Fact About Alcohol: ਸ਼ਰਾਬ ਦੇ ਸ਼ੌਕੀਨ ਲੋਕ ਹਰ ਜਗ੍ਹਾ ਹੁੰਦੇ ਹਨ। ਕਈ ਲੋਕ ਇਸ ਨੂੰ ਹਰ ਰੋਜ਼ ਪੀਂਦੇ ਹਨ ਅਤੇ ਉਹ ਇਸ ਦੇ ਆਦੀ ਹੁੰਦੀ ਹਨ, ਜਦਕਿ ਕਈ ਸ਼ੌਕੀਨ ਆਪਣੇ ਦੋਸਤਾਂ ਨਾਲ ਇੱਕ-ਦੋ ਪੈੱਗ ਪੀ ਲੈਂਦੇ ਹਨ। ਸ਼ਰਾਬ ਜ਼ਿਆਦਾ ਅਤੇ ਰੋਜ਼ਾਨਾ ਪੀਣ ਵਾਲਿਆਂ ਲਈ ਹਾਨੀਕਾਰਕ ਹੈ। ਜਿੱਥੋਂ ਤੱਕ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਦਾ ਸਵਾਲ ਹੈ, ਦੇਸ਼ 'ਚ ਸ਼ਰਾਬ ਦੇ ਸ਼ੌਕੀਨਾਂ ਦੀ ਵੱਡੀ ਗਿਣਤੀ ਹੈ। ਇਨ੍ਹਾਂ 'ਚ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਸ਼ਰਾਬ ਦੇ ਜ਼ਿਆਦਾ ਸ਼ੌਕੀਨ ਹਨ। ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਦੇਸ਼ 'ਚ ਕਿੰਨੇ ਲੋਕ ਸ਼ਰਾਬ ਪੀਂਦੇ ਹਨ-


ਇੰਨੀ ਹੈ ਦੇਸ਼ 'ਚ ਸ਼ਰਾਬ ਦੇ ਸ਼ੌਕੀਨਾਂ ਦੀ ਗਿਣਤੀ
ਨੈਸ਼ਨਲ ਫੈਮਿਲੀ ਹੈਲਥ ਸਰਵੇ ਅਨੁਸਾਰ ਦੇਸ਼ ਭਰ 'ਚ 18 ਫ਼ੀਸਦੀ ਮਰਦ ਸ਼ਰਾਬ ਪੀਂਦੇ ਹਨ। ਇਨ੍ਹਾਂ ਵਿੱਚੋਂ 16.5 ਫ਼ੀਸਦੀ ਸ਼ਹਿਰੀ ਖੇਤਰਾਂ ਤੋਂ ਹਨ, ਜਦਕਿ 19.9 ਫੀਸਦੀ ਪੇਂਡੂ ਖੇਤਰਾਂ ਤੋਂ ਹਨ। ਜ਼ਾਹਿਰ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਸ਼ਹਿਰਾਂ ਨਾਲੋਂ ਪਿੰਡਾਂ 'ਚ ਜ਼ਿਆਦਾ ਹੈ। ਸ਼ਰਾਬ ਪੀਣ ਵਾਲੇ ਸ਼ਰਾਬੀਆਂ ਦੀ ਗਿਣਤੀ 15 ਸਾਲ ਤੋਂ ਵੱਧ ਉਮਰ ਦੇ ਆਧਾਰ 'ਤੇ ਮੰਨੀ ਜਾਂਦੀ ਹੈ।


ਔਰਤਾਂ ਵੀ ਪੀਂਦੀਆਂ ਹਨ ਸ਼ਰਾਬ
ਜਿੱਥੋਂ ਤੱਕ ਔਰਤਾਂ ਦਾ ਸਵਾਲ ਹੈ, ਦੇਸ਼ 'ਚ 15 ਸਾਲ ਤੋਂ ਵੱਧ ਉਮਰ ਦੀਆਂ ਸਿਰਫ਼ 1.3 ਫ਼ੀਸਦੀ ਔਰਤਾਂ ਹੀ ਸ਼ਰਾਬ ਦਾ ਸੇਵਨ ਕਰਦੀਆਂ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਸ਼ਹਿਰੀ ਖੇਤਰਾਂ 'ਚ ਜਿੱਥੇ 0.6 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ, ਉੱਥੇ ਹੀ ਪੇਂਡੂ ਖੇਤਰਾਂ 'ਚ 1.6 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ।


ਇਨ੍ਹਾਂ ਸੂਬਿਆਂ 'ਚ ਜ਼ਿਆਦਾ ਲੋਕ ਪੀਂਦੇ ਹਨ ਸ਼ਰਾਬ
ਮਰਦਾਂ 'ਚ ਸ਼ਰਾਬ ਪੀਣ ਦੇ ਮਾਮਲੇ 'ਚ ਅਰੁਣਾਚਲ ਪ੍ਰਦੇਸ਼ (52.6 ਫ਼ੀਸਦੀ), ਤੇਲੰਗਾਨਾ (43 ਫ਼ੀਸਦੀ), ਸਿੱਕਮ (39.9 ਫ਼ੀਸਦੀ) ਟਾਪ ਸੂਬੇ ਹਨ। ਇਸ ਤੋਂ ਇਲਾਵਾ ਔਰਤਾਂ ਦੇ ਮਾਮਲੇ 'ਚ ਵੀ ਅਰੁਣਾਚਲ ਪ੍ਰਦੇਸ਼ ਟਾਪ 'ਤੇ ਹੈ। ਇੱਥੇ 24 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਇਸ ਤੋਂ ਬਾਅਦ ਸਿੱਕਮ, ਅਸਾਮ ਅਤੇ ਤੇਲੰਗਾਨਾ ਦਾ ਨੰਬਰ ਆਉਂਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।