Daily wage labourer, 60, from Kerala becomes a model



ਨਵੀਂ ਦਿੱਲੀ: ਕੇਰਲ ਦਾ ਇੱਕ 60 ਸਾਲਾ ਦਿਹਾੜੀਦਾਰ ਮਜ਼ਦੂਰ ਰਾਤੋ-ਰਾਤ ਸੈਨਸੇਸ਼ਨ ਬਣ ਗਿਆ ਜਦੋਂ ਇੱਕ ਪੇਸ਼ੇਵਰ ਫੋਟੋਗ੍ਰਾਫਰ ਨੇ ਮੇਕਅੱਪ ਅਤੇ ਚੰਗੇ ਕੱਪੜੇ ਪਾ ਕੇ ਉਸਨੂੰ ਇੱਕ ਮਾਡਲ ਬਣਾ ਦਿੱਤਾ। ਦਿਹਾੜੀਦਾਰ ਮਜ਼ਦੂਰ ਤੋਂ ਮਾਡਲ ਬਣਨ ਦਾ ਉਸ ਦਾ ਇਹ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।


ਇਸ ਵੀਡੀਓ ਕਾਰਨ 60 ਸਾਲ ਦੇ ਮੱਮਿਕਾ ਹੁਣ ਸੋਸ਼ਲ ਮੀਡੀਆ ਅਤੇ ਆਪਣੇ ਸ਼ਹਿਰ 'ਚ ਮਸ਼ਹੂਰ ਹੋ ਗਏ ਹਨ। ਮੱਮਿਕਾ ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ਦੇ ਵੇਨੱਕੜ ਖੇਤਰ ਦੇ ਕੋਡੂਵੱਲੀ ਪਿੰਡ ਦੀ ਰਹਿਣ ਵਾਲੇ ਹਨ।


ਫੋਟੋਗ੍ਰਾਫਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੱਮਿਕਾ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਿਹਾੜੀਦਾਰ ਮਜ਼ਦੂਰ ਤੋਂ ਮਾਡਲ 'ਚ ਬਦਲਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸ਼ੁਰੂ ਵਿਚ ਤੁਸੀਂ ਦੇਖੋਂਗੇ ਕਿ ਇੱਕ ਬਜ਼ੁਰਗ ਆਦਮੀ, ਪੁਰਾਣੀ ਲੁੰਗੀ ਅਤੇ ਕਮੀਜ਼ ਪਹਿਨੇ, ਸੜਕ ਦੇ ਕਿਨਾਰੇ ਚਲ ਰਿਹਾ ਹੈ। ਉਸ ਦੀ ਦਾੜ੍ਹੀ ਬੇਤਰਤੀਬ ਹੈ ਅਤੇ ਉਸ ਦੇ ਹੱਥ ਵਿਚ ਕੁਝ ਸਬਜ਼ੀਆਂ ਹਨ।


ਵੀਡੀਓ ਫਿਰ ਮੱਮਿਕਾ ਦੇ ਟ੍ਰਾਂਸਫਰਮੇਸ਼ਨ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਸਦੀ ਦਾੜ੍ਹੀ ਕੱਟੀ, ਉਸਦੇ ਵਾਲਾਂ ਨੂੰ ਇੱਕ ਵਧੀਆ ਕੱਟ ਦਿੱਤਾ ਅਤੇ ਸੈਲੂਨ ਨਾਲ ਸਬੰਧਤ ਕੁਝ ਹੋਰ ਐਕਸਪੈਰਿਮੈਂਟ ਕੀਤੇ ਜਾਂਦੇ ਹਨ। ਮੱਮਿਕਾ ਫਿਰ ਬਿਲਕੁਲ ਨਵੇਂ ਸੂਟ-ਬੂਟ ਵਿੱਚ ਫੋਟੋਸ਼ੂਟ ਲਈ ਤਿਆਰੀ ਨਜ਼ਰ ਆਉਂਦਾ ਹੈ।


ਇੱਥੇ ਵੇਖੋ ਵੀਡੀਓ-






ਇੱਕ ਪੇਸ਼ੇਵਰ ਮਾਡਲ ਦੀ ਤਰ੍ਹਾਂ ਆ ਰਿਹਾ ਨਜ਼ਰ


ਅਸਲ ਵਿੱਚ, ਇਹ ਫੋਟੋਸ਼ੂਟ ਇੱਕ ਸਥਾਨਕ ਫਰਮ ਦੇ ਪ੍ਰਮੋਸ਼ਨ ਲਈ ਕੀਤਾ ਗਿਆ ਸੀ, ਜਿਸ ਵਿੱਚ ਮੱਮਿਕਾ ਸੂਟ-ਬੂਟ ਵਿੱਚ, ਚਸ਼ਮਾ ਪਹਿਨੇ ਅਤੇ ਆਪਣੇ ਹੱਥ ਵਿੱਚ ਆਈਪੈਡ ਫੜੇ ਪੋਜ਼ ਦੇ ਰਿਹਾ ਹੈ। ਯਕੀਨਨ ਉਸਦੀ ਲੁੱਕ ਕਿਸੇ ਪੇਸ਼ੇਵਰ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਹੈ! ਮੱਮਿਕਾ ਆਪਣੀ ਕਾਮਯਾਬੀ ਤੋਂ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕੰਮ ਦੇ ਨਾਲ-ਨਾਲ ਅਜਿਹੇ ਆਫਰ ਮਿਲੇ ਤਾਂ ਉਹ ਮਾਡਲਿੰਗ ਜਾਰੀ ਰੱਖੇਗਾ।


ਇਸ ਦੇ ਨਾਲ ਹੀ ਹੁਣ mammikka_007 ਦੇ ਨਾਂਅ ਦਾ ਇੱਕ ਇੰਸਟਾਗ੍ਰਾਮ ਪੇਜ ਹੈ, ਜਿੱਥੇ ਤੁਸੀਂ ਉਸਨੂੰ ਆਮ ਕੱਪੜਿਆਂ ਦੇ ਨਾਲ ਗਲੈਮਰਸ ਲੁੱਕ ਵਿੱਚ ਦੇਖ ਸਕਦੇ ਹੋ। ਅਤੇ ਹਾਂ, ਜਦੋਂ ਤੋਂ ਉਸ ਦਾ ਮਾਡਲਿੰਗ ਚਿਹਰਾ ਇੰਟਰਨੈੱਟ 'ਤੇ ਘੁੰਮ ਰਿਹਾ ਹੈ, ਮੱਮਿਕਕਾ ਕੋਝੀਕੋਡ ਦੇ ਕੋਡੀਵੱਲੀ ਦੇ ਆਪਣੇ ਜੱਦੀ ਪਿੰਡ ਵੇਨਾਕੱਕੜ ਵਿੱਚ 'ਹੀਰੋ' ਬਣ ਗਿਆ ਹੈ। ਇਸ ਸਮੇਂ ਉਨ੍ਹਾਂ ਨੂੰ ਇੰਸਟਾ 'ਤੇ ਸਤਾਰਾਂ ਸੌ ਤੋਂ ਜ਼ਿਆਦਾ ਲੋਕ ਫੋਲੋ ਕਰ ਰਹੇ ਹਨ।



ਇਹ ਵੀ ਪੜ੍ਹੋ: ਹੁਣ ਤੰਬਾਕੂ ਛੱਡਣ ਵਿੱਚ ਲੋਕਾਂ ਦੀ ਮਦਦ ਕਰੇਗਾ WHO ਵਲੋਂ ਲਾਂਚ ਕੀਤੀ ਇਹ ਐਪ, ਜਾਣੋ ਕੀ ਹੈ ਖਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904