Puberty  : ਦੇਸ਼ ਵਿੱਚ ਕੋਰੋਨਾ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਵਾਇਰਸ ਦੀ ਮਾਰ ਹੇਠ ਆਏ ਲੋਕ ਅਜੇ ਵੀ ਕੁਰਲਾ ਰਹੇ ਹਨ। Long Covid Synonyms ਲੋਕਾਂ ਵਿੱਚ ਦੇਖੇ ਜਾ ਰਹੇ ਹਨ। ਇਸ ਦਾ ਲੋਕਾਂ ਦੇ ਸਰੀਰ 'ਤੇ ਕਾਫੀ ਮਾੜਾ ਅਸਰ ਪਿਆ ਹੈ। ਹੁਣ ਇੱਕ ਹੋਰ ਮੁਸੀਬਤ ਸਾਹਮਣੇ ਆ ਗਈ ਹੈ।


ਕੋਵਿਡ ਨੇ Puberty Time ਕਿਸ਼ੋਰੀਆਂ ਦਾ ਸਮਾਂ ਚੱਕਰ ਨੂੰ ਬਦਲ ਦਿੱਤਾ ਹੈ। ਦੇਸ਼ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ 5 ਸਾਲ ਦੀ ਬੱਚੀ ਤੋਂ ਲੈ ਕੇ 9 ਸਾਲ ਦੀ ਬੱਚੀ ਨੂੰ ਮਾਹਵਾਰੀ ਆਈ ਹੈ।


ਕੋਵਿਡ ਤੋਂ ਬਾਅਦ ਵੱਡੇ ਮਾਮਲੇ


ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪੀਡੀਆਟ੍ਰਿਕ ਐਂਡੋਕਰੀਨੋਲੋਜਿਸਟ ਡਾਕਟਰ ਮਨਪ੍ਰੀਤ ਸੇਠੀ ਨੇ ਦੱਸਿਆ ਕਿ ਜਦੋਂ ਬੱਚਾ ਬਾਲਗ ਹੋਣਾ ਸ਼ੁਰੂ ਹੁੰਦਾ ਹੈ ਤਾਂ ਪੀਰੀਅਡ ਆਉਣਾ ਆਮ ਗੱਲ ਹੈ। ਪਰ ਜੇਕਰ ਛੇਤੀ ਪੀਰੀਅਡਸ ਹੋ ਰਹੇ ਹਨ ਤਾਂ ਇਸ ਦਾ ਮਾੜਾ ਅਸਰ ਬੱਚਿਆਂ ਦੇ ਸਰੀਰ 'ਤੇ ਪੈਂਦਾ ਹੈ ਅਤੇ ਮਾਪੇ ਵੀ ਮਾਨਸਿਕ ਤਣਾਅ ਨਾਲ ਜੂਝਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੱਥੇ ਅਜਿਹੇ 10 ਮਾਮਲੇ ਦੇਖੇ ਗਏ ਸਨ। ਹੁਣ ਇਨ੍ਹਾਂ ਦੀ ਗਿਣਤੀ 30 ਹੋ ਗਈ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਸਮੱਸਿਆ 5 ਸਾਲ ਦੀ ਬੱਚੀ ਵਿੱਚ ਵੀ ਦੇਖਣ ਨੂੰ ਮਿਲਦੀ ਹੈ।


ਇਸ ਤਰ੍ਹਾਂ ਦੇ ਮਾਮਲੇ ਦੂਜੇ ਦੇਸ਼ਾਂ ਵਿੱਚ ਵੀ ਸਾਹਮਣੇ ਆਏ ਹਨ


ਭਾਰਤ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਤੁਰਕੀ, ਇਟਲੀ, ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵੀ ਬੱਚੇ ਅਜਿਹੇ ਹਾਰਮੋਨਲ ਅਸੰਤੁਲਨ ਦਾ ਸ਼ਿਕਾਰ ਹੁੰਦੇ ਹਨ। ਇਟਾਲੀਅਨ ਜਰਨਲ ਆਫ਼ ਪੀਡੀਆਟ੍ਰਿਕਸ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਲਾਕਡਾਊਨ ਵਿੱਚ ਅਜਿਹੇ ਮਾਮਲੇ ਵਧੇ ਹਨ।


ਸਰੀਰਕ ਵਿਕਾਸ ਹੋ ਜਾਂਦੈ ਘੱਟ


ਡਾਕਟਰਾਂ ਦਾ ਕਹਿਣਾ ਹੈ ਕਿ ਜਲਦੀ ਮਾਹਵਾਰੀ ਆਉਣ ਨਾਲ ਬੱਚੇ ਦੇ ਦਿਮਾਗ ਅਤੇ ਸਰੀਰ ਦੋਵਾਂ 'ਤੇ ਮਾੜਾ ਅਸਰ ਪੈਂਦਾ ਹੈ। ਬੱਚੇ ਦਾ ਸਰੀਰਕ ਵਿਕਾਸ ਹੌਲੀ ਹੋ ਜਾਂਦਾ ਹੈ। ਇਸ ਦਾ ਨੁਕਸਾਨ ਇਹ ਹੈ ਕਿ ਕੁੜੀਆਂ ਦਾ ਕੱਦ ਘਟਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦਾ ਸਿੱਧਾ ਅਸਰ ਭਾਰ ਅਤੇ ਮੈਟਾਬੋਲਿਜ਼ਮ 'ਤੇ ਵੀ ਪੈਂਦਾ ਹੈ। ਮਾਪੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਿਆਰ ਨਹੀਂ ਹੋ ਪਾਉਂਦੇ। ਮਾਪਿਆਂ ਨੂੰ ਇਸ ਵੱਲ਼ ਧਿਆਨ ਦੇਣ ਦੀ ਲੋੜ ਹੈ।