ਬਰਸਾਤ ਦੇ ਮੌਸਮ ਵਿੱਚ ਹਵਾਵਾਂ ਵਿੱਚ ਨਮੀ, ਹੁੰਮਸ ਅਤੇ ਪਸੀਨੇ ਕਾਰਨ ਚਮੜੀ ਅਕਸਰ ਚਿਪਚਿਪੀ ਮਹਿਸੂਸ ਹੁੰਦੀ ਹੈ। ਚਮੜੀ ਦੇ ਰੋਮ ਬੰਦ ਹੋ ਜਾਣ ਕਾਰਨ ਬੈਕਟੀਰੀਆ ਤੇਜ਼ੀ ਨਾਲ ਵਧਣ ਲੱਗਦੇ ਹਨ, ਜਿਸ ਨਾਲ ਐਕਨੇ ਅਤੇ ਪਿੰਪਲਸ ਦੀ ਸਮੱਸਿਆ ਵੱਧ ਸਕਦੀ ਹੈ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਅਤੇ ਮਾਨਸੂਨ ਸਕਿਨ ਕੇਅਰ ਲਈ ਅੱਜਕੱਲ੍ਹ ਨੌਜਵਾਨਾਂ ਵਿਚ ਇਕ ਨਵਾਂ ਬਿਊਟੀ ਟ੍ਰੈਂਡ ਵਾਇਰਲ ਹੋ ਰਿਹਾ ਹੈ, ਜਿਸਦਾ ਨਾਮ ਹੈ ਬਲੂ ਸਕਿਨ ਕੇਅਰ। ਇਹ ਸਿਰਫ਼ ਇਕ ਟ੍ਰੈਂਡ ਨਹੀਂ, ਸਗੋਂ ਕੁਦਰਤ ਵਲੋਂ ਮਿਲਿਆ ਹੋਇਆ ਇੱਕ ਅਜਿਹਾ ਤੋਹਫਾ ਹੈ, ਜੋ ਚਮੜੀ ਨੂੰ ਨਾ ਸਿਰਫ਼ ਨਿਖਾਰਦਾ ਹੈ, ਸਗੋਂ ਉਸਨੂੰ ਅੰਦਰੋਂ ਵੀ ਸਿਹਤਮੰਦ ਬਣਾਉਂਦਾ ਹੈ।

ਦੱਸਣਯੋਗ ਗੱਲ ਹੈ ਕਿ ਸੋਸ਼ਲ ਮੀਡੀਆ 'ਤੇ #BlueBeauty ਅਤੇ #BlueSkincare ਵਰਗੇ ਹੈਸ਼ਟੈਗਜ਼ ਕਾਫ਼ੀ ਤੇਜ਼ੀ ਨਾਲ ਟ੍ਰੈਂਡ ਕਰ ਰਹੇ ਹਨ। ਆਓ ਜਾਣੀਏ ਕਿ ਇਹ ਟ੍ਰੈਂਡ ਆਖਿਰ ਹੈ ਕੀ ਤੇ ਚਮੜੀ ਲਈ ਇਸਦੇ ਕੀ ਫਾਇਦੇ ਹਨ।

ਬਲੂ ਸਕਿਨ ਕੇਅਰ ਕੀ ਹੈ?

ਬਲੂ ਸਕਿਨ ਕੇਅਰ ਅਜਿਹੇ ਸਕਿਨ ਪ੍ਰੋਡਕਟਸ ਦਾ ਸਮੂਹ ਹੈ, ਜਿਨ੍ਹਾਂ ਵਿੱਚ ਕੁਦਰਤੀ ਨੀਲੇ ਜਾਂ ਟ੍ਰਾਂਸਪੇਰੈਂਟ ਨੀਲੇ ਰੰਗ ਵਾਲੇ ਤੱਤ ਮੌਜੂਦ ਹੁੰਦੇ ਹਨ। ਇਹ ਪ੍ਰੋਡਕਟਸ ਠੰਡਕ ਪਹੁੰਚਾਉਣ, ਚਮੜੀ ਨੂੰ ਠੀਕ ਕਰਨ ਅਤੇ ਨਮੀ ਪ੍ਰਦਾਨ ਕਰਨ ਵਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ।

ਇਹ ਬਰਸਾਤ ਦੇ ਮੌਸਮ ਦੌਰਾਨ ਚਮੜੀ 'ਚ ਆਉਣ ਵਾਲੀ ਚਿਪਚਿਪਾਹਟ ਅਤੇ ਸੁਸਤੀ ਨੂੰ ਦੂਰ ਕਰਕੇ, ਉਸਨੂੰ ਤਾਜ਼ਗੀ ਅਤੇ ਚਮਕਦਾਰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਬਲੂ ਸਕਿਨ ਕੇਅਰ ਵਿੱਚ ਮੌਜੂਦ ਪ੍ਰੋਡਕਟਸ

ਬਲੂ ਸਕਿਨ ਕੇਅਰ ਵਿੱਚ ਵਰਤੇ ਜਾਂਦੇ ਜ਼ਿਆਦਾਤਰ ਪ੍ਰੋਡਕਟਸ ਸਮੁੰਦਰੀ ਅਤੇ ਕੁਦਰਤੀ ਤੱਤਾਂ ਤੋਂ ਬਣੇ ਹੁੰਦੇ ਹਨ। ਇਨ੍ਹਾਂ ਵਿੱਚ ਬਲੂ ਟੈਂਸੀ ਆਇਲ, ਬਲੂ ਐਜ਼ੂਲੀਨ, ਸੀ ਵੀਡ (ਸਮੁੰਦਰੀ ਘਾਸ), ਨੀਲੋਤਪਲ ਅਤੇ ਬਲੂ ਕੈਮੋਮਾਈਲ ਸ਼ਾਮਲ ਹਨ।

ਇਹ ਸਾਰੇ ਤੱਤ ਚਮੜੀ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਉਸ ਦੀ ਲਾਲੀ ਨੂੰ ਘਟਾਉਂਦੇ ਹਨ ਅਤੇ ਚਮੜੀ ਨੂੰ ਗਹਿਰੀ ਨਮੀ ਦੇ ਕੇ ਹਾਈਡਰੇਟ ਕਰਨ ਵਿੱਚ ਮਦਦ ਕਰਦੇ ਹਨ।

ਬਲੂ ਸਕਿਨ ਕੇਅਰ ਦੇ ਫਾਇਦੇ

ਚਮੜੀ ਨੂੰ ਕਰੇ ਗਹਿਰੀ ਨਮੀ ਪ੍ਰਦਾਨ (ਡੀਪ ਹਾਈਡ੍ਰੇਟ)

ਸਮੁੰਦਰ ਵਿੱਚ ਮੌਜੂਦ ਸ਼ੈਵਾਲ (Algae) ਅਤੇ ਸਮੁੰਦਰੀ ਘਾਸ ਵਰਗੇ ਤੱਤਾਂ ਵਿੱਚ ਚਮੜੀ ਨੂੰ ਨਮੀ ਦੇਣ ਵਾਲੇ ਕੁਦਰਤੀ ਗੁਣ ਪਾਏ ਜਾਂਦੇ ਹਨ। ਇਹ ਕੁਦਰਤੀ ਤੱਤ ਐਮੀਨੋ ਐਸਿਡ, ਵਿਟਾਮਿਨ, ਮਿਨਰਲ ਅਤੇ ਹੈਲਦੀ ਫੈਟੀ ਐਸਿਡਜ਼ ਨਾਲ ਭਰਪੂਰ ਹੁੰਦੇ ਹਨ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦੇ ਕੇ ਉਸਨੂੰ ਨਰਮ, ਚਮਕਦਾਰ ਅਤੇ ਸਿਹਤਮੰਦ ਬਣਾਉਂਦੇ ਹਨ।

ਉਮਰ ਦੇ ਅਸਰ ਨੂੰ ਕਰੋ ਘੱਟ

ਵੱਧਦੀ ਉਮਰ ਨਾਲ ਚਿਹਰੇ 'ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਤੁਸੀਂ ਇਸ ਸਮੱਸਿਆ ਨੂੰ ਬਲੂ ਸਕਿਨ ਕੇਅਰ ਦੀ ਮਦਦ ਨਾਲ ਘੱਟ ਕਰ ਸਕਦੇ ਹੋ।

ਸਮੁੰਦਰੀ ਤੱਤਾਂ ਵਿੱਚ ਪਾਏ ਜਾਂਦੇ ਐਮੀਨੋ ਐਸਿਡਜ਼ ਅਤੇ ਐਂਟੀਆਕਸੀਡੈਂਟਸ ਚਮੜੀ ਵਿੱਚ ਕੋਲਾਜਨ ਦੇ ਨਿਰਮਾਣ ਨੂੰ ਵਧਾਉਂਦੇ ਹਨ, ਜੋ ਚਮੜੀ ਨੂੰ ਤਣਾਅ ਦੇਣ ਅਤੇ ਫਟੇਪਣ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ ਰੱਖਦੇ ਹਨ।

ਚਮੜੀ ਲਈ ਸੁਰੱਖਿਆ ਕਵਚ

ਰੋਜ਼ਾਨਾ ਦੀ ਜ਼ਿੰਦਗੀ ਵਿੱਚ ਚਮੜੀ ਨੂੰ ਧੂਪ, ਪ੍ਰਦੂਸ਼ਣ, ਧੂੜ-ਮਿੱਟੀ ਅਤੇ ਖਰਾਬ ਖੁਰਾਕ ਕਾਰਨ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ। ਪਰ ਬਲੂ ਸਕਿਨ ਕੇਅਰ ਵਿੱਚ ਮੌਜੂਦ ਕੁਦਰਤੀ ਤੱਤ ਚਮੜੀ ਲਈ ਇਕ ਸੁਰੱਖਿਆ ਕਵਚ ਵਾਂਗ ਕੰਮ ਕਰਦੇ ਹਨ।

ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਬਾਹਰੀ ਨੁਕਸਾਨਦਾਇਕ ਤੱਤਾਂ ਤੋਂ ਬਚਾ ਕੇ, ਉਸਨੂੰ ਡੀਟਾਕਸ ਕਰਨ ਵਿੱਚ ਮਦਦ ਕਰਦੇ ਹਨ ਅਤੇ ਚਮੜੀ ਨੂੰ ਤੰਦਰੁਸਤ ਬਣਾਈ ਰੱਖਦੇ ਹਨ।

ਬਲੂ ਸਕਿਨ ਕੇਅਰ ਦੌਰਾਨ ਰੱਖੋ ਇਹ ਸਾਵਧਾਨੀਆਂ

ਚਮੜੀ 'ਤੇ ਕੋਈ ਵੀ ਨਵਾਂ ਪ੍ਰੋਡਕਟ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ, ਤਾਂ ਜੋ ਕਿਸੇ ਵੀ ਐਲਰਜੀ ਦੀ ਸੰਭਾਵਨਾ ਤੋਂ ਬਚਿਆ ਜਾ ਸਕੇ।

ਬਲੂ ਸਕਿਨ ਕੇਅਰ ਦੀ ਵਰਤੋਂ ਕਰਨ ਤੋਂ ਪਹਿਲਾਂ, ਨਾਲ ਦਿੱਤੇ ਹਦਾਇਤੀ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਸੇ ਮੁਤਾਬਕ ਹੀ ਵਰਤੋਂ ਕਰੋ।

ਤੁਹਾਡੀ ਚਮੜੀ ਕੀ ਕਹਿ ਰਹੀ ਹੈ, ਇਸ ‘ਤੇ ਧਿਆਨ ਦਿਓ। ਜੇ ਕੋਈ ਸਮੱਸਿਆ ਨਜ਼ਰ ਆਵੇ ਤਾਂ ਤੁਰੰਤ ਬਦਲਾਅ ਕਰੋ।

 

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।