ਲੰਡਨ- ਛੋਟੇ ਕੱਦ ਦੇ ਮਰਦਾਂ ਅਤੇ ਵੱਧ ਵਜ਼ਨ ਵਾਲੀਆਂ ਔਰਤਾਂ ਲਈ ਜ਼ਿੰਦਗੀ ਵਿੱਚ ਘੱਟ ਮੌਕੇ ਹੁੰਦੇ ਹਨ। ਆਮ ਲੋਕਾਂ ਦੇ ਮੁਕਾਬਲੇ ਉਨ੍ਹਾਂ ਦੀ ਆਮਦਨ ਘੱਟ ਹੋ ਸਕਦੀ ਹੈ। ਬ੍ਰਿਟਿਸ਼ ਖੋਜਾਰਥੀਆਂ ਨੇ ਤਾਜ਼ਾ ਅਧਿਐਨ ਵਿੱਚ ਇਸ ਦਾ ਖੁਲਾਸਾ ਕੀਤਾ ਹੈ। ਐਕਸੇਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜੈਨੇਟਿਕ ਤਕਨੀਕ ਦਾ ਇਸਤੇਮਾਲ ਕਰ ਕੇ ਇਹ ਸਫਲਤਾ ਹਾਸਲ ਕੀਤੀ ਹੈ।


ਉਨ੍ਹਾਂ ਦਰਸਾਇਆ ਕਿ ਮਰਦਾਂ ਵਿੱਚ ਛੋਟੇ ਕੱਦ ਅਤੇ ਔਰਤਾਂ ਵਿੱਚ ਜ਼ਿਆਦਾ ਬੀ ਐਮ ਆਈ (ਬਾਡੀ ਮਾਸ ਇੰਡੈਕਸ) ਹੋਣ ਨਾਲ ਉਨ੍ਹਾਂ ਦੀ ਆਮਦਨ ਸਮੇਤ ਜੀਵਨ ਵਿੱਚ ਉਨ੍ਹਾਂ ਲਈ ਮੌਕੇ ਘੱਟ ਹੁੰਦੇ ਹਨ। ਇਸ ਦੇ ਲਈ ਬ੍ਰਿਟਿਸ਼ ਬਾਇਓਬੈਂਕ ਦੇ ਚਾਲੀ ਤੋਂ ਸੱਤਰ ਸਾਲ ਦੀ ਉਮਰ ਵਿਚਾਲੇ ਦੇ 1.20 ਲੱਖ ਲੋਕਾਂ ਦੇ ਅੰਕੜਿਆਂ ਵਿੱਚੋਂ 470 ਉੱਤੇ ਅਧਿਐਨ ਕੀਤਾ। ਇਨ੍ਹਾਂ ਦੀ ਜੈਨੇਟਿਕ ਸੂਚਨਾ ਹਾਸਲ ਸੀ। ਇਨ੍ਹਾਂ ਵਿੱਚੋਂ 400 ਕੱਦ ਅਤੇ 70 ਬੀ ਐਮ ਆਈ ਨਾਲ ਸਬੰਧਤ ਸਨ। ਇਸ ਦੀ ਮਦਦ ਨਾਲ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਛੋਟਾ ਕੱਦ ਜਾਂ ਵੱਧ ਵਜ਼ਨ ਜੀਵਨ ਵਿੱਚ ਮੌਕਿਆਂ ਨੂੰ ਘੱਟ ਕਰਦਾ ਹੈ।


ਇਸ ਬਾਰੇ ਲੋਕਾਂ ਨੇ ਆਪਣੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਵਾਈ ਸੀ। ਸਰਵੇ ਵਿੱਚ ਸਾਹਮਣੇ ਆਇਆ ਕਿ ਜੇ ਕਿਸੇ ਵਿਅਕਤੀ ਦਾ ਕੱਦ ਔਸਤ ਤੋਂ 75 ਸੈਂਟੀਮੀਟਰ ਘੱਟ ਹੈ, ਇਸ ਦਾ ਕਾਰਨ ਜੈਨੇਟਿਕ ਹੈ ਤਾਂ ਲੰਬੇ ਦੀ ਤੁਲਨਾ ਵਿੱਚ ਉਸ ਦੀ ਉਮਰ ਹਰ ਸਾਲ 1500 ਪੌਂਡ (1.43 ਲੱਖ ਰੁਪਏ) ਘੱਟ ਹੋ ਸਕਦੀ ਹੈ। ਇਸੇ ਤਰ੍ਹਾਂ ਕਿਸੇ ਔਰਤ ਦਾ ਵਜ਼ਨ ਔਰਤ ਨਾਲੋਂ 6.3 ਕਿਲੋਗਰਾਮ ਵੱਧ ਹੈ ਅਤੇ ਇਸ ਦਾ ਕਾਰਨ ਜੈਨੇਟਿਕ ਹੈ ਤਾਂ ਉਸ ਦੀ ਆਮਦਨ ਆਮ ਕੱਦ ਵਾਲੀ, ਪਰ ਘੱਟ ਵਜ਼ਨ ਵਾਲੀ ਔਰਤ ਦੀ ਤੁਲਨਾ ਵਿੱਚ 1500 ਪੌਂਡ ਸਾਲਾਨਾ ਘੱਟ ਹੋ ਸਕਦੀ ਹੈ।



ਇਹ ਵੀ ਪੜ੍ਹੋ: ਇੱਥੇ ਜਵਾਨ ਹੁੰਦੇ-ਹੁੰਦੇ ਕੁੜੀ ਬਣ ਜਾਂਦੀ ਹੈ ਮੁੰਡਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904