IPL 2022: ਆਈਪੀਐਲ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਰੋਮਾਂਚਕ ਟੂਰਨਾਮੈਂਟ ਮੰਨਿਆ ਜਾਂਦਾ ਹੈ। ਇਸ ਟੂਰਨਾਮੈਂਟ 'ਚ ਸਾਰੇ ਬੱਲੇਬਾਜ਼ ਆਪਣੀ ਖੇਡ ਦਿਖਾ ਕੇ ਸੁਰਖੀਆਂ ਬਟੋਰਦੇ ਹਨ। IPL ਦੇ ਜ਼ਿਆਦਾਤਰ ਮੈਚਾਂ 'ਚ ਚੌਕਿਆਂ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲਦੀ ਹੈ। ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਕੁਝ ਦਿੱਗਜ਼ ਕ੍ਰਿਕਟਰ IPL 'ਚ ਇਕ ਵੀ ਛੱਕਾ ਨਹੀਂ ਲਗਾ ਸਕੇ। ਉਨ੍ਹਾਂ ਨੂੰ ਕੁਝ ਆਈਪੀਐਲ ਮੈਚ ਖੇਡਣ ਦਾ ਮੌਕਾ ਮਿਲਿਆ ਪਰ ਇਨ੍ਹਾਂ ਖਿਡਾਰੀਆਂ ਦਾ ਬੱਲਾ ਚੁੱਪ ਰਿਹਾ। ਅੱਜ ਅਸੀਂ ਤੁਹਾਨੂੰ ਤਿੰਨ ਅਜਿਹੇ ਕ੍ਰਿਕਟਰਾਂ ਬਾਰੇ ਦੱਸਾਂਗੇ, ਜੋ IPL ਦੇ ਇਤਿਹਾਸ ਵਿੱਚ ਇੱਕ ਵੀ ਛੱਕਾ ਨਹੀਂ ਲਗਾ ਸਕੇ।

1. ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਆਪਣੀ ਸ਼ਾਨਦਾਰ ਬੱਲੇਬਾਜ਼ੀ ਤੇ ਲੰਬੇ ਛੱਕਿਆਂ ਲਈ ਜਾਣੇ ਜਾਂਦੇ ਸਨ। ਹੈਰਾਨੀ ਦੀ ਗੱਲ ਹੈ ਕਿ ਆਈਪੀਐੱਲ 'ਚ ਉਸ ਦੇ ਬੱਲੇ 'ਤੇ ਇਕ ਵੀ ਛੱਕਾ ਨਹੀਂ ਲੱਗਾ। ਆਈਪੀਐਲ 2012 ਵਿੱਚ ਕਲਾਰਕ ਨੇ ਪੁਣੇ ਵਾਰੀਅਰਜ਼ ਲਈ 6 ਮੈਚ ਖੇਡੇ, ਜਿਸ ਵਿੱਚ ਉਹ ਸਿਰਫ 98 ਦੌੜਾਂ ਹੀ ਬਣਾ ਸਕਿਆ। ਉਸ ਨੇ ਟੂਰਨਾਮੈਂਟ 'ਚ ਕੁੱਲ 94 ਗੇਂਦਾਂ ਖੇਡੀਆਂ ਪਰ ਇਕ ਵੀ ਛੱਕਾ ਨਹੀਂ ਲਗਾਇਆ।

2. ਆਸਟ੍ਰੇਲੀਆ ਦੀ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸਾਰੇ ਰਿਕਾਰਡ ਬਣਾਉਣ ਵਾਲੇ ਮਾਈਕਲ ਕਲਿੰਗਰ ਨੇ IPL 2011 'ਚ ਕੋਚੀ ਟਸਕਰਸ ਕੇਰਲ ਲਈ 4 ਮੈਚ ਖੇਡੇ ਸਨ। ਕਲਿੰਗਰ ਨੇ ਇਸ ਸੀਜ਼ਨ 'ਚ 77 ਗੇਂਦਾਂ ਖੇਡੀਆਂ ਤੇ ਉਹ ਸਿਰਫ 73 ਦੌੜਾਂ ਹੀ ਬਣਾ ਸਕਿਆ। ਜਦਕਿ ਉਹ ਇਕ ਵੀ ਛੱਕਾ ਨਹੀਂ ਲਗਾ ਸਕੇ।

3. ਆਸਟ੍ਰੇਲਿਆਈ ਕ੍ਰਿਕਟਰ ਕੈਲਮ ਫਰਗੂਸਨ ਨੂੰ 2011 ਅਤੇ 2012 'ਚ ਆਈਪੀਐੱਲ ਖੇਡਣ ਦਾ ਮੌਕਾ ਮਿਲਿਆ। ਕੈਲਮ ਫਰਗੂਸਨ ਨੂੰ ਆਈਪੀਐਲ ਵਿੱਚ ਕੁੱਲ 9 ਮੈਚ ਖੇਡਣ ਦਾ ਮੌਕਾ ਮਿਲਿਆ। ਇਸ 'ਚ ਉਹ 117 ਗੇਂਦਾਂ 'ਚ ਸਿਰਫ 98 ਦੌੜਾਂ ਹੀ ਬਣਾ ਸਕੇ। ਇਸ ਤੋਂ ਇਲਾਵਾ ਉਹ ਇਕ ਵੀ ਛੱਕਾ ਨਹੀਂ ਲਗਾ ਸਕੇ।