Slap Day 2023: ਪਿਛਲੇ ਕੁਝ ਦਿਨਾਂ ਤੋਂ ਲੋਕ ਵੈਲੇਨਟਾਈਨ ਵੀਕ ਮਨਾ ਰਹੇ ਸਨ। ਬੀਤੇ ਕੱਲ੍ਹ ਵੈਲੇਨਟਾਈਨ ਡੇ ਦੀ ਸਮਾਪਤੀ ਤੋਂ ਬਾਅਦ ਅੱਜ ਤੋਂ ਐਂਟੀ ਵੈਲੇਨਟਾਈਨ ਵੀਕ ਮਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਸਲੈਪ ਡੇ ਨਾਲ ਹੋਈ ਹੈ। ਜੀ ਹਾਂ, 15 ਫਰਵਰੀ ਐਂਟੀ ਵੈਲੇਨਟਾਈਨ ਵੀਕ ਦਾ ਪਹਿਲਾ ਦਿਨ ਹੈ, ਜਿਸ ਨੂੰ ਸਲੈਪ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਲਗਾਤਾਰ ਕਈ ਅਜਿਹੇ ਦਿਨ ਆਉਂਦੇ ਹਨ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ। ਦਰਅਸਲ, ਸਲੈਪ ਡੇ ਤੋਂ ਬਾਅਦ ਕਿੱਕ ਡੇ, ਪਰਫਿਊਮ ਡੇ, ਫਲਰਟ ਡੇ, ਕਨਫੈਸ਼ਨ ਡੇ, ਮਿਸਿੰਗ ਡੇਅ ਅਤੇ ਫਿਰ ਅੰਤ ਵਿੱਚ 21 ਫਰਵਰੀ ਨੂੰ ਬ੍ਰੇਕਅੱਪ ਡੇ ਆਉਂਦਾ ਹੈ। ਆਓ ਪਹਿਲਾਂ ਜਾਣਦੇ ਹਾਂ ਸਲੈਪ ਡੇ ਬਾਰੇ, ਅਸੀਂ ਇਹ ਦਿਨ ਕਿਉਂ ਮਨਾਉਂਦੇ ਹਾਂ?


ਇਦਾਂ ਮਨਾਓ ਸਲੈਪ ਡੇ


ਹਰ ਸਾਲ ਐਂਟੀ ਵੈਲੇਨਟਾਈਨ ਵੀਕ ਦਾ ਪਹਿਲਾ ਦਿਨ 15 ਫਰਵਰੀ ਨੂੰ ਸਲੈਪ ਡੇ ਨਾਲ ਸ਼ੁਰੂ ਹੁੰਦਾ ਹੈ। ਸਲੈਪ ਡੇਦਾ ਨਾਮ ਸੁਣ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਦਿਨ ਕਿਸੇ ਨੂੰ ਥੱਪੜ ਮਾਰਨ ਦਾ ਹੈ, ਪਰ ਅਜਿਹਾ ਨਹੀਂ ਬਿਲਕੁਲ ਵੀ ਨਹੀਂ ਹੈ। ਦਰਅਸਲ, ਇਹ ਦਿਨ ਉਨ੍ਹਾਂ ਲੋਕਾਂ ਲਈ ਹੈ ਜੋ ਪਿਆਰ ਵਿੱਚ ਧੋਖਾ ਖਾ ਚੁੱਕੇ ਹਨ। ਜਿਨ੍ਹਾਂ ਦੇ ਜੀਵਨ ਸਾਥੀ, ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨੇ ਉਨ੍ਹਾਂ ਨੂੰ ਰਿਸ਼ਤੇ ਵਿੱਚ ਧੋਖਾ ਦਿੱਤਾ ਹੈ। ਅਜਿਹੇ ਦਿਨ ਨੌਜਵਾਨਾਂ ਵਿੱਚ ਵਧੇਰੇ ਪ੍ਰਸਿੱਧ ਹਨ। ਸਲੈਪ ਡੇ ਤੁਸੀਂ ਆਪਣੇ ਐਕਸ ਬੁਆਏਫ੍ਰੈਂਡ, ਗਰਲਫ੍ਰੈਂਡ ਜਾਂ ਵਿਛੜੇ ਵਿਆਹੇ ਲੋਕਾਂ ਦੁਆਰਾ ਕੀਤੇ ਧੋਖੇ ਤੋਂ ਬਾਅਦ ਪਿਆਰ ਵਿੱਚ ਤਣਾਅ ਨੂੰ ਦੂਰ ਕਰਨ ਲਈ ਮਨਾਉਂਦੇ ਹੋ। ਇਹ ਉਹ ਦਿਨ ਹੈ ਜੋ ਪਿਛਲੇ ਸਾਰੇ ਦਰਦਨਾਕ ਤਜ਼ਰਬਿਆਂ ਨੂੰ ਭੁਲਾਉਣ, ਉਨ੍ਹਾਂ ਨੂੰ ਥੱਪੜ ਮਾਰ ਕੇ, ਅਲਵਿਦਾ ਕਹਿਣ ਦਾ ਹੈ।


ਇਹ ਵੀ ਪੜ੍ਹੋ: Remedies for Heartburn: ਖਾਣ ਤੋਂ ਤੁਰੰਤ ਬਾਅਦ ਛਾਤੀ ‘ਚ ਹੁੰਦੀ ਹੈ ਜਲਨ, ਤਾਂ ਕੰਮ ਆਉਣਗੇ ਇਹ ਨੁਸਖੇ, ਜ਼ਰੂਰ ਕਰੋ ਟ੍ਰਾਈ


ਸਲੈਪ ਡੇ ‘ਤੇ ਤੁਸੀਂ ਵੀ ਕਰੋ ਇਹ ਕੰਮ


ਜੇਕਰ ਤੁਹਾਡਾ ਰਿਸ਼ਤਾ ਵੀ ਕਿਸੇ ਕਾਰਨ ਟੁੱਟ ਗਿਆ ਹੈ, ਤੁਸੀਂ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਗਏ ਹੋ, ਤਾਂ ਬਿਹਤਰ ਹੈ ਕਿ ਇਸ ਦਿਨ ਉਨ੍ਹਾਂ ਬੁਰੀਆਂ ਅਤੇ ਕੌੜੀਆਂ ਯਾਦਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿਓ। ਇੱਕ ਬਿਹਤਰ ਅਤੇ ਖੁਸ਼ਹਾਲ ਜੀਵਨ ਜਿਉਣ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਵਿਗੜੇ ਰਿਸ਼ਤਿਆਂ ਵਿੱਚ ਪਾਏ ਜਾਂਦੇ ਦਰਦ ਅਤੇ ਭਿਆਨਕ ਤਜ਼ਰਬਿਆਂ ਨੂੰ ਅਲਵਿਦਾ ਕਹਿਣ ਦਾ ਇਹ ਸਹੀ ਦਿਨ ਹੈ। ਸਲੈਪ ਡੇ ਲੋਕਾਂ ਲਈ ਮਾੜੇ ਰਿਸ਼ਤਿਆਂ ਤੋਂ ਅੱਗੇ ਵਧਣ, ਨਵੇਂ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਜੀਵਨ ਵਿੱਚੋਂ ਕਿਸੇ ਵੀ ਨਕਾਰਾਤਮਕਤਾ ਨੂੰ ਛੱਡਣ ਲਈ ਇੱਕ ਵਧੀਆ ਦਿਨ ਹੈ।


ਇਹ ਵੀ ਪੜ੍ਹੋ: ਵਿਗਿਆਨ ਦੀ ਵੱਡੀ ਸਫਲਤਾ, ਪੁਰਸ਼ਾਂ ਦੀ ਗਰਭ ਨਿਰੋਧਕ ਗੋਲੀ ਦੀ ਕੀਤੀ ਖੋਜ