Cow milk vs Buffalo milk: ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿੱਚ ਇਹ ਸੁਆਲ ਹੁੰਦਾ ਹੈ ਕਿ ਸਿਹਤ ਲਈ ਕਿਹੜਾ ਦੁੱਧ ਜ਼ਿਆਦਾ ਫ਼ਾਇਦੇਮੰਦ ਹੈ ਤੇ ਬੱਚਿਆ ਨੂੰ ਕਿਹੜਾ ਦੁੱਧ ਪਿਆਈਏ। ਮੱਝ ਦਾ ਦੁੱਧ ਮੋਟਾ ਤੇ ਮਲਾਈਦਾਰ ਹੋਣ ਕਾਰਨ ਇਸ ਦਾ ਪ੍ਰਯੋਗ ਦਹੀਂ, ਪਨੀਰ, ਖੋਆ ਤੇ ਘਿਉ ਵਰਗੀਆਂ ਚੀਜ਼ਾਂ ਨੂੰ ਬਣਾਉਣ ਵਿੱਚ ਕੀਤਾ ਜਾਂਦਾ ਹੈ।


ਇਸ ਲਈ ਕਿਹੜਾ ਦੁੱਧ ਤੁਹਾਨੂੰ ਚਾਹੀਦਾ ਹੈ, ਇਹ ਤੁਹਾਡੀ ਸਿਹਤ ਦੀਆਂ ਨਿੱਜੀ ਜ਼ਰੂਰਤਾਂ 'ਤੇ ਨਿਰਭਰ ਕਰਦਾ ਹੈ। ਪੋਸ਼ਕ ਤੱਤਾਂ ਦੇ ਮਾਮਲਿਆਂ ਵਿੱਚ ਮੱਝ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਚੰਗਾ ਹੈ। ਇਸ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ ਜਿਹੜਾ ਹੱਡੀਆਂ ਤੇ ਦੰਦਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਮੱਝ ਦਾ ਦੁੱਧ ਆਸਟਿਓਪੇਰੋਸਿਸ ਤੋਂ ਵੀ ਬਚਾਉਂਦਾ ਹੈ। ਇਹ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਮਿਨਰਲ ਦਾ ਚੰਗਾ ਸਰੋਤ ਹੈ। ਪੋਟਾਸ਼ੀਅਮ ਕੋਲੇਸਟ੍ਰੋਲ ਦਾ ਕੰਮ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਹ ਆਇਰਨ ਦਾ ਵੀ ਚੰਗਾ ਸਰੋਤ ਹੈ।

ਕੋਲੇਸਟ੍ਰੋਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਨਾ ਪੀਓ। ਇਸ ਵਿੱਚ ਸੈਚੁਰੇਟੇਡ ਫੈਟ ਕੋਲੇਸਟ੍ਰੋਲ ਲੈਵਲ ਨੂੰ ਵਧਾ ਸਕਦਾ ਹੈ। ਜ਼ਿਆਦਾ ਕੋਲੇਸਟ੍ਰੋਲ ਨਾਲ ਹਾਰਟ ਅਟੈਕ, ਹਾਈਪਰਟੈਸ਼ਨ ਤੇ ਸਟ੍ਰੋਕ ਵੀ ਹੋ ਸਕਦਾ ਹੈ। ਉੱਥੇ ਹੀ ਮੱਝ ਦੇ ਦੁੱਧ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਦਿਲ ਦੀ ਬਿਮਾਰੀ ਤੇ ਡਾਇਬਟੀਜ ਦੇ ਸ਼ਿਕਾਰ ਲੋਕਾਂ ਲਈ ਮੱਝ ਦਾ ਦੁੱਧ ਬਿਹਤਰ ਹੈ।

ਉਂਜ ਗਾਂ ਦੇ ਦੁੱਧ ਵਿੱਚ ਪ੍ਰੋਟੀਨ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇਹ ਬੁੱਢੇ ਲੋਕਾਂ ਦੇ ਲਈ ਫ਼ਾਇਦੇਮੰਦ ਹੁੰਦਾ ਹੈ ਜਿਹੜਾ ਉਨ੍ਹਾਂ ਨੂੰ ਹੱਡੀਆਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਦੂਸਰੀ ਤਰ੍ਹਾਂ ਗਾਂ ਦੇ ਇੱਕ ਕੱਪ ਦੁੱਧ ਤੋਂ ਤੁਹਾਨੂੰ 8 ਗਰਾਮ ਪ੍ਰੋਟੀਨ ਮਿਲਦਾ ਹੈ। ਜੇਕਰ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਸਹੀ ਨਹੀਂ।

ਮੱਝ ਦੇ ਇੱਕ ਕੱਪ ਵਿੱਚ ਦੁੱਧ ਵਿੱਚ 285.5 ਕੈਲੋਰੀ ਹੁੰਦੀ ਹੈ ਉੱਥੇ ਗਾਂ ਦੇ ਇੱਕ ਕੱਪ ਦੁੱਧ ਵਿੱਚ ਸਿਰਫ਼ 160 ਕੈਲੋਰੀ। ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਦੀ ਤੁਲਨਾ ਦੁੱਗਣਾ ਫੈਟ ਹੁੰਦਾ ਹੈ। ਇਸ ਲਈ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਪੀਣ ਤੋਂ ਬਚੋ।