How to clean Tea Strainer: ਭਾਰਤ ਦੇ ਵਿੱਚ ਚਾਹ ਖੂਬ ਪੀ ਜਾਂਦੀ ਹੈ। ਚਾਹ ਨੂੰ ਫਿਲਟਰ ਕਰਨ ਲਈ ਵਰਤੇ ਜਾਣ ਵਾਲੇ ਫਿਲਟਰ ਜਿਸ ਨੂੰ ਚਾਹ ਪੌਣੀ ਵੀ ਕਿਹਾ ਜਾਂਦਾ ਹੈ। ਵਾਰ-ਵਾਰ ਵਰਤੋਂ ਕਰਨ ਨਾਲ ਚਾਹ ਦੀਆਂ ਪੱਤੀਆਂ ਫਸ ਜਾਂਦੀਆਂ ਹਨ ਅਤੇ ਕੁਝ ਸਮੇਂ ਬਾਅਦ ਕਾਲੀਆਂ ਹੋਣ ਲੱਗਦੀਆਂ ਹਨ। ਕਈ ਵਾਰ ਹੱਥਾਂ ਨਾਲ ਰਗੜਨ ਤੋਂ ਬਾਅਦ ਵੀ ਇਸ ਨੂੰ ਸਾਫ਼ ਕਰਨਾ ਬਹੁਤ ਔਖਾ ਕੰਮ ਲੱਗਦਾ ਹੈ।


ਹੋਰ ਪੜ੍ਹੋ : ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ


ਤਾਂ ਆਓ ਰਸੋਈ ਵਿੱਚ ਰੱਖੀ ਚਾਹ ਪੌਣੀ ਨੂੰ ਕਿਵੇਂ ਸਾਫ ਕਰਨਾ ਚਾਹੀਦਾ ਹੈ। ਚਾਹ ਪੌਣੀ ਨੂੰ ਚਮਕਦਾਰ ਬਣਾਉਣ ਲਈ ਕੁਝ ਆਸਾਨ ਰਸੋਈ ਹੈਕ ਜਾਣੋ। ਜਿਸ ਦੀ ਮਦਦ ਨਾਲ ਤੁਹਾਡੀ ਚਾਹ ਪੌਣੀ ਪਹਿਲਾਂ ਵਾਂਗ ਨਵੀਂ ਹੋ ਜਾਏਗੀ।



ਚਿੱਟਾ ਸਿਰਕਾ


ਚਾਹ ਪੌਣੀ ਨੂੰ ਸਾਫ ਕਰਨ ਲਈ ਸਫੈਦ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਉਪਾਅ ਨੂੰ ਕਰਨ ਲਈ, ਇੱਕ ਕਟੋਰੀ ਵਿੱਚ ਸਫੈਦ ਸਿਰਕਾ ਪਾਓ ਅਤੇ ਇੱਕ ਚਾਹ ਪੌਣੀ ਨੂੰ ਇਸ ਵਿੱਚ 4 ਘੰਟੇ ਜਾਂ ਰਾਤ ਭਰ ਲਈ ਭਿਓ ਦਿਓ। ਨਿਰਧਾਰਤ ਸਮੇਂ ਤੋਂ ਬਾਅਦ, ਫਿਲਟਰ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਸਾਫ਼ ਪਾਣੀ ਨਾਲ ਧੋ ਲਓ।


ਬਲੀਚ


ਚਾਹ ਪੌਣੀ ਨੂੰ ਸਾਫ਼ ਕਰਨ ਲਈ, ਇੱਕ ਕੱਪ ਪਾਣੀ ਵਿੱਚ ¼ ਕੱਪ ਬਲੀਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਘੋਲ ਵਿਚ ਚਾਹ ਪੌਣੀ ਨੂੰ ਭਿਓ ਕੇ ਲਗਭਗ 20 ਮਿੰਟ ਲਈ ਛੱਡ ਦਿਓ। ਨਿਰਧਾਰਤ ਸਮੇਂ ਤੋਂ ਬਾਅਦ, ਚਾਹ ਪੌਣੀ ਨੂੰ ਡਿਸ਼ ਵਾਸ਼ ਦੀ ਮਦਦ ਨਾਲ ਰਗੜ ਕੇ ਸਾਫ਼ ਪਾਣੀ ਨਾਲ ਧੋਵੋ। ਇਹ ਚਮਕ ਜਾਏਗੀ।


ਨਿੰਬੂ ਦਾ ਰਸ


ਨਿੰਬੂ ਅਜਿਹੀ ਚੀਜ ਹੈ ਜੋ ਕਿ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦੀ ਹੈ। ਨਿੰਬੂ ਸਿਹਤ ਦੇ ਨਾਲ-ਨਾਲ ਘਰ ਦੇ ਸਫਾਈ ਦੇ ਲਈ ਗੁਣਕਾਰੀ ਹੁੰਦਾ ਹੈ। ਨਿੰਬੂ ਦਾ ਘੋਲ ਚਾਹ ਪੌਣੀ ਨੂੰ ਸਾਫ਼ ਕਰਨ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਰਸੋਈ ਦੇ ਇਸ ਨੁਸਖੇ ਨੂੰ ਅਜ਼ਮਾਉਣ ਲਈ, ਤੁਸੀਂ ਨਿੰਬੂ ਦੇ ਰਸ ਜਾਂ ਨਿੰਬੂ ਨੂੰ ਰਗੜ ਕੇ ਗੰਦੀ ਪੌਣੀ ਦੀ ਜਾਲੀ ਨੂੰ ਸਾਫ਼ ਕਰ ਸਕਦੇ ਹੋ। ਸਿਰਕੇ ਅਤੇ ਬੇਕਿੰਗ ਸੋਡੇ ਦੀ ਤਰ੍ਹਾਂ, ਨਿੰਬੂ ਦਾ ਇਹ ਰਸੋਈ ਟਿਪ ਵੀ ਚਾਹ ਪੌਣੀ ਨੂੰ ਸਾਫ਼ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ।


ਹੋਰ ਪੜ੍ਹੋ :ਬਸ ਸਵੇਰੇ ਖਾਓ ਇਹ ਚੀਜ਼, ਸਰੀਰ ਬਣ ਜਾਏਗਾ ਫੌਲਾਦ, ਬਿਮਾਰੀਆਂ ਨੇੜੇ-ਤੇੜੇ ਵੀ ਨਹੀਂ ਭਟਕਣਗੀਆਂ