Why Ants move in a straight line: ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ, ਪਰਮਾਤਮਾ ਨੇ ਸਾਰੇ ਜੀਵਾਂ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹਾਂ ਜੀਵਾਂ ਵਿੱਚੋਂ ਇੱਕ ਕੀੜੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੀੜੀਆਂ ਹਮੇਸ਼ਾ ਇੱਕ ਲਾਈਨ ਵਿੱਚ ਚੱਲਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ? ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਸ ਪਿੱਛੇ ਅਸਲ ਕਾਰਨ ਕੀ ਹੈ?



ਰਾਣੀ ਕੀੜੀ, ਨਰ ਕੀੜੀ ਤੇ ਮਾਦਾ ਕੀੜੀ ਹਮੇਸ਼ਾ ਇਕੱਠੇ ਰਹਿੰਦੇ ਹਨ ਤੇ ਆਪਣਾ ਪਰਿਵਾਰ ਬਣਾਉਂਦੇ ਹਨ। ਨਰ ਕੀੜੀਆਂ ਦੇ ਖੰਭ ਹੁੰਦੇ ਹਨ ਜਦਕਿ ਮਾਦਾ ਕੀੜੀਆਂ ਦੇ ਖੰਭ ਨਹੀਂ ਹੁੰਦੇ। ਕੀੜੀਆਂ ਨੂੰ ਸਮਾਜਿਕ ਪ੍ਰਾਣੀ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਹਮੇਸ਼ਾ ਝੁੰਡਾਂ ਵਿੱਚ ਘੁੰਮਦੀਆਂ ਹਨ। ਕੀੜੀਆਂ ਦੁਨੀਆਂ ਵਿੱਚ ਹਰ ਥਾਂ ਪਾਈਆਂ ਜਾਂਦੀਆਂ ਹਨ। ਇਹ ਹਮੇਸ਼ਾ ਇੱਕ ਪਰਿਵਾਰ ਰਹਿੰਦਾ ਹੈ। ਧਰਤੀ ਉੱਤੇ ਕੀੜੀਆਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ।

ਰਾਣੀ ਕੀੜੀ ਰਸਤੇ ਵਿੱਚ ਫੇਰੋਮੋਨਸ ਨਾਮਕ ਇੱਕ ਰਸਾਇਣ ਛੱਡਦੀ ਹੈ। ਇਸ ਦੀ ਗੰਧ ਸੁੰਘ ਕੇ ਹੋਰ ਕੀੜੀਆਂ ਵੀ ਲਾਈਨ ਵਿੱਚ ਲੱਗ ਕੇ ਅੱਗੇ-ਪਿੱਛੇ ਤੁਰਦੀਆਂ ਰਹਿੰਦੀਆਂ ਹਨ। ਇਸ ਕਾਰਨ ਇੱਕ ਲਾਈਨ ਬਣ ਜਾਂਦੀ ਹੈ। ਜਦੋਂ ਕੀੜੀਆਂ ਭੋਜਨ ਦੀ ਭਾਲ ਵਿੱਚ ਬਾਹਰ ਆਉਂਦੀਆਂ ਹਨ ਤਾਂ ਰਾਣੀ ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਹੁੰਦੀ ਹੈ। ਇਹੀ ਕਾਰਨ ਹੈ ਕਿ ਕੀੜੀਆਂ ਇੱਕ ਲਾਈਨ ਵਿੱਚ ਚਲਦੀਆਂ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੀੜੀਆਂ ਦੀਆਂ ਅੱਖਾਂ ਸਿਰਫ਼ ਦਿਖਾਉਣ ਲਈ ਹੁੰਦੀਆਂ ਹਨ। ਕੀੜੀਆਂ ਦੇਖ ਨਹੀਂ ਸਕਦੀਆਂ।


ਇਹ ਵੀ ਪੜ੍ਹੋ: Ukraine-Russia War: ਹੁਣ ਮੈਕਡੋਨਲਡਜ਼ ਨੇ ਵੀ ਕੀਤਾ ਐਲਾਨ, ਰੂਸ 'ਚ ਸਾਰੇ ਰੈਸਟੋਰੈਂਟ ਕਰੇਗਾ ਬੰਦ, ਕਰਮਚਾਰੀਆਂ ਦੀ ਤਨਖਾਹ ਰਹੇਗੀ ਜਾਰੀ