Chanakya Niti: ਪਰਿਵਾਰ ਨੂੰ ਇਕੱਠੇ ਰੱਖਣ ਵਿੱਚ ਘਰ ਦੇ ਮੁਖੀ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਚਾਣਕਿਆ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਮੁਖੀ ਦੀ ਸਥਿਤੀ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਉਸਦਾ ਇੱਕ ਫੈਸਲਾ ਪੂਰੇ ਪਰਿਵਾਰ ਦਾ ਭਵਿੱਖ ਬਣਾ ਸਕਦਾ ਹੈ ਜਾਂ ਵਿਗਾੜ ਸਕਦਾ ਹੈ। ਚਾਣਕਿਆ ਨੇ ਦੱਸਿਆ ਕਿ ਜੇਕਰ ਘਰ ਦੇ ਮੁਖੀ ਦੀਆਂ ਇਹ 3 ਆਦਤਾਂ ਹੋਣ ਤਾਂ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ।


ਜੋ ਤੁਸੀਂ ਦੇਖਦੇ ਹੋ ਉਸ ‘ਚ ਵਿਸ਼ਵਾਸ ਕਰੋ


ਘਰ ਦੇ ਮੁਖੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਹਰ ਕੋਈ ਉਸ ਉਤੇ ਵਿਸ਼ਵਾਸ ਕਰਦਾ ਹੈ। ਅਜਿਹੀ ਸਥਿਤੀ ਵਿੱਚ ਉਹ ਕੰਨ ਦਾ ਕੱਚਾ ਨਹੀਂ ਹੋਣਾ ਚਾਹੀਦਾ। ਕਿਸੇ ਵੀ ਛੋਟੇ-ਵੱਡੇ ਵਿਸ਼ੇ ਦੇ ਹਰ ਪਹਿਲੂ ਨੂੰ ਘੋਖਣ ਤੋਂ ਬਾਅਦ ਹੀ ਉਸ ਬਾਰੇ ਆਪਣੀ ਰਾਏ ਬਣਾਉਣੀ ਚਾਹੀਦੀ ਹੈ ਕਿਉਂਕਿ ਜੋ ਲੋਕ ਸੁਣਾਈਆਂ ਗੱਲਾਂ 'ਤੇ ਯਕੀਨ ਕਰਦੇ ਹਨ, ਉਨ੍ਹਾਂ ਦਾ ਪਰਿਵਾਰ ਟੁੱਟਣ 'ਚ ਦੇਰ ਨਹੀਂ ਲਗਦੀ ਅਤੇ ਹਰ ਮੋੜ 'ਤੇ ਉਨ੍ਹਾਂ ਨੂੰ ਧੋਖਾ ਮਿਲਦਾ ਹੈ। ਜੋ ਆਪਣੀ ਸੂਝ-ਬੂਝ ਨਾਲ ਕੰਮ ਕਰਦੇ ਹਨ, ਉਨ੍ਹਾਂ ਦੇ ਪਰਿਵਾਰ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।


ਪੈਸੇ ਦਾ ਪ੍ਰਬੰਧਨ


ਜੇਕਰ ਘਰ ਦਾ ਮੁਖੀ ਪੈਸੇ ਦੀ ਯੋਜਨਾਬੱਧ ਤਰੀਕੇ ਨਾਲ ਵਰਤੋਂ ਕਰਦਾ ਹੈ, ਬੇਲੋੜੇ ਖਰਚਿਆਂ 'ਤੇ ਨਜ਼ਰ ਰੱਖਦਾ ਹੈ। ਮੁਸੀਬਤ ਵਿੱਚ ਵੀ ਉਸਦਾ ਪਰਿਵਾਰ ਇੱਕਮੁੱਠ ਰਹਿੰਦਾ ਹੈ। ਉਨ੍ਹਾਂ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ। ਇਸ ਇੱਕ ਆਦਤ ਕਾਰਨ ਸੰਕਟ ਦੇ ਸਮੇਂ ਵੀ ਪਰਿਵਾਰ ਦੀ ਖੁਸ਼ੀ ਬਰਕਰਾਰ ਰਹਿੰਦੀ ਹੈ।


ਫੈਸਲੇ ਉਤੇ ਮਜ਼ਬੂਤੀ ਨਾਲ ਖੜ੍ਹੇ ਰਹਿਣਾ


ਆਚਾਰੀਆ ਚਾਣਕਿਆ ਦਾ ਕਹਿਣਾ ਹੈ ਕਿ ਪਰਿਵਾਰ ਦਾ ਮੁਖੀ ਕਤਾਰ ਵਿੱਚ ਖੜ੍ਹੇ ਪਹਿਲੇ ਵਿਅਕਤੀ ਵਾਂਗ ਹੁੰਦਾ ਹੈ। ਜਿਵੇਂ ਉਹ ਖੜ੍ਹਾ ਹੁੰਦਾ ਹੈ, ਕਤਾਰ ਵਿੱਚ ਬਾਕੀ ਲੋਕ ਵੀ ਉਸੇ ਤਰ੍ਹਾਂ ਖੜ੍ਹੇ ਹੁੰਦੇ ਹਨ। ਯਾਨੀ ਘਰ ਦੇ ਮੁਖੀ ਦੀ ਹਮੇਸ਼ਾ ਚੰਗੇ ਕੰਮ ਕਰਨ ਦੀ ਭਾਵਨਾ ਅਤੇ ਸੋਚ-ਸਮਝ ਕੇ ਲਏ ਗਏ ਫੈਸਲਿਆਂ 'ਤੇ ਅੜੇ ਰਹਿਣ ਦੀ ਆਦਤ, ਪਰਿਵਾਰ ਦਾ ਭਵਿੱਖ ਸੁਧਰਦੀ ਹੈ। ਪਰਿਵਾਰ ਦੇ ਮੈਂਬਰਾਂ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ, ਘਰ ਦੇ ਮੁਖੀ ਦਾ ਆਪਣੇ ਫੈਸਲਿਆਂ 'ਤੇ ਕਾਇਮ ਰਹਿਣਾ ਜ਼ਰੂਰੀ ਹੈ।


Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।