live worm crawling in a bar of Cadbury Dairy Milk: ਹੈਦਰਾਬਾਦ ਦੇ ਇੱਕ ਵਿਅਕਤੀ ਨੂੰ ਕੈਡਬਰੀ ਡੇਅਰੀ ਮਿਲਕ ਚਾਕਲੇਟ ਦੀ ਇੱਕ ਬਾਰ ਵਿੱਚ ਇੱਕ ਜ਼ਿੰਦਾ ਕੀੜਾ ਮਿਲਿਆ । ਇਹ ਚਾਕਲੇਟ ਸ਼ਖ਼ਸ ਨੇ ਸ਼ਹਿਰ ਦੇ ਇੱਕ ਮੈਟਰੋ ਸਟੇਸ਼ਨ ਤੋਂ ਖਰੀਦਿਆ ਸੀ। ਚਾਲਕੇਟ ਵਾਲੇ ਦਿਨ ਇਸ ਸਖ਼ਸ਼ ਨੂੰ ਚਾਕਲੇਟ ਦੇ ਅੰਦਰੋਂ ਰੇਂਗਦਾ ਹੋਇਆ ਕੀੜਾ ਮਿਲਾ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।



ਵਿਅਕਤੀ ਨੇ ਚਾਕਲੇਟ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਇੱਕ ਕੀੜਾ ਰੇਂਗਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ, ਲੋਕਾਂ ਨੇ ਵੀਡੀਓ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੋਸ਼ਲ ਮੀਡੀਆ ਉਪਭੋਗਤਾਵਾਂ ਵਿੱਚੋਂ ਇੱਕ ਨੇ ਇਹ ਕਹਿ ਕੇ ਪ੍ਰਤੀਕਿਰਿਆ ਦਿੱਤੀ, 'ਉਨ੍ਹਾਂ 'ਤੇ ਮੁਕੱਦਮਾ ਕਰੋ ਅਤੇ ਮੁਆਵਜ਼ੇ ਦਾ ਦਾਅਵਾ ਕਰੋ।' ਇਸ ਤਰ੍ਹਾਂ ਲਗਾਤਾਰ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਜਾਰੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


 






 


ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਨੇ ਵੀ ਪੋਸਟ ਦਾ ਜਵਾਬ ਦਿੱਤਾ ਹੈ। ਪੋਸਟ ਵਿੱਚ ਲਿਖਿਆ ਗਿਆ ਹੈ, "ਸੰਬੰਧਿਤ ਫੂਡ ਸੇਫਟੀ ਟੀਮ @AFCGHMC ਨੂੰ ਇਸ ਮੁੱਦੇ 'ਤੇ ਸੁਚੇਤ ਕੀਤਾ ਗਿਆ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।"


ਕੈਡਬਰੀ ਡੇਅਰੀ ਮਿਲਕ ਨੇ ਵੀ ਇਸ ਪੋਸਟ ਦਾ ਜਵਾਬ ਦਿੱਤਾ ਅਤੇ ਮਿਸਟਰ ਜ਼ੈਚੀਅਸ ਨੂੰ ਉਹਨਾਂ ਦੀ ਖਰੀਦ ਬਾਰੇ ਹੋਰ ਵੇਰਵੇ ਪ੍ਰਦਾਨ ਕਰਨ ਲਈ ਬੇਨਤੀ ਕੀਤੀ।


ਖਾਣ-ਪੀਣ ਵਾਲੀ ਚੀਜ਼ਾਂ ਵਿੱਚੋਂ ਕੀੜੇ ਜਾਂ ਕਾਕਰੋਚ, ਛਿਪਕਲੀਆਂ ਮਿਲਣ ਵਾਲੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਚੁੱਕੇ ਹਨ।  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।