Benefits Of Bajra Roti: ਸਰਦੀਆਂ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਕਿਉਂਕਿ ਜਦੋਂ ਮੌਸਮ ਬਦਲਦਾ ਹੈ ਤਾਂ ਸਰੀਰ ਉੱਤੇ ਵੀ ਇਸ ਦਾ ਫਰਕ ਪੈਂਦਾ ਹੈ। ਜਦੋਂ ਠੰਡ ਦਾ ਮੌਸਮ ਆਉਂਦਾ ਹੈ ਤਾਂ ਸਾਨੂੰ ਜ਼ੁਕਾਮ, ਖੰਘ, ਬੁਖਾਰ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ ਵਿੱਚ ਸਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਗਰਮ ਚੀਜ਼ਾਂ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਠੰਡ ਤੋਂ ਰਾਹਤ ਮਿਲਦੀ ਹੈ। ਅਜਿਹੇ 'ਚ ਘਰ ਦੇ ਬਜ਼ੁਰਗ ਸਰਦੀਆਂ 'ਚ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੰਦੇ ਹਨ। ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਅੰਦਰੋਂ ਗਰਮੀ ਵੀ ਮਿਲਦੀ ਹੈ। ਇਹ ਊਰਜਾ ਦਿੰਦਾ ਹੈ। ਬਾਜਰੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਦੱਸ ਦਈਏ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਪੰਜਾਬ 'ਚ ਵੀ ਬਾਜਰੇ ਦੀ ਰੋਟੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ। ਤਾਂਹੀ ਪੰਜਾਬੀ ਖਾਣੇ ਦੀ ਝਲਕ ਤੁਹਾਨੂੰ ਪੁਰਾਣੇ ਪੰਜਾਬੀ ਗੀਤਾਂ ਦੇ ਵਿੱਚ ਵੀ ਨਜ਼ਰ ਆ ਜਾਵੇਗੀ, ਜਿਵੇਂ ਬਾਜਰੇ ਦਾ ਸਿੱਟਾ ਆਦਿ। ਹੁਣ ਲੋਕਾਂ ਨੇ ਆਪਣੀ ਭੋਜਨ ਸ਼ੈਲੀ ਨੂੰ ਖਰਾਬ ਕਰ ਲਿਆ ਹੈ ਜਿਸ ਕਰਕੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਚਿੰਬੜ ਗਏ ਹਨ। ਜਿਸ ਕਰਕੇ ਤੁਹਾਨੂੰ ਅੱਜ ਜਾਣਾ ਜ਼ਰੂਰੀ ਹੈ ਕਿ ਸਰਦੀਆਂ ਦੇ ਵਿੱਚ ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਕਿਵੇਂ ਦੇ ਫਾਇਦੇ ਮਿਲਦੇ ਹਨ।
ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ ਅਤੇ ਇਸ ਵਿਚ ਮੌਜੂਦ ਪ੍ਰੋਟੀਨ, ਆਇਰਨ, ਵਿਟਾਮਿਨ ਆਦਿ ਹੋਣ ਕਾਰਨ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਸ ਲਈ ਸਰਦੀਆਂ ਵਿੱਚ ਬਾਜਰੇ ਦੀ ਰੋਟੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਆਓ ਜਾਣਦੇ ਹਾਂ ਇੱਥੇ...
ਬਹੁਤ ਸਾਰੇ ਪੌਸ਼ਟਿਕ ਤੱਤ
ਬਾਜਰਾ ਇੱਕ ਅਜਿਹਾ ਅਨਾਜ ਹੈ ਜੋ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਅਤੇ ਖਣਿਜ ਪ੍ਰਮੁੱਖ ਹਨ।
ਇਹ ਸਾਰੇ ਤੱਤ ਸਾਡੇ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦੇ ਹਨ। ਬਾਜਰਾ ਇੱਕ ਗਰਮ ਅਨਾਜ ਹੈ, ਇਸ ਲਈ ਇਸ ਦੀ ਰੋਟੀ ਖਾਣ ਨਾਲ ਸਰੀਰ ਨੂੰ ਨਿੱਘ ਮਿਲਦਾ ਹੈ।
ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ
ਬਾਜਰੇ ਦੀ ਰੋਟੀ ਪਾਚਨ ਤੰਤਰ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਅਸਲ 'ਚ ਬਾਜਰੇ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਸਾਡੇ ਪਾਚਨ ਤੰਤਰ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਬਾਜਰੇ ਦੀ ਰੋਟੀ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ ਅਤੇ ਇਹ ਦੂਜੇ ਭੋਜਨ ਨੂੰ ਹਜ਼ਮ ਕਰਨ 'ਚ ਵੀ ਮਦਦ ਕਰਦਾ ਹੈ।
ਕਬਜ਼ ਤੋਂ ਰਾਹਤ ਮਿਲਦੀ ਹੈ
ਫਾਈਬਰ ਨਾਲ ਭਰਪੂਰ ਬਾਜਰੇ ਦੀ ਰੋਟੀ ਪੇਟ ਨੂੰ ਸਾਫ ਕਰਨ 'ਚ ਮਦਦ ਕਰਦੀ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਫਾਇਦੇਮੰਦ ਹੈ। ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ। ਇਸ ਲਈ, ਸਿਹਤਮੰਦ ਪਾਚਨ ਲਈ, ਬਾਜਰੇ ਦੀ ਰੋਟੀ ਜ਼ਰੂਰ ਖਾਓ।
ਅਨੀਮੀਆ ਨੂੰ ਦੂਰ ਹੁੰਦਾ ਹੈ
ਬਾਜਰੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ। ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਵਿੱਚ ਅਨੀਮੀਆ ਦੀ ਸਮੱਸਿਆ ਦੂਰ ਹੋ ਸਕਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।