ਹਾਲ ਹੀ 'ਚ ਮਲਟੀ ਵਿਟਾਮਿਨਸ ਨੂੰ ਲੈ ਕੇ ਬ੍ਰਿਟੇਨ 'ਚ ਇੱਕ ਖ਼ਾਸ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜੋ ਲੋਕ ਰੋਜ਼ਾਨਾ ਮਲਟੀ ਵਿਟਾਮਿਨ ਲੈ ਕੇ ਖੁਸ਼ ਰਹਿੰਦੇ ਹਨ, ਚਾਹੇ ਉਨ੍ਹਾਂ ਦੀ ਉਮਰ ਵੱਧ ਰਹੀ ਹੈ ਪਰ ਉਹ ਸਮੇਂ ਦੇ ਨਾਲ ਜਵਾਨ ਤੇ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਨੂੰ ਇਸ ਭੁਲੇਖੇ ਨੂੰ ਆਪਣੇ ਮਨ ਵਿਚੋਂ ਪੂਰੀ ਤਰ੍ਹਾਂ ਦੂਰ ਕਰ ਦਿਓ ਕਿਉਂਕਿ ਅਜਿਹਾ ਬਿਲਕੁਲ ਨਹੀਂ ਹੁੰਦਾ।
ਕੀ ਕਿਹਾ ਬ੍ਰਿਟਿਸ਼ ਖੋਜਕਰਤਾ ਨੇ?
ਸਾਡੇ ਖੋਜਕਰਤਾ ਲੰਬੇ ਸਮੇਂ ਤੋਂ ਮਲਟੀ ਵਿਟਾਮਿਨਾਂ 'ਤੇ ਖੋਜ ਕਰ ਰਹੇ ਸਨ ਜਿਸ 'ਚ ਇਹ ਪਾਇਆ ਗਿਆ ਹੈ ਕਿ ਜੋ ਲੋਕ ਰੋਜ਼ਾਨਾ ਇਸ ਨੂੰ ਖਾਂਦੇ ਹਨ, ਅਜਿਹਾ ਕਰਨ ਨਾਲ ਉਨ੍ਹਾਂ ਦੀ ਉਮਰ ਨਹੀਂ ਵਧਦੀ ਸਗੋਂ ਮੌਤ ਦਾ ਖਤਰਾ ਵਧ ਜਾਂਦਾ ਹੈ। ਲੰਬੇ ਸਮੇਂ ਤੱਕ ਜ਼ਿੰਦਾ ਰਹਿਣ ਦੀ ਬਜਾਏ ਅਜਿਹੇ ਲੋਕਾਂ ਦੇ ਮਰਨ ਦੀ ਸੰਭਾਵਨਾ ਵੱਧ ਜਾਂਦੀ ਹੈ।ਖੋਜ ਨੇ ਦਿਖਾਇਆ ਹੈ ਕਿ ਜੋ ਲੋਕ ਹਰ ਰੋਜ਼ ਮਲਟੀ ਵਿਟਾਮਿਨਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਹਰ ਰੋਜ਼ ਮੌਤ ਹੋਣ ਦੀ ਸੰਭਾਵਨਾ ਵੱਧ ਰਹੀ ਹੁੰਦੀ ਹੈ। ਇਨ੍ਹਾਂ ਲੋਕਾਂ ਦੇ ਮਰਨ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ ਜੋ ਇਹ ਨਹੀਂ ਖਾਂਦੇ।
ਵਿਦੇਸ਼ਾਂ 'ਚ ਕਿੰਨੀ ਹੁੰਦੀ ਹੈ ਮਲਟੀਵਿਟਾਮਿਨਾਂ ਦੀ ਵਰਤੋਂ ?
ਯੂਕੇ ਵਿੱਚ ਲਗਭਗ ਅੱਧੇ ਨੌਜਵਾਨ ਹਫ਼ਤੇ ਵਿੱਚ ਇੱਕ ਵਾਰ ਜਾਂ ਇਸ ਤੋਂ ਵੱਧ ਮਲਟੀਵਿਟਾਮਿਨ ਲੈਂਦੇ ਹਨ ਜਿਸ ਦੀ ਸਾਲਾਨਾ ਕੀਮਤ ਅੱਧੇ ਅਰਬ ਪੌਂਡ ਤੋਂ ਵੱਧ ਹੈ। ਇਸ ਦੇ ਨਾਲ ਹੀ ਅਮਰੀਕਾ ਵਿੱਚ ਇੱਕ ਤਿਹਾਈ ਤੋਂ ਵੱਧ ਨੌਜਵਾਨ ਆਪਣੇ ਆਪ ਨੂੰ ਹੋਰ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਹਰ ਰੋਜ਼ ਮਲਟੀ ਵਿਟਾਮਿਨ ਲੈਂਦੇ ਹਨ।
ਵਧ ਜਾਂਦੀਆਂ ਨੇ ਦਿਲ ਦੀਆਂ ਬਿਮਾਰੀਆਂ
ਖੋਜਕਰਤਾ ਨੇ ਸਪੱਸ਼ਟ ਕਿਹਾ ਕਿ ਮਲਟੀ ਵਿਟਾਮਿਨ ਸਰੀਰ ਲਈ ਬਹੁਤ ਖਤਰਨਾਕ ਹਨ। ਜੇ ਤੁਸੀਂ ਇਸ 'ਚ ਪਾਏ ਜਾਣ ਵਾਲੇ ਬੀਟਾ-ਕੈਰੋਟੀਨ ਨੂੰ ਕੁਦਰਤੀ ਤੌਰ 'ਤੇ ਖਾਂਦੇ ਹੋ ਤਾਂ ਇਹ ਤੁਹਾਨੂੰ ਕੈਂਸਰ ਤੋਂ ਬਚਾਏਗਾ ਪਰ ਜੇਕਰ ਤੁਸੀਂ ਇਸ ਨੂੰ ਸਪਲੀਮੈਂਟ ਦੇ ਤੌਰ 'ਤੇ ਲੈਂਦੇ ਹੋ ਤਾਂ ਇਹ ਫੇਫੜਿਆਂ ਦੇ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾਉਂਦਾ ਹੈ। ਆਇਰਨ ਜੋ ਕਈ ਮਲਟੀ ਵਿਟਾਮਿਨਾਂ ਵਿੱਚ ਸ਼ਾਮਿਲ ਹੁੰਦਾ ਹੈ। ਬਹੁਤ ਜ਼ਿਆਦਾ ਆਇਰਨ ਦਾ ਸੇਵਨ ਦਿਲ ਦੇ ਰੋਗ, ਸ਼ੂਗਰ ਅਤੇ ਡਿਪਰੈਸ਼ਨ ਦਾ ਖ਼ਤਰਾ ਵਧਾ ਸਕਦਾ ਹੈ।
ਮਲਟੀਵਿਟਾਮਨਾਂ ਨਾਲੋਂ ਖਾਓ ਘਰ ਦਾ ਖਾਣਾ
ਮਲਟੀ ਵਿਟਾਮਿਨ 'ਚ ਪਾਇਆ ਜਾਣ ਵਾਲਾ ਬੀਟਾ ਕੈਰੋਟੀਨ, ਵਿਟਾਮਿਨ ਸੀ ਅਤੇ ਈ ਅਤੇ ਜ਼ਿੰਕ ਉਮਰ ਨੂੰ ਘੱਟ ਕਰਦਾ ਹੈ ਤੇ ਅੱਖਾਂ ਨੂੰ ਵੀ ਕਮਜ਼ੋਰ ਕਰਦਾ ਹੈ। ਖੋਜਕਰਤਾ ਨੇ ਕਿਹਾ ਕਿ ਸਾਨੂੰ ਮਲਟੀ ਵਿਟਾਮਿਨ ਖਾਣ ਦੀ ਬਜਾਏ ਸਿਹਤਮੰਦ ਅਤੇ ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ। ਇਹ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸਾਨੂੰ ਘਰ ਦਾ ਪਕਾਇਆ ਹੋਇਆ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ ਜਿਸ 'ਚ ਹੈਲਦੀ ਫੈਟ ਦੇ ਨਾਲ-ਨਾਲ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਕੋਲੈਸਟ੍ਰੋਲ ਦੀ ਮਾਤਰਾ ਵੀ ਸੀਮਤ ਹੋਣੀ ਚਾਹੀਦੀ ਹੈ। ਜੋ ਸਾਡੇ ਸਰੀਰ ਨੂੰ ਮੈਕ੍ਰੋਨਿਊਟਰੀਐਂਟ ਅਤੇ ਫਾਈਬਰ ਪ੍ਰਦਾਨ ਕਰਦੇ ਹਨ।