Benefits of Black Tea For Hair: ਅਕਸਰ ਸਾਡੀ ਭਾਰਤੀਆਂ ਦੀ ਸਵੇਰੇ ਗਰਮ ਚਾਹ ਨਾਲ ਹੀ ਹੁੰਦੀ ਹੈ। ਕੁਝ ਲੋਕ ਬਲੈਕ ਟੀ, ਕੁਝ ਗ੍ਰੀਨ ਟੀ ਅਤੇ ਕੁਝ ਦੁੱਧ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਾਲੀ ਚਾਹ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਇਸ ਦਾ ਐਕਸਟਰਨਲ ਯੂਸ ਕੀਤਾ ਜਾਵੇ ਤਾਂ ਵੀ ਇਸ ਦੇ ਕਈ ਫਾਇਦੇ ਹਨ।


ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਇਸ ਬਲੈਕ ਟੀ ਨੂੰ ਆਪਣੇ ਵਾਲਾਂ 'ਤੇ ਲਗਾ ਲੈਂਦੇ ਹਾਂ, ਜਾਂ ਇਸ ਨਾਲ ਵਾਲਾਂ ਨੂੰ ਧੋ ਲੈਂਦੇ ਹਾਂ, ਤਾਂ ਤੁਹਾਡੇ ਵਾਲ ਮਜ਼ਬੂਤ ​​ਅਤੇ ਚਮਕਦਾਰ ਬਣ ਸਕਦੇ ਹਨ। ਮਸ਼ਹੂਰ ਡਰਮਾਟੋਲੋਜਿਸਟ ਡਾਕਟਰ ਜੈਸ਼੍ਰੀ ਸ਼ਰਦ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਦੇ ਅਨੁਸਾਰ, ਵਾਲਾਂ 'ਤੇ ਚਾਹ ਦੀ ਵਰਤੋਂ ਕਰਨ ਨਾਲ ਵਾਲਾਂ ‘ਤੇ ਸ਼ਾਈਨਿੰਗ ਆਉਂਦੀ ਹੈ। ਇਸ ਨਾਲ ਵਾਲਾਂ ਦਾ ਵਿਕਾਸ, ਵਾਲ ਦਾ ਘੱਟ ਝੜਨਾ, ਡੈਂਡਰਫ ਖ਼ਤਮ ਹੋਣਾ ਅਤੇ ਸਕੈਲਪ ਦੀ ਸਿਹਤ ਵੀ ਠੀਕ ਰਹਿੰਦੀ ਹੈ।


ਕਿਵੇਂ ਬਣਾਈਏ ਵਾਲਾਂ ‘ਤੇ ਸਪ੍ਰੇਅ ਕਰਨ ਵਾਲੀ ਚਾਹ


ਸਭ ਤੋਂ ਪਹਿਲਾਂ ਇੱਕ ਕੱਪ ਪਾਣੀ ਉਬਾਲਣ ਲਈ ਰੱਖ ਦਿਓ। ਇਸ ਵਿੱਚ ਟੀਬੈਗ ਪਾਓ ਜਾਂ ਜੇਕਰ ਤੁਹਾਡੇ ਕੋਲ ਟੀਬੈਗ ਨਹੀਂ ਹੈ ਤਾਂ ਇੱਕ ਜਾਂ ਡੇਢ ਚਮਚ ਖੁਲ੍ਹੀ ਚਾਹ ਪੱਤੀ ਪਾਓ ਅਤੇ ਇਸਨੂੰ 30 ਮਿੰਟ ਤੱਕ ਉਬਾਲੋ।


ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਜਦੋਂ ਇਹ ਠੰਡਾ ਹੋ ਜਾਵੇ, ਇਸ ਨੂੰ ਇੱਕ ਕੱਪ ਜਾਂ ਸਪਰੇਅ ਬੋਤਲ ਵਿੱਚ ਟ੍ਰਾਂਸਫਰ ਕਰੋ।


ਹੁਣ ਤੁਸੀਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਕੇ ਸੁਕਾ ਲਓ। ਧਿਆਨ ਰੱਖੋ ਕਿ ਤੁਹਾਡੇ ਵਾਲ ਜ਼ਿਆਦਾ ਗਿੱਲੇ ਨਾ ਹੋਣ।


ਇਹ ਵੀ ਪੜ੍ਹੋ: ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ ਤਾਂ ਸੁਣੇ ਹੋਣਗੇ, ਹੁਣ ਜਾਣ ਲਓ ਨੁਕਸਾਨ



ਹੁਣ ਆਪਣੇ ਵਾਲਾਂ 'ਤੇ ਚਾਹ ਨੂੰ ਸਪ੍ਰੇਅ ਕਰ ਲਓ, ਇਸ ਨੂੰ ਸਿੱਧੇ ਖੋਪੜੀ 'ਤੇ ਨਾ ਲਗਾਓ।


ਉਂਗਲਾਂ ਦੀ ਮਦਦ ਨਾਲ ਹਲਕੀ-ਹਲਕੀ ਮਾਲਿਸ਼ ਕਰੋ, ਤਾਂ ਕਿ ਇਹ ਵਾਲਾਂ ਵਿੱਚ ਚੰਗੀ ਤਰ੍ਹਾਂ ਚਲਾ ਜਾਵੇ।


ਹੇਅਰ ਕੈਪ ਪਾਓ ਅਤੇ ਇਸ ਨੂੰ 1 ਘੰਟੇ ਲਈ ਇਸ ਤਰ੍ਹਾਂ ਛੱਡ ਦਿਓ। 1 ਘੰਟੇ ਬਾਅਦ ਆਪਣੇ ਵਾਲਾਂ ਨੂੰ ਕੰਡੀਸ਼ਨਰ ਨਾਲ ਧੋ ਕੇ ਸੁਕਾ ਲਓ।


ਇਸ ਚਾਹ ਦੀ ਵਰਤੋਂ ਵਾਲਾਂ 'ਤੇ ਕਰਨ ਨਾਲ ਤੁਹਾਡੇ ਵਾਲਾਂ 'ਚ ਜਾਨ ਤਾਂ ਆਵੇਗੀ ਹੀ, ਨਾਲ ਹੀ ਇਹ ਚਮਕਦਾਰ ਵੀ ਬਣ ਜਾਣਗੇ।


ਇਸ ਗੱਲ ਦਾ ਰੱਖੋ ਧਿਆਨ


ਇਸ ਚਾਹ ਨੂੰ ਘਰ 'ਚ ਤਿਆਰ ਕਰਨਾ ਬਹੁਤ ਆਸਾਨ ਹੈ। ਚਾਹ ਬਣਾਉਂਦੇ ਸਮੇਂ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਵਿਚ ਜ਼ਿਆਦਾ ਪੱਤੀ ਨਾ ਹੋਵੇ ਨਹੀਂ ਤਾਂ ਇਸ ਨਾਲ ਤੁਹਾਡੇ ਵਾਲ ਡ੍ਰਾਈ ਹੋ ਸਕਦੇ ਹਨ।


ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਕੈਲਪ ਕੰਡੀਸ਼ਨ ਤੋਂ ਗੁਜ਼ਰ ਰਹੇ ਹੋ ਜਾਂ ਤੁਹਾਨੂੰ ਸੋਰਾਇਸਿਸ ਦੀ ਸਮੱਸਿਆ ਹੈ ਜਾਂ ਕੋਈ ਹੋਰ ਇਨਫੈਕਸ਼ਨ ਹੈ ਤਾਂ ਇਸ ਨੂੰ ਲਾਗੂ ਨਾ ਕਰੋ।


ਆਪਣੇ ਵਾਲਾਂ 'ਤੇ ਚਾਹ ਦਾ ਸਪ੍ਰੇਅ ਕਰਨ ਤੋਂ ਪਹਿਲਾਂ ਹਮੇਸ਼ਾ ਪੈਚ ਟੈਸਟ ਕਰ ਲਓ, ਜੇਕਰ ਤੁਹਾਨੂੰ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਇਸ ਦੀ ਵਰਤੋਂ ਨਾ ਕਰੋ।


ਇਹ ਵੀ ਪੜ੍ਹੋ: Jaggery With Lassi: ਨਵੀਂ ਪੀੜ੍ਹੀ ਨਹੀਂ ਜਾਣਦੀ ਗੁੜ ਤੇ ਲੱਸੀ ਦੇ ਫਾਇਦੇ, ਮਹਿੰਗੀ ਤੋਂ ਮਹਿੰਗੀ ਖੁਰਾਕ ਵੀ ਇਸ ਅੱਗੇ ਜ਼ੀਰੋ