ਇਸ ਕਰੋੜਪਤੀ ਨੂੰ ਮਿਲੋ, 220 ਤੋਂ ਜ਼ਿਆਦਾ ਸ਼ੇਰਾਂ ਤੇ ਬਾਘਾਂ ਨਾਲ ਰਹਿੰਦਾ...

ਉਹ ਛੋਟੇ ਬਾਘਾਂ ਨੂੰ ਆਪਣੀ ਫ਼ਰਾਰੀ ਕਾਰ ਵਿਚ ਨੇੜਲੇ ਇਲਾਕਿਆਂ 'ਚ ਘੁੰਮਾਉਂਦਾ ਰਹਿੰਦਾ ਹੈ। ਜੇਫ ਨੇ ਵੱਡੇ ਜਾਨਵਰਾਂ ਦੇ ਵਿਕਾਸ ਤੇ ਸੁਰੱਖਿਆ ਲਈ ਇਸ ਚਿੜੀਆਘਰ ਨੂੰ ਸਾਲ 2016 'ਚ ਖ਼ਰੀਦਿਆ ਸੀ।
ਇਸ 'ਚ ਸ਼ੇਰ, ਚੀਤਾ ਤੇ ਹੋਰ ਵੱਡੇ ਜਾਨਵਰ ਸ਼ਾਮਲ ਹੁੰਦੇ ਹਨ। ਉਹ ਦਿਨ ਭਰ ਉਨ੍ਹਾਂ ਦੀ ਦੇਖਭਾਲ ਕਰਦਾ ਹੈ।
ਇਸ ਪਾਰਕ ਵਿਚ ਸ਼ੇਰ ਤੇ ਭਾਲੂਆਂ ਤੋਂ ਇਲਾਵਾ ਮਗਰਮੱਛਾਂ ਨੂੰ ਵਿਸ਼ੇਸ਼ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ। ਜੇਫ ਆਪਣਾ ਪੂਰਾ ਸਮਾਂ ਵੱਡੇ ਜਾਨਵਰਾਂ ਨਾਲ ਹੀ ਗੁਜ਼ਾਰਦਾ ਹੈ
ਇੱਥੇ 500 ਤੋਂ ਜ਼ਿਆਦਾ ਤਰ੍ਹਾਂ ਦੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ। ਜੇਫ ਮੁਤਾਬਕ ਮਨੁੱਖੀ ਆਬਾਦੀ 'ਚ ਆਏ ਜਾਨਵਰਾਂ ਨੂੰ ਬਚਾ ਕੇ ਇੱਥੇ ਲਿਆਇਆ ਜਾਂਦਾ ਹੈ, ਤਾਂ ਕਿ ਇੱਥੇ ਉਨ੍ਹਾਂ ਨੂੰ ਪੂਰੀ ਹਿਫ਼ਾਜ਼ਤ ਮਿਲ ਸਕੇ।
ਵਾਸ਼ਿੰਗਟਨ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ 220 ਤੋਂ ਜ਼ਿਆਦਾ ਸ਼ੇਰਾਂ ਤੇ ਬਾਘਾਂ ਨਾਲ ਰਹਿੰਦਾ ਹੈ। ਇਹ ਵਿਅਕਤੀ ਖ਼ਤਰਨਾਕ ਜਾਨਵਰਾਂ ਨੂੰ ਸੁਰੱਖਿਆ ਦਿੰਦਾ ਹੈ।
ਜੇਫ ਲੀਵ ਅਮਰੀਕਾ ਦਾ ਅਜਿਹਾ ਕਰੋੜਪਤੀ ਵਿਅਕਤੀ ਹੈ ਜੋ 220 ਤੋਂ ਜ਼ਿਆਦਾ ਸ਼ੇਰਾਂ ਤੇ ਬਾਘਾਂ ਨਾਲ ਰਹਿੰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਤੇ ਆਰਾਮਦਾਇਕ ਜੀਵਨ ਪ੍ਰਦਾਨ ਕਰਦਾ ਹੈ।
ਅਮਰੀਕਾ ਦੇ ਓਕਲਹੋਮਾ ਵਿੱਚ 'ਗਰੇਟਰ ਵਿਨੀਵੁੱਡ ਐਨੀਮਲ ਪਾਰਕ' ਹੈ ਜਿਸ ਦਾ ਮਾਲਕ 51 ਸਾਲਾ ਜੇਫ ਲੀਵ ਹੈ। ਜਾਨਵਰਾਂ ਦਾ ਇਹ ਪਾਰਕ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਪਾਰਕਾਂ ਵਿੱਚੋਂ ਇੱਕ ਹੈ।