Deep Sleep: ਸਿਹਤਮੰਦ ਸਰੀਰ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ 7 ਤੋਂ 8 ਘੰਟੇ ਦੀ ਪੂਰੀ ਨੀਂਦ ਲੈਂਦਾ ਹੈ ਤਾਂ ਉਹ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਇਸ ਦਾ ਕਾਰਨ ਇਹ ਹੈ ਕਿ ਲੋਕ ਦੇਰ ਰਾਤ ਤੱਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਫ਼ਿਲਮਾਂ ਦੇਖਦੇ ਹਨ, ਪਾਰਟੀ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੇਰ ਨਾਲ ਨੀਂਦ ਆਉਂਦੀ ਹੈ।



ਸਿਹਤ ਮਾਹਿਰਾਂ ਅਨੁਸਾਰ ਮਨੁੱਖ ਦੀ ਨੀਂਦ ਉਸ ਦੀਆਂ ਕਈ ਬਿਮਾਰੀਆਂ ਦਾ ਇਲਾਜ ਹੈ। ਜਦੋਂ ਅਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹਾਂ ਤਾਂ ਨੀਂਦ ਹੀ ਇਕ ਅਜਿਹਾ ਤਰੀਕਾ ਹੈ ਜਿਸ ਨਾਲ ਸਾਡੇ ਸਰੀਰ ਤੇ ਮਨ ਦੋਵਾਂ ਨੂੰ ਆਰਾਮ ਮਿਲਦਾ ਹੈ ਪਰ ਅੱਜ ਕੱਲ੍ਹ ਲੋਕਾਂ ਨੂੰ ਨੀਂਦ ਬਹੁਤ ਘੱਟ ਆਉਂਦੀ। ਚੰਗੀ ਨੀਂਦ ਲੈਣ ਲਈ ਸਾਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇਕਰ ਅਸੀਂ ਕੁਝ ਤਰੀਕੇ ਅਪਣਾਵਾਂਗੇ ਤਾਂ ਸਾਨੂੰ ਚੰਗੀ ਨੀਂਦ ਆਵੇਗੀ ਤੇ ਸਾਡੇ ਸਰੀਰ ਨੂੰ ਆਰਾਮ ਵੀ ਮਿਲੇਗਾ। ਆਓ ਜਾਣਦੇ ਹਾਂ ਕਿ ਅਸੀਂ ਚੰਗੀ ਨੀਂਦ ਕਿਵੇਂ ਲੈ ਸਕਦੇ ਹਾਂ?

ਇੱਕ ਮੀਡੀਆ ਰਿਪੋਰਟ ਮੁਤਾਬਕ ਫਿਟਨੈੱਸ ਗੁਰੂ ਜਸਟਿਨ ਆਗਸਟੀਨ ਨੇ ਨੀਂਦ ਦੀ ਸਮੱਸਿਆ ਤੋਂ ਪੀੜ੍ਹਤ ਲੋਕਾਂ ਲਈ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਜਲਦੀ ਸੌਣ ਦੇ ਕੁਝ ਆਸਾਨ ਤਰੀਕੇ ਦੱਸੇ ਹਨ। ਜਸਟਿਨ ਤੋਂ ਪਹਿਲਾਂ ਲੇਖਕ ਲਾਇਲ ਬਡ ਵਿੰਟਰ ਨੇ ਆਪਣੀ ਕਿਤਾਬ 'ਰਿਲੈਕਸ ਐਂਡ ਵਿਨ ਚੈਂਪੀਅਨਸ਼ਿਪ ਪਰਫ਼ਾਰਮੈਂਸ' 'ਚ ਇਨ੍ਹਾਂ ਤਰੀਕਿਆਂ ਦਾ ਵਰਣਨ ਕੀਤਾ ਹੈ। ਕਿਤਾਬ ਕਹਿੰਦੀ ਹੈ ਕਿ ਤੁਸੀਂ ਚੰਗੀ ਨੀਂਦ ਲੈ ਕੇ ਤੇ ਆਪਣੇ ਸਰੀਰ ਨੂੰ ਆਰਾਮ ਦੇ ਕੇ ਆਪਣੇ ਪ੍ਰਦਰਸ਼ਨ ਨੂੰ ਸੁਧਾਰ ਸਕਦੇ ਹੋ।

ਜੇਕਰ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਸਿਰਫ਼ ਦੋ ਮਿੰਟਾਂ 'ਚ ਚੰਗੀ ਨੀਂਦ ਲੈ ਸਕਦੇ ਹੋ। ਅਮਰੀਕਨ ਮਿਲਟਰੀ ਸਰਵਿਸ ਨਾਲ ਜੁੜੇ ਲੋਕ ਵੀ ਇਸ ਟ੍ਰਿਕ ਨੂੰ ਅਪਣਾਉਂਦੇ ਹਨ। ਇਹ ਟ੍ਰਿਕ ਲਗਭਗ 96 ਫ਼ੀਸਦੀ ਲੋਕਾਂ ਲਈ ਕੰਮ ਕਰਦੀ ਹੈ ਅਤੇ ਇਸ ਨੂੰ ਕਰਨ ਵਾਲਿਆਂ ਨੇ ਇਸ ਦਾ ਬਿਹਤਰ ਨਤੀਜਾ ਮੰਨਿਆ ਹੈ। ਇਸ ਟ੍ਰਿਕ 'ਚ ਸੌਣ ਦੀ ਵਿਧੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ 'ਚ 4 ਸਟੈੱਪ ਹਨ ਤੇ ਦੂਜੇ ਭਾਗ 'ਚ ਇੱਕ ਤਸਵੀਰ ਦੀ ਕਲਪਨਾ ਕਰਨੀ ਹੁੰਦੀ ਹੈ।

ਪਹਿਲਾ ਭਾਗ :
1. ਸਭ ਤੋਂ ਪਹਿਲਾਂ ਆਪਣੇ ਜਬਾੜੇ, ਜੀਭ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਓ।
2. ਆਪਣੀਆਂ ਬਾਹਾਂ ਨੂੰ ਅਰਾਮ ਦਿਓ ਤੇ ਬਾਹਾਂ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ ਨੂੰ ਛੱਡ ਦਿਓ।
3. ਛਾਤੀ ਨੂੰ ਅਰਾਮ ਦਿਓ ਅਤੇ ਸਾਹ ਛੱਡੋ।
4. ਆਪਣੇ ਪੈਰ ਨੂੰ ਉੱਪਰ ਤੋਂ ਹੇਠਾਂ ਤੱਕ ਢਿੱਲਾ ਹੋਣ ਦਿਓ।

ਦੂਜਾ ਭਾਗ :
ਪਹਿਲਾ ਭਾਗ ਪੂਰਾ ਕਰਨ ਤੋਂ ਬਾਅਦ ਦੂਜਾ ਭਾਗ ਸ਼ੁਰੂ ਕਰੋ। ਤੁਸੀਂ ਆਪਣੇ ਮਨ 'ਚ ਇੱਕ ਤਸਵੀਰ ਦੀ ਕਲਪਨਾ ਕਰਨੀ ਹੈ। ਤੁਸੀਂ ਇੱਕ ਕੁਦਰਤੀ ਦ੍ਰਿਸ਼ ਦੀ ਕਲਪਨਾ ਕਰ ਸਕਦੇ ਹੋ। ਇੱਕ ਹਰੇ ਖੇਤ ਬਾਰੇ ਸੋਚੋ। ਇਸ ਤੋਂ ਬਾਅਦ 10 ਸਕਿੰਟਾਂ ਲਈ ਆਪਣੇ ਦਿਮਾਗ 'ਚ ਇੱਕ ਲਾਈਨ ਨੂੰ ਦੁਹਰਾਓ- ਨਾ ਸੋਚੋ, ਨਾ ਸੋਚੋ, ਨਾ ਸੋਚੋ। ਰਿਪੋਰਟ ਮੁਤਾਬਕ ਅਜਿਹਾ ਕਰਨ ਨਾਲ ਤੁਹਾਨੂੰ 2 ਮਿੰਟ ਦੇ ਅੰਦਰ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਹਰ ਵਿਅਕਤੀ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ ਹੈ। ਮਨੁੱਖ ਚਾਹ ਕੇ ਵੀ ਖੁਦ ਨੂੰ ਹਲਕਾ ਨਹੀਂ ਕਰ ਸਕਦਾ। ਅਜਿਹੇ 'ਚ ਜ਼ਰੂਰੀ ਨਹੀਂ ਕਿ ਇਹ ਤਰੀਕਾ ਹਰ ਵਿਅਕਤੀ 'ਤੇ ਲਾਗੂ ਹੋਵੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904