Anti Aging Foods For Younger Skin: ਇੱਕ ਖਾਸ ਉਮਰ ਨੂੰ ਪਾਰ ਕਰਨ ਤੋਂ ਬਾਅਦ ਬੁਢਾਪਾ ਆਉਣਾ ਲਾਜ਼ਮੀ ਹੈ ਪਰ ਜ਼ਿਆਦਾਤਰ ਲੋਕ ਲੰਬੇ ਸਮੇਂ ਤੱਕ ਜਵਾਨ ਦਿਖਣਾ ਚਾਹੁੰਦੇ ਹਨ, ਜਿਸ ਲਈ ਸਰੀਰ ਅਤੇ ਚਿਹਰੇ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਮੌਜੂਦਾ ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਚਿਹਰੇ 'ਤੇ ਜਲਦੀ ਹੀ ਝੁਰੜੀਆਂ ਆਉਣ ਲੱਗਦੀਆਂ ਹਨ, ਜਿਸ ਕਾਰਨ ਅੱਜ ਕੱਲ ਨੌਜਵਾਨ ਜੋ ਕਿ ਜਵਾਨੀ ਦੇ ਵਿੱਚ ਹੀ ਬੁੱਢੇ ਦਿਸਣ ਲੱਗ ਪੈਂਦੇ ਹਨ। ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਅੱਜ ਹੀ ਆਪਣੀ ਡਾਈਟ 'ਚ ਬਦਲਾਅ ਕਰੋ। ਸਿਹਤ ਮਾਹਿਰਾਂ ਦੇ ਮੁਤਾਬਕ ਕਈ ਐਂਟੀ ਏਜਿੰਗ ਫੂਡ ਖਾਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਚਮਕ ਫਿਰ ਤੋਂ ਵਾਪਸ ਆਉਂਦੀ ਹੈ। ਆਓ ਜਾਣਦੇ ਹਾਂ ਕੁੱਝ ਕੁਦਰਤੀ ਚੀਜ਼ਾਂ ਬਾਰੇ ਜਿਸ ਦੇ ਸੇਵਨ ਨਾਲ ਤੁਸੀਂ ਆਪਣੀ ਸਕੀਨ ਨੂੰ ਸਿਹਤਮੰਦ ਰੱਖ ਸਕਦੇ ਹੋ।
ਇਨ੍ਹਾਂ ਐਂਟੀ ਏਜਿੰਗ ਫੂਡ ਨੂੰ ਡਾਈਟ ਵਿੱਚ ਕਰੋ ਸ਼ਾਮਿਲ
ਹਰੇ ਪੱਤੇਦਾਰ ਸਬਜ਼ੀ ਪਾਲਕ ਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਪਾਲਕ ਖਾਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ।
ਪਪੀਤਾ ਇੱਕ ਐਂਟੀਆਕਸੀਡੈਂਟ ਭੋਜਨ ਹੈ ਜਿਸ ਵਿੱਚ ਖਣਿਜ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਚਿਹਰੇ 'ਤੇ ਝੁਰੜੀਆਂ ਅਤੇ ਫਾਈਨ ਲਾਈਨਜ਼ ਵੀ ਦੂਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਸਵੇਰੇ ਨਾਸ਼ਤੇ ਦੇ ਦੌਰਾਨ ਇਸ ਫਲ ਨੂੰ ਖਾਂਦੇ ਹੋ ਤਾਂ ਤੁਹਾਨੂੰ ਵਧੀਆ ਨਤੀਜੇ ਮਿਲ ਸਕਦੇ ਹਨ।
ਦਾਲ ਖਾਣ ਦੇ ਕਈ ਫਾਇਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨਾਲ ਚਿਹਰੇ 'ਤੇ ਚਮਕ ਵਾਪਸ ਆ ਸਕਦੀ ਹੈ। ਦਾਲਾਂ ਵਿੱਚ ਪ੍ਰੋਟੀਨ, ਖਣਿਜ, ਫਾਈਟੋਨਿਊਟ੍ਰੀਐਂਟਸ, ਵਿਟਾਮਿਨ ਅਤੇ ਫਾਈਬਰ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਚਮੜੀ ਦੇ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ ਅਤੇ ਚਿਹਰਾ ਨਿਖਾਰਦਾ ਦਿਖਣ ਲੱਗਦਾ ਹੈ।
ਐਵੋਕਾਡੋ ਇੱਕ ਅਜਿਹਾ ਫਲ ਹੈ ਜਿਸ ਵਿੱਚ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਖੁਸ਼ਕ ਚਮੜੀ ਦੁਬਾਰਾ ਜੀਵਤ ਕਰਦੀ ਹੈ। ਐਵੋਕੈਡੋ ਖਾਣ ਨਾਲ ਮਰੇ ਹੋਏ ਸੈੱਲ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਤੁਹਾਡਾ ਚਿਹਰਾ ਜਵਾਨ ਦਿਖਣ ਲੱਗਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।