Pregnant After Birth : ਬੱਚਾ ਹੋਣ ਤੋਂ ਬਾਅਦ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਠੀਕ ਹੋਣ ਲਈ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਔਰਤਾਂ ਦੇ ਮਨਾਂ ਵਿੱਚ ਇੱਕ ਆਮ ਸਵਾਲ ਉੱਠਦਾ ਹੈ ਕਿ ਜੇਕਰ ਜਣੇਪੇ ਤੋਂ ਬਾਅਦ ਵੀ ਮਾਹਵਾਰੀ ਸ਼ੁਰੂ ਨਹੀਂ ਹੋਈ ਹੈ ਤਾਂ ਕੀ ਫ਼ਿਰ ਵੀ ਪ੍ਰੈਗਨੈਂਸੀ ਹੋ ਸਕਦੀ ਹੈ? ਮਾਹਿਰਾਂ ਦੇ ਅਨੁਸਾਰ ਜਵਾਬ ਹਾਂ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਓਵੂਲੇਸ਼ਨ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਗਰਭ ਅਵਸਥਾ ਸੰਭਵ ਹੋ ਜਾਂਦੀ ਹੈ।

Continues below advertisement

ਐਕਸਪਰਟ ਕੀ ਕਹਿੰਦੇ ਹਨ

ਸਿਹਤ ਬਾਰੇ ਜਾਣਕਾਰੀ ਦੇਣ ਵਾਲੀ ਵੈੱਬਸਾਈਟ flo.health ਦੀ ਇੱਕ ਰਿਪੋਰਟ ਦੇ ਅਨੁਸਾਰ ਜਾਰਜੀਆ ਔਬਸਟ੍ਰਿਕਸ ਐਂਡ ਗਾਇਨੇਕੋਲਜੀ (ਯੂਐਸ) ਦੀ ਗਾਇਨੀਕੋਲੋਜਿਸਟ ਡਾ. ਰੇਨੀਟਾ ਵ੍ਹਾਈਟ ਕਹਿੰਦੀ ਹੈ ਕਿ ਡਿਲੀਵਰੀ ਤੋਂ ਬਾਅਦ ਪ੍ਰੈਗਨੈਂਸੀ ਦੀ ਸਮਤਾ ਕਾਫੀ ਜਲਦੀ ਵਾਪਸ ਆ ਸਕਦੀ ਹੈ। ਕੁਝ ਔਰਤਾਂ ਲਈ ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਚਾਰ ਤੋਂ ਛੇ ਹਫ਼ਤਿਆਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਓਵੂਲੇਸ਼ਨ ਹੋ ਰਿਹਾ ਹੈ ਤਾਂ ਔਰਤ ਬਿਨ੍ਹਾਂ ਪਹਿਲਾ ਪੀਰੀਅਡਸ ਆਏ ਵੀ ਗਰਭਵਤੀ ਹੋ ਸਕਦੀ ਹੈ।

Continues below advertisement

 ਕਿੰਨੇ ਮਹੀਨੇ ਦਾ ਹੁੰਦਾ ਹੈ ਪੀਰੀਅਡਸ ?

ਦਰਅਸਲ, ਓਵੂਲੇਸ਼ਨ ਹਰ ਮਹੀਨੇ ਮਾਹਵਾਰੀ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਹੁੰਦਾ ਹੈ। ਇਸ ਲਈ ਕਈ ਵਾਰ ਔਰਤ ਨੂੰ ਪਹਿਲਾ ਪੀਰੀਅਡਸ ਆਉਣ ਤੋਂ ਪਹਿਲਾਂ ਹੀ ਓਵੂਲੇਸ਼ਨ ਹੋ ਜਾਂਦਾ ਹੈ ਅਤੇ ਜੇਕਰ ਇਸ ਸਮੇਂ ਦੌਰਾਨ ਅਸੁਰੱਖਿਅਤ ਸੰਭੋਗ ਹੁੰਦਾ ਹੈ ਤਾਂ ਗਰਭ ਅਵਸਥਾ ਹੋ ਸਕਦੀ ਹੈ। ਇਸ ਲਈ ਡਾਕਟਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਇਸ ਸਮੇਂ ਦੂਜੇ ਬੱਚੇ ਦੀ ਯੋਜਨਾ ਨਹੀਂ ਬਣਾ ਰਹੇ ਹੋ ਤਾਂ ਡਿਲੀਵਰੀ ਤੋਂ ਬਾਅਦ ਵੀ ਢੁਕਵੇਂ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ।

ਬਹੁਤ ਸਾਰੀਆਂ ਔਰਤਾਂ ਦਾ ਮੰਨਣਾ ਹੈ ਕਿ ਬ੍ਰੈਸਟਫੀਡਿੰਗ ਕਰਵਾਉਣ ਨਾਲ ਪ੍ਰੈਗਨੈਂਸੀ ਨਹੀਂ ਹੁੰਦੀ  ਪਰ ਇਹ ਪੂਰੀ ਤਰ੍ਹਾਂ ਭਰੋਸੇਯੋਗ ਤਰੀਕਾ ਨਹੀਂ ਹੈ। ਹਾਲਾਂਕਿ ਬ੍ਰੈਸਟਫੀਡਿੰਗ ਕੁਝ ਸਮੇਂ ਤੱਕ ਓਵੂਲੇਸ਼ਨ ਨੂੰ ਦੇਰੀ ਨਾਲ ਸ਼ੁਰੂ ਕਰ ਸਕਦੀ ਹੈ ਪਰ ਇਹ ਗਰਭ ਅਵਸਥਾ ਤੋਂ ਪੂਰੀ ਤਰ੍ਹਾਂ ਬਚਾਅ ਨਹੀਂ ਕਰਦਾ। ਇਸ ਲਈ ਇਸ ਸਮੇਂ ਦੌਰਾਨ ਸਾਵਧਾਨੀ ਅਜੇ ਵੀ ਮਹੱਤਵਪੂਰਨ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਣੇਪੇ ਤੋਂ ਤੁਰੰਤ ਬਾਅਦ ਸਰੀਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਮੇਂ ਦੀ ਲੋੜ ਹੁੰਦੀ ਹੈ।

 ਕਿੰਨਾ ਹੋਣਾ ਚਾਹੀਦਾ ਹੈ ਗੈਪ ?

ਐਕਸਪਰਟ ਆਮ ਤੌਰ 'ਤੇ ਸਲਾਹ ਦਿੰਦੇ ਹਨ ਕਿ ਅਗਲੀ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਕੁੱਝ ਸਮੇਂ ਦਾ ਅੰਤਰ ਰੱਖਣਾ ਬੇਹਤਰ ਹੁੰਦਾ ਹੈ। ਖੋਜ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਲਗਭਗ 18 ਮਹੀਨਿਆਂ ਦਾ ਅੰਤਰਾ ਰੱਖਣਾ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਅਗਰ ਡਿਲੀਵਰੀ ਤੋਂ ਬਾਅਦ ਪੀਰੀਅਡਸ ਸ਼ੁਰੂ ਨਹੀਂ ਹੋਏ ,ਤਾਂ ਵੀ ਗਰਭ ਅਵਸਥਾ ਸੰਭਵ ਹੈ ਕਿਉਂਕਿ ਓਵੂਲੇਸ਼ਨ ਪਹਿਲਾਂ ਹੋ ਸਕਦਾ ਹੈ। ਇਸ ਲਈ ਪਰਿਵਾਰ ਦੀ ਯੋਜਨਾ ਦੇ ਅਨੁਸਾਰ ਸਹੀ ਸਮੇਂ ਅਤੇ ਢੁਕਵੇਂ ਗਰਭ ਨਿਰੋਧਕ ਤਰੀਕਿਆਂ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਸੁਰੱਖਿਅਤ ਕਾਰਵਾਈ ਮੰਨਿਆ ਜਾਂਦਾ ਹੈ।