Never store water in cold drink plastic bottles: ਤੁਸੀਂ ਦੇਖਿਆ ਹੋਵੇਗਾ ਕਿ ਲੋਕ ਅਕਸਰ ਖਾਲੀ ਕੋਲਡ ਡ੍ਰਿੰਕ ਦੀਆਂ ਬੋਤਲਾਂ ਵਿੱਚ ਪਾਣੀ ਭਰ ਲੈਂਦੇ ਹਨ। ਲੋਕਾਂ ਦੀਆਂ ਫਰਿੱਜਾਂ ਵਿੱਚ ਫੈਂਸੀ ਪਾਣੀ ਦੀਆਂ ਬੋਤਲਾਂ ਦੇ ਨਾਲ-ਨਾਲ ਖਾਲੀ ਕੋਲਡ ਡ੍ਰਿੰਕ ਦੀਆਂ ਬੋਤਲਾਂ ਵਿੱਚ ਵੀ ਪਾਣੀ ਭਰਿਆ ਦੇਖਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕੋਲਡ ਡ੍ਰਿੰਕ ਦੀ ਬੋਤਲ ਨੂੰ ਪਾਣੀ ਨਾਲ ਭਰ ਕੇ ਰੱਖਣ ਦੇ ਨੁਕਸਾਨਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।


1. ਸਲੋਅ ਪੁਆਇਜ਼ਨਿੰਗ
ਕੋਲਡ ਡ੍ਰਿੰਕ ਜਾਂ ਮਿਨਰਲ ਵਾਟਰ ਦੀ ਬੋਤਲ ਨੂੰ ਕਈ ਦਿਨਾਂ ਤੱਕ ਪਾਣੀ ਨਾਲ ਭਰ ਕੇ ਰੱਖਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ, ਜਦੋਂ ਅਸੀਂ ਕੋਲਡ ਡ੍ਰਿੰਕ ਦੀਆਂ ਬੋਤਲਾਂ ਨੂੰ ਪਾਣੀ ਨਾਲ ਭਰ ਕੇ ਲੰਬੇ ਸਮੇਂ ਤੱਕ ਵਰਤੋਂ ਕਰਦੇ ਹਾਂ ਤਾਂ ਉਨ੍ਹਾਂ ਬੋਤਲਾਂ ਵਿੱਚ ਹਾਨੀਕਾਰਕ ਪਦਾਰਥ ਬਣਨੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਵਿੱਚ ਫਲੋਰਾਈਡ ਤੇ ਆਰਸੈਨਿਕ ਵਰਗੇ ਤੱਤ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਤੱਤ ਸਰੀਰ ਲਈ ਕਾਫੀ ਨੁਕਸਾਨਦੇਹ ਹੁੰਦੇ ਹਨ। ਵਿਗਿਆਨੀਆਂ ਨੇ ਇਨ੍ਹਾਂ ਨੂੰ ਸਰੀਰ ਲਈ ਸਲੋਅ ਪੁਆਇਜ਼ਨਿੰਗ ਮੰਨਿਆ ਹੈ।


2. ਲੀਵਰ ਕੈਂਸਰ ਦਾ ਖਤਰਾ 
ਕਈ ਰਿਪੋਰਟਾਂ ਮੁਤਾਬਕ ਪਲਾਸਟਿਕ ਦੀਆਂ ਬੋਤਲਾਂ 'ਚ ਰੱਖੇ ਪਾਣੀ ਦਾ ਮਨੁੱਖੀ ਇਮਿਊਨ ਸਿਸਟਿਮ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਪੈਦਾ ਹੋਣ ਵਾਲੇ ਰਸਾਇਣਾਂ ਦਾ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇੰਨਾ ਹੀ ਨਹੀਂ ਪਲਾਸਟਿਕ 'ਚ ਮੌਜੂਦ phthalates ਵਰਗੇ ਕੈਮੀਕਲ ਜਿਗਰ ਦੇ ਕੈਂਸਰ ਦਾ ਖਤਰਾ ਪੈਦਾ ਕਰ ਸਕਦੇ ਹਨ।


3. ਡਾਈਆਕਸਿਨ ਪ੍ਰੋਡਕਸ਼ਨ
ਜਦੋਂ ਵੀ ਗਰਮੀ ਵਧਣ ਲੱਗਦੀ ਹੈ ਤਾਂ ਕੁਦਰਤੀ ਹੈ ਕਿ ਪਲਾਸਟਿਕ ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਿਵੇਂ ਹੀ ਪਲਾਸਟਿਕ ਦੀ ਬੋਤਲ 'ਚ ਗਰਮ ਪਾਣੀ ਪਾਇਆ ਜਾਂਦਾ ਹੈ, ਉਸ ਦੀ ਸ਼ਕਲ ਬਦਲ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗਰਮ ਵਾਤਾਵਰਣ ਵਿੱਚ ਬੋਤਲ ਬੰਦ ਪਾਣੀ ਗਰਮ ਹੁੰਦਾ ਹੈ, ਤਾਂ ਜ਼ਹਿਰੀਲੇ ਪਦਾਰਥ ਯਾਨੀ ਡਾਈਆਕਸਿਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।


4. BPA ਵੀ ਕਰਦਾ ਨੁਕਸਾਨ 
ਬੀਪੀਏ ਦਾ ਅਰਥ ਹੈ ਬਾਈਫਿਨਾਇਲ ਏ। ਇਹ ਇੱਕ ਕਿਸਮ ਦਾ ਰਸਾਇਣ ਹੈ ਜੋ ਤੁਹਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ। ਇਸ ਕਾਰਨ ਸ਼ੂਗਰ, ਮੋਟਾਪਾ, ਪ੍ਰਜਨਨ ਸਮੱਸਿਆਵਾਂ ਆਦਿ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕੋਲਡ ਡ੍ਰਿੰਕ ਪਲਾਸਟਿਕ ਦੀ ਬੋਤਲ 'ਚ ਪਾਣੀ ਰੱਖਣਾ ਤੇ ਉਸ ਪਾਣੀ ਨੂੰ ਪੀਣਾ।