Attitude Quotes in Punjabi: ਅੱਜਕੱਲ੍ਹ ਹਰ ਕਿਸੇ ਦਾ ਹਰ ਦੂਜੇ ਵਿਅਕਤੀ ਲਈ ਆਪਣਾ ਹੀ ਰਵੱਈਆ ਹੈ। ਹਰੇਕ ਵਿਅਕਤੀ ਦੇ ਜ਼ਿੰਦਗੀ ਵਿੱਚ ਆਪਣੇ ਅਸੂਲ ਹਨ। ਪਰ ਕੁਝ ਲੋਕ ਘਬਰਾ ਜਾਂਦੇ ਜਾਂ ਫਿਰ ਕਿਸੇ ਮੁਸੀਬਤ ਜਾਂ ਪਰੇਸ਼ਾਨੀ ਕਰਕੇ ਰਸਤਾ ਭਟਕ ਜਾਂਦੇ ਹਨ ਜਿਸ ਕਰਕੇ ਆਪਣੇ ਅਸੂਲਾ 'ਤੇ ਚੱਲਣਾ ਛੱਡ ਦਿੰਦੇ ਹਨ। ਪਰ ਜ਼ਿੰਦਗੀ ਇੱਕ ਵਾਰ ਮਿਲੀ ਹੈ ਇਸ ਕਰਕੇ ਮਣਕ ਨਾਲ ਰਹਿਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ Quotes ਦੱਸਾਂਗੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਜ਼ਿੰਦਗੀ ਅਸੂਲਾਂ ਨਾਲ ਬਿਤਾਓਗੇ-


ਅਸੂਲਾਂ ਦੀ ਜਿੰਦਗੀ ਜਿਉਨੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ ਬਦਲੇ ਨੀ।


ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ


ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ, ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ


ਸੁਪਨੇ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ ਕਹਿੰਦੇ ਮਿੱਠੀ ਹੁੰਦੀ ਆ


ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ


ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ


ਸਾਨੂੰ ਨੀ ਪਸੰਦ ਕਿਸੇ ਨਾਲ ਚਲਾਕੀ ਕਰਨਾ ਅਸੀ ਜਿਹਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆ


ਨਸਲਾ ਤੋਂ ਪਛਾਣੇ ਜਾਂਦੇ ਘੋੜੇ ਮਿੱਤਰਾ, ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋਂ


ਅਸੀਂ ਜੋ ਹੈਗੇ ਆਂ ਓਹੀ ਦਿਸਦੇ ਆ...ਐਵੇਂ ਗੱਲਾਂ ਨਾਲ ਦੁਨੀਆ ਨਹੀਂ ਚਾਰਦੇ...


ਝੁਕੋ ਓਨਾ ਹੀ ਜਿੰਨਾ ਜ਼ਰੂਰੀ ਹੋਵੇ ਬੇਵਜਹਾ ਝੁਕਦੇ ਜਾਣਾ ਦੂਸਰੇ ਦੇ ਹੰਕਾਰ ਨੂੰ ਵਧਾਉਂਦਾ ਹੈ


ਵਕਤ ਹਰ ਵਕਤ ਨੂੰ ਬਦਲ ਦਿੰਦਾ ਬਸ ਵਕਤ ਨੂੰ ਥੋੜਾ ਵਕਤ ਦਿਓ


ਹਮ ਵੋ ਮੰਜ਼ਿਲ ਕੇ ਰਾਹੀਂ ਹੈ ਜੋ ਹਰ ਕਿਸੀ ਕੋ ਨਸੀਬ ਨਹੀਂ ਹੋਤੀ


ਜਦੋਂ ਤੁਸੀਂ ਜ਼ਿੰਦਗੀ ਵਿੱਚ ਸਫਲ ਹੁੰਦੇ ਤਾਂ ਤੁਹਾਡੇ ਦੋਸਤਾਂ ਨੂੰ ਪਤਾ ਲੱਗਦਾ ਕਿ ਤੁਸੀਂ ਕੌਣ ਹੋ ਅਤੇ ਜਦੋਂ ਤੁਸੀਂ ਅਸਫਲ ਹੁੰਦੇ ਤਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਦੋਸਤ ਕੌਣ ਹਨ


ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.


ਜੁਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ