਦੀ ਕਰੀਏ ਤਾਂ ਚੇਨਈ ਲਈ ਤੁਸ਼ਾਰ ਦੇਸ਼ਪਾਂਡੇ ਨੇ ਇੱਕ ਵਿਕਟ ਲਈ। ਇਸ ਦੌਰਾਨ ਉਸ ਨੇ 4 ਓਵਰਾਂ ਵਿੱਚ 40 ਦੌੜਾਂ ਦਿੱਤੀਆਂ। ਪ੍ਰੀਟੋਰੀਅਸ ਨੇ 4 ਓਵਰਾਂ 'ਚ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਡਵੇਨ ਬ੍ਰਾਵੋ ਨੇ ਵੀ ਇੱਕ ਵਿਕਟ ਆਪਣੇ ਨਾਂਅ ਕੀਤੀ। ਉਸ ਨੇ 4 ਓਵਰਾਂ ਵਿੱਚ 35 ਦੌੜਾਂ ਦਿੱਤੀਆਂ।
ਇਸ ਤੋਂ ਪਹਿਲਾਂ ਸੀਐਸਕੇ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 210 ਦੌੜਾਂ ਬਣਾਈਆਂ। ਚੇਨਈ ਲਈ ਰੌਬਿਨ ਉਥੱਪਾ ਨੇ ਅਰਧ ਸੈਂਕੜਾ ਜੜਿਆ। ਉਸ ਨੇ 27 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ। ਜਦਕਿ ਸ਼ਿਵਮ ਦੂਬੇ ਨੇ 30 ਗੇਂਦਾਂ 'ਚ 49 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਅਤੇ 2 ਛੱਕੇ ਲਗਾਏ। ਮੋਇਨ ਅਲੀ ਨੇ 35 ਦੌੜਾਂ ਦੀ ਅਹਿਮ ਪਾਰੀ ਖੇਡੀ। ਅੰਬਾਤੀ ਰਾਇਡੂ 27 ਅਤੇ ਰਵਿੰਦਰ ਜਡੇਜਾ 17 ਦੌੜਾਂ ਬਣਾ ਕੇ ਆਊਟ ਹੋਏ। ਅੰਤ 'ਚ ਧੋਨੀ 16 ਦੌੜਾਂ ਬਣਾ ਕੇ ਅਜੇਤੂ ਰਹੇ।
ਇਹ ਵੀ ਪੜ੍ਹੋ: April Fools' Day: ਆਖਰ ਕਿਉਂ ਮਨਾਇਆ ਜਾਂਦੈ ਅਪ੍ਰੈਲ ਫੂਲ? ਜਾਣੋ ਇਤਿਹਾਸ