Gurugram Restaurant Viral Video: ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਤੋਂ ਹੈਰਾਨ ਕਰ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਗੁਰੂਗ੍ਰਾਮ ਦੇ ਸੈਕਟਰ 90 ਵਿੱਚ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਦੌਰਾਨ ਮਾਊਥ ਫਰੈਸਨਰ ਖਾਣ ਨਾਲ ਪੰਜ ਲੋਕ ਬੁਰੀ ਤਰ੍ਹਾਂ ਬਿਮਾਰ ਹੋ ਗਏ। ਮਾਊਥ ਫਰੇਸ਼ਨਰ ਦਾ ਸੇਵਨ ਕਰਨ ਨਾਲ ਉਸ ਦੇ ਮੂੰਹ 'ਚ ਜਲਨ ਹੋਣ ਲੱਗੀ ਅਤੇ ਮੂੰਹ 'ਚੋਂ ਖੂਨ ਵਗਣ ਲੱਗਾ ਅਤੇ ਉਲਟੀਆਂ ਵੀ ਆਉਣ ਲੱਗੀਆਂ (After consuming the mouth freshener, mouth started burning and blood vomit)।
ਪਰਿਵਾਰ ਤੇ ਦੋਸਤਾਂ ਨਾਲ ਡਿਨਰ ਕਰਨ ਗਏ ਸੀ
ਪੀੜਤਾਂ ਨੇ ਦੋਸ਼ ਲਾਇਆ ਕਿ ਰੈਸਟੋਰੈਂਟ ਵਿੱਚ ਵੀ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੀੜਤਾਂ ਦੀ ਸ਼ਿਕਾਇਤ 'ਤੇ ਰੈਸਟੋਰੈਂਟ ਮਾਲਕ ਅਤੇ ਸਟਾਫ਼ ਖ਼ਿਲਾਫ਼ ਥਾਣਾ ਖੇੜਕੀਦੌਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰੇਟਰ ਨੋਇਡਾ ਨਿਵਾਸੀ ਅੰਕਿਤ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ (2 ਮਾਰਚ) ਦੀ ਰਾਤ ਨੂੰ ਉਹ ਆਪਣੀ ਪਤਨੀ ਨੇਹਾ ਸੱਭਰਵਾਲ, ਆਪਣੇ ਦੋਸਤਾਂ ਦੇ ਨਾਲ ਡਿਨਰ ਕਰਨ ਗਿਆ ਸੀ।
ਮਾਊਥ ਫਰੈਸਨਰ ਦਾ ਸੇਵਨ ਕਰਨ ਨਾਲ ਸਿਹਤ ਵਿਗੜ ਗਈ (Health worsened by consuming mouth freshener)
ਉਨ੍ਹਾਂ ਦੱਸਿਆ ਕਿ ਫੋਰੈਸਟ ਕੈਫੇ ਐਂਡ ਰੈਸਟੋਰੈਂਟ ਸੈਕਟਰ-90 ਸਥਿਤ ਸੈਫਾਇਰ-90 ਵਿੱਚ ਸਥਿਤ ਹੈ। ਰਾਤ ਦੇ ਖਾਣੇ ਤੋਂ ਬਾਅਦ ਅੰਮ੍ਰਿਤਪਾਲ ਕੌਰ ਨਾਂ ਦੇ ਰੈਸਟੋਰੈਂਟ ਦੀ ਵੇਟਰ ਨੇ ਸਾਨੂੰ ਮਾਊਥ ਫਰੈਸ਼ਨਰ ਦਿੱਤਾ। ਉਸਨੇ ਆਪਣੀ ਇੱਕ ਸਾਲ ਦੀ ਧੀ ਨੂੰ ਗੋਦੀ ਵਿੱਚ ਫੜਿਆ ਹੋਇਆ ਸੀ। ਇਸ ਲਈ ਉਸ ਨੇ ਮਾਊਥ ਫਰੈਸਨਰ ਨਹੀਂ ਖਾਧਾ। ਜਦੋਂ ਉਸ ਦੇ ਨਾਲ ਆਏ ਹੋਰ ਮੈਂਬਰਾਂ ਨੇ ਅਤੇ ਉਸ ਦੀ ਪਤਨੀ ਨੇ ਮਾਊਥ ਫਰੇਸ਼ਨਰ ਦਾ ਸੇਵਨ ਕੀਤਾ ਤਾਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਸਨੇ ਰੈਸਟੋਰੈਂਟ ਵਿੱਚ ਪੁੱਛਿਆ ਕਿ ਤੁਸੀਂ ਸਾਨੂੰ ਕੀ ਖੁਆਇਆ ਹੈ?
ਵੇਟਰ ਨੇ ਪੋਲੀਥੀਨ ਦਾ ਉਹ ਖੁੱਲ੍ਹਾ ਪੈਕੇਟ ਸਾਡੇ ਸਾਹਮਣੇ ਰੱਖਿਆ ਅਤੇ ਜਿਸ ਨੂੰ ਮੈਂ ਉਹ ਖੁੱਲ੍ਹਾ ਪੈਕੇਟ ਆਪਣੇ ਕਬਜ਼ੇ ਵਿੱਚ ਲੈ ਲਿਆ। ਅਸੀਂ ਪੰਜੇ ਜਣੇ ਬਹੁਤ ਬਿਮਾਰ ਮਹਿਸੂਸ ਕਰ ਰਹੇ ਸੀ। ਬਹੁਤ ਬੁਰੀ ਹਾਲਤ ਵਿੱਚ ਹੋਣ ਦੇ ਬਾਵਜੂਦ ਰੈਸਟੋਰੈਂਟ ਦੇ ਸਟਾਫ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰ ਨੂੰ ਮਾਊਥ ਫਰੈਸਨਰ ਦਾ ਪੈਕੇਟ ਦਿਖਾਇਆ ਗਿਆ, ਜਿਸ ਨੂੰ ਡਾਕਟਰ ਨੇ ਡਰਾਈ ਆਈਸ ਦੱਸਿਆ। ਡਾਕਟਰ ਮੁਤਾਬਕ ਇਹ ਇਕ ਘਾਤਕ ਤੇਜ਼ਾਬ ਹੈ, ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।