ਕਬਾਬ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਜੇ ਤੁਸੀਂ ਸ਼ਾਕਾਹਾਰੀ ਹੋ ਜਾਂ ਨਾਨ-ਵੈਜ ਨਹੀਂ ਖਾਂਦੇ, ਤਾਂ ਇਹ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਪਰ ਹੁਣ ਤੁਸੀਂ ਘਰ 'ਚ ਹੀ ਸੁਆਦਲੇ ਤੇ ਹੈਲਦੀ ਛੋਲਿਆਂ ਦੀ ਦਾਲ ਦੇ ਕਬਾਬ ਬਣਾ ਸਕਦੇ ਹੋ, ਜੋ ਵੇਖਣ 'ਚ ਖੂਬਸੂਰਤ ਤੇ ਖਾਣ 'ਚ ਬੇਹੱਦ ਲਾਜਵਾਬ ਹੁੰਦੇ ਹਨ। ਇਹ ਕਬਾਬ ਹਲਕੇ ਹੋਣ ਦੇ ਨਾਲ-ਨਾਲ ਪੋਸ਼ਣ ਨਾਲ ਭਰਪੂਰ ਵੀ ਹੁੰਦੇ ਹਨ, ਇਸ ਲਈ ਤੁਸੀਂ ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਦੇ ਸਕਦੇ ਹੋ ਤੇ ਸਭ ਨੂੰ ਇਹ ਬਹੁਤ ਪਸੰਦ ਆਉਣਗੇ। ਇਸ ਕਬਾਬ ਰੈਸਪੀ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਬਣਾਉਣ ਲਈ ਥੋੜ੍ਹੀਆਂ ਹੀ ਸਮੱਗਰੀਆਂ ਦੀ ਲੋੜ ਹੁੰਦੀ ਹੈ ਤੇ ਤਰੀਕਾ ਵੀ ਬਹੁਤ ਆਸਾਨ ਹੈ। ਤਾਂ ਆਓ ਜਾਣੀਏ ਕਿ ਕੁਝ ਸੌਖੇ ਕਦਮਾਂ ਨਾਲ ਘਰ 'ਚ ਹੀ ਇਹ ਟੇਸਟੀ ਤੇ ਕਰਿਸਪੀ ਚਣੇ ਦੀ ਦਾਲ ਦੇ ਕਬਾਬ ਕਿਵੇਂ ਤਿਆਰ ਕਰ ਸਕਦੇ ਹੋ।

Continues below advertisement

ਛੋਲਿਆਂ ਦੀ ਦਾਲ ਕਬਾਬ | Chana Daal Kabab Recipe

Continues below advertisement

ਸਮੱਗਰੀ:

ਛੋਲਿਆਂ ਦੀ ਦਾਲ (ਉਬਲੀ ਹੋਈ) – 1 ਕੱਪ

ਸੋਇਆ ਚੰਕਸ – 1 ਕੱਪ

ਪਿਆਜ਼ (ਬਰੀਕ ਕਟਿਆ ਹੋਇਆ) – 1 ਦਰਮਿਆਨਾ

ਅਦਰਕ-ਲਸਣ ਦਾ ਪੇਸਟ – 1 ਛੋਟਾ ਚਮਚ

ਹਰੀ ਮਿਰਚ (ਬਰੀਕ ਕਟੀ ਹੋਈ) – 2

ਧਨੀਆ ਪੱਤੀ (ਕਟੀ ਹੋਈ) – 2 ਵੱਡੇ ਚਮਚ

ਲਾਲ ਮਿਰਚ ਪਾਊਡਰ – ½ ਛੋਟਾ ਚਮਚ

ਗਰਮ ਮਸਾਲਾ – ½ ਛੋਟਾ ਚਮਚ

ਜੀਰਾ ਪਾਊਡਰ – ½ ਛੋਟਾ ਚਮਚ

ਨਮਕ – ਸੁਆਦ ਅਨੁਸਾਰ

ਨਿੰਬੂ ਦਾ ਰਸ – 1 ਛੋਟਾ ਚਮਚ

ਬੇਸਨ – 2 ਵੱਡੇ ਚਮਚ

ਤੇਲ – ਤਲਣ ਲਈ

ਇਸ ਤਰੀਕੇ ਨਾਲ ਬਣਾਓ ਛੋਲਿਆਂ ਦੀ ਦਾਲ ਦੇ ਕਬਾਬ

ਕਬਾਬ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਪਾਣੀ ਗਰਮ ਕਰੋ ਅਤੇ ਉਸ ਵਿੱਚ ਸੋਇਆ ਚੰਕਸ ਪਾ ਕੇ 10 ਮਿੰਟ ਲਈ ਭਿੱਜਣ ਦਿਓ। ਫਿਰ ਇਨ੍ਹਾਂ ਨੂੰ ਨਿਚੋੜ ਕੇ ਵੱਧ ਪਾਣੀ ਕੱਢ ਦਿਓ। ਹੁਣ ਮਿਕਸਰ ਵਿੱਚ ਉਬਲੇ ਹੋਏ ਚਣੇ ਅਤੇ ਭਿੱਜੇ ਹੋਏ ਸੋਇਆ ਚੰਕਸ ਪਾਓ। ਇਨ੍ਹਾਂ ਨੂੰ ਹਲਕਾ ਦਰਦਰਾ ਪੀਸ ਲਵੋ (ਬਹੁਤ ਬਰੀਕ ਨਾ ਪੀਸੋ)। ਇਸ ਤੋਂ ਬਾਅਦ ਇਸ ਪੇਸਟ ਨੂੰ ਇੱਕ ਬੋਲ ਵਿੱਚ ਕੱਢੋ। ਹੁਣ ਇਸ ਵਿੱਚ ਪਿਆਜ਼, ਹਰੀ ਮਿਰਚ, ਅਦਰਕ-ਲਸਣ ਦਾ ਪੇਸਟ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ, ਨਮਕ, ਨਿੰਬੂ ਦਾ ਰਸ, ਧਨੀਆ ਪੱਤੀ ਅਤੇ ਬੇਸਨ ਪਾਓ।

ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਮਿਲਾਉਣ ਤੋਂ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਲੈ ਕੇ ਗੋਲ ਜਾਂ ਟਿੱਕੀ ਆਕਾਰ ਦੇ ਕਬਾਬ ਤਿਆਰ ਕਰ ਲਵੋ।

 

ਫ੍ਰਾਈ ਕਰਨ ਲਈ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਥੋੜ੍ਹਾ ਤੇਲ ਗਰਮ ਕਰੋ ਅਤੇ ਕਬਾਬਾਂ ਨੂੰ ਦੋਵੇਂ ਪਾਸਿਆਂ ਤੋਂ ਸੁਨਹਿਰੇ ਹੋਣ ਤੱਕ ਸ਼ੈਲੋ ਫ੍ਰਾਈ ਕਰੋ। ਜੇ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਏਅਰ ਫ੍ਰਾਇਰ ਜਾਂ ਓਵਨ ਵਿੱਚ ਵੀ ਬੇਕ ਕਰ ਸਕਦੇ ਹੋ।

ਤਿਆਰ ਛੋਲਿਆ ਦੀ ਦਾਲ-ਸੋਇਆ ਕਬਾਬ ਨੂੰ ਗਰਮਾਗਰਮ ਪੁਦੀਨੇ ਦੀ ਚਟਨੀ ਜਾਂ ਦਹੀਂ ਦੀ ਡਿਪ ਨਾਲ ਸਰਵ ਕਰੋ। ਬਸ ਇਸ ਸੌਖੇ ਤਰੀਕੇ ਨਾਲ ਤੁਹਾਡੇ ਸੁਆਦਲੇ ਕਬਾਬ ਤਿਆਰ ਹੋ ਜਾਣਗੇ, ਪਰਿਵਾਰ ਵਾਲੇ ਵੀ ਉਗਲਾਂ ਚਟਦੇ ਰਹਿ ਜਾਣਗੇ।