Best Gift Ideas for Valentine's Day 2024: ਪਿਆਰ ਦਾ ਦਿਨ ਯਾਨੀਕਿ ਵੈਲੇਨਟਾਈਨ ਡੇਅ ਆਉਣ ਵਾਲਾ ਹੀ ਜਿਸ ਕਰਕੇ ਪਿਆਰ ਕਰਨ ਵਾਲੇ ਆਪਣੇ ਪਾਰਟਨਰਸ ਦੇ ਲਈ ਸਪੈਸ਼ਲ ਤੋਹਫਿਆਂ ਦੀ ਭਾਲ ਕਰਦੇ ਹਨ। ਇਨ੍ਹਾਂ ਖ਼ਾਸ ਤੋਹਫਿਆਂ ਰਾਹੀਂ ਉਹ ਆਪਣੇ ਪਾਰਟਨਰ ਨੂੰ ਇਹ ਦੱਸਣਾ ਚਾਹੁੰਦਾ ਹਨ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਉਨ੍ਹਾਂ ਦੀ ਕੀ ਅਹਿਮੀਅਤ ਹੈ ਜ਼ਿੰਦਗੀ ਦੇ ਵਿੱਚ। ਹਾਲਾਂਕਿ, ਤੋਹਫ਼ੇ ਦੇਣਾ ਇਹ ਵੀ ਦਰਸਾਉਂਦਾ ਹੈ ਕਿ ਲੜਕਾ ਅਤੇ ਲੜਕੀ ਇੱਕ ਦੂਜੇ ਦੀ ਕਿੰਨੀ ਦੇਖਭਾਲ ਕਰਦੇ ਹਨ। ਖਾਸ ਤੌਰ 'ਤੇ ਗਰਲਫ੍ਰੈਂਡ ਆਪਣੇ ਬੁਆਏਫ੍ਰੈਂਡ ਨੂੰ ਖਾਸ ਮਹਿਸੂਸ ਕਰਾਉਣ ਲਈ ਉਨ੍ਹਾਂ ਨੂੰ ਅਨੋਖੇ ਤੋਹਫੇ ਦੇਣਾ ਚਾਹੁੰਦੀਆਂ ਹਨ। ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੁਆਏਫ੍ਰੈਂਡ ਨੂੰ ਕਿਹੜਾ ਤੋਹਫਾ ਦੇਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਲਫ੍ਰੈਂਡ ਆਪਣੇ ਬੁਆਏਫ੍ਰੈਂਡ ਨੂੰ ਕਿਹੜੇ ਤੋਹਫੇ ਦੇ ਸਕਦੀਆਂ ਹਨ।
ਕਾਰਡ ਹੋਲਡਰ (Card Holder)
ਕਾਰਡ ਹੋਲਡਰ ਲੜਕਿਆਂ ਲਈ ਜ਼ਰੂਰੀ ਚੀਜ਼ ਹੈ। ਤੁਸੀਂ ਆਪਣੇ ਬੁਆਏਫ੍ਰੈਂਡ ਨੂੰ ਕਾਰਡ ਹੋਲਡਰ ਗਿਫਟ ਕਰ ਸਕਦੇ ਹੋ। ਉਹ ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਏ.ਟੀ.ਐਮ., ਕ੍ਰੈਡਿਟ ਕਾਰਡ, ਵਿਜ਼ਿਟਿੰਗ ਕਾਰਡ ਆਦਿ ਇਸ ਵਿਚ ਰੱਖ ਸਕਦਾ ਹੈ ਅਤੇ ਇਹ ਉਸ ਲਈ ਕੰਮ ਦੀ ਚੀਜ਼ ਹੈ। ਜਦੋਂ ਵੀ ਉਹ ਇਸ ਦੀ ਵਰਤੋਂ ਕਰੇਗਾ ਤਾਂ ਉਹ ਤੁਹਾਨੂੰ ਯਾਦ ਕਰੇਗਾ।
ਗਰੂਮਿੰਗ ਕਿੱਟ (grooming kit)
ਗਰੂਮਿੰਗ ਕਿੱਟ ਲੜਕਿਆਂ ਲਈ ਜ਼ਰੂਰੀ ਵਸਤੂ ਹੈ। ਤੁਸੀਂ ਗਰੂਮਿੰਗ ਕਿੱਟ ਜਿਵੇਂ ਮਾਇਸਚਰਾਈਜ਼ਰ, ਫੇਸ ਵਾਸ਼ ਆਦਿ ਦੇ ਸਕਦੇ ਹੋ। ਇਸ ਗਰੂਮਿੰਗ ਕਿੱਟ ਦੇ ਨਾਲ, ਤੁਸੀਂ ਉਨ੍ਹਾਂ ਨੂੰ ਟ੍ਰਿਮਰ ਵੀ ਦੇ ਸਕਦੇ ਹੋ। ਟ੍ਰਿਮਰ ਤੁਹਾਡੇ ਬਜਟ ਦੇ ਵਿੱਚ ਹੀ ਆ ਜਾਵੇਗਾ ਅਤੇ ਤੁਹਾਡੇ ਬੁਆਏਫ੍ਰੈਂਡ ਨੂੰ ਵੀ ਇਹ ਪਸੰਦ ਆਵੇਗਾ।
ਕਸਟਮਾਈਜ਼ਡ ਆਈਟਮਾਂ (customized items)
ਤੁਸੀਂ ਉਸ ਨੂੰ ਕਸਟਮਾਈਜ਼ਡ ਆਈਟਮਾਂ ਜਿਵੇਂ ਕਸਟਮ ਟੀ-ਸ਼ਰਟ, ਕੱਪ, ਜਾਂ ਫੋਟੋ ਬੁੱਕ ਦੇ ਸਕਦੇ ਹੋ ਜੋ ਤੁਹਾਡੀਆਂ ਯਾਦਾਂ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਤੁਸੀਂ ਕਿੱਸ ਟੀ-ਸ਼ਰਟ ਵੀ ਦੇ ਸਕਦੇ ਹੋ ਜੋ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ। ਜਾਂ ਉਹਨਾਂ ਦੇ ਮਨਪਸੰਦ ਬ੍ਰਾਂਡ ਤੋਂ ਕੱਪੜੇ ਖਰੀਦਣਾ ਇੱਕ ਚੰਗਾ ਨੋਟ ਦੇ ਨਾਲ ਇਸ ਨੂੰ ਦੇ ਸਕਦੇ ਹੋ। ਤੁਸੀਂ ਉਹਨਾਂ ਨੂੰ ਉਹਨਾਂ ਦੇ ਮਨਪਸੰਦ ਰੰਗ ਜਾਂ ਸ਼ੈਲੀ ਦੇ ਕੱਪੜੇ ਵੀ ਦੇ ਸਕਦੇ ਹੋ ਜੋ ਉਹਨਾਂ ਨੂੰ ਪਸੰਦ ਹਨ।
ਸਮਾਰਟਫੋਨ ਐਕਸੈਸਰੀਜ਼ (smartphone accessories)
ਜੇਕਰ ਤੁਹਾਡਾ ਬੁਆਏਫ੍ਰੈਂਡ ਗੈਜੇਟ ਫ੍ਰੀਕ ਹੈ, ਤਾਂ ਤੁਸੀਂ ਉਸ ਨੂੰ ਬਲੂਟੁੱਥ ਹੈੱਡਫੋਨ, ਵਾਇਰਲੈੱਸ ਚਾਰਜਿੰਗ ਪੈਡ ਜਾਂ ਸਮਾਰਟਵਾਚ ਵਰਗੀਆਂ ਸਮਾਰਟਫੋਨ ਐਕਸੈਸਰੀਜ਼ ਗਿਫਟ ਕਰ ਸਕਦੇ ਹੋ। ਉਸ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਵੇਗਾ।
ਗੁੱਟ ਵਾਲੀ ਘੜੀ (wrist watch)
ਜੇਕਰ ਤੁਸੀਂ ਆਪਣੇ ਬੁਆਏਫ੍ਰੈਂਡ ਨੂੰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਘੜੀ ਵੀ ਦੇ ਸਕਦੇ ਹੋ। ਅੱਜ ਕੱਲ੍ਹ ਘੜੀਆਂ ਵਿੱਚ ਵੀ ਬਹੁਤ ਕਮਾਲ ਦੇ ਵਿਕਲਪ ਆਉਂਦੇ ਹਨ। ਤੁਸੀਂ ਉਸ ਨੂੰ ਸਮਾਰਟ ਵਾਚ ਵੀ ਦੇ ਸਕਦੇ ਹੋ। ਇਹ ਵੀ ਤੁਹਾਡੇ ਬਜਟ ਦੇ ਵਿੱਟ ਫਿੱਟ ਬੈਠ ਜਾਵੇਗੀ। ਵੈਸੇ ਵੀ ਇਸ ਸਮੇਂ ਕਈ ਥਾਵਾਂ ਉੱਤੇ ਡਿਸਕਾਊਂਟ ਵੀ ਚੱਲ ਰਿਹਾ ਹੁੰਦਾ ਤਾਂ ਤੁਸੀਂ ਆਸਾਨੀ ਦੇ ਨਾਲ ਇਸ ਨੂੰ ਖਰੀਦ ਸਕਦੇ ਹੋ।
ਫੋਟੋ ਫ੍ਰੇਮ (photo frame)
ਫੋਟੋ ਫਰੇਮ ਵੀ ਤੋਹਫੇ ਵਜੋਂ ਇੱਕ ਬਹੁਤ ਹੀ ਬਿਹਤਰ ਵਿਕਲਪ ਹੈ। ਤੁਹਾਨੂੰ ਦੱਸ ਦੇਈਏ ਕਿ ਲੜਕਿਆਂ ਨੂੰ ਅਕਸਰ ਐਕਸੈਸਰੀ ਗਿਫਟਸ ਪਸੰਦ ਹੁੰਦੇ ਹਨ। ਅੱਜਕੱਲ੍ਹ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਰੰਗੀਨ ਫੋਟੋ ਫਰੇਮ ਉਪਲਬਧ ਹਨ। ਤੁਸੀਂ ਇੱਕ ਫੋਟੋ ਫਰੇਮ ਵਿੱਚ ਆਪਣੀ ਅਤੇ ਆਪਣੇ ਸਾਥੀ ਦੀ ਇੱਕ ਫੋਟੋ ਲਗਾ ਕੇ ਆਪਣੇ ਸਾਥੀ ਨੂੰ ਵੀ ਇਸ ਨੂੰ ਗਿਫਟ ਕਰ ਸਕਦੇ ਹੋ।