Calcium Deficiency: ਤੇਜ਼ ਰਫਤਾਰ ਜ਼ਿੰਦਗੀ ਕਰਕੇ ਅਸੀਂ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਖਰਾਬ ਕਰ ਚੁੱਕੇ ਹਨ। ਜਿਸ ਕਰਕੇ ਛੋਟੀ ਉਮਰ ਦੇ ਵਿੱਚ ਕਈ ਬਿਮਾਰੀਆਂ ਨੇ ਘੇਰ ਲੈਂਦੀਆਂ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਕੈਲਸ਼ੀਅਮ ਦੀ ਕਮੀ ਕਰਕੇ ਹੱਡਾਂ-ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜਿਸ ਕਰਕੇ ਉਹ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਕਈ ਮਲਟੀਵਿਟਾਮੀਨ ਦਾ ਪ੍ਰਯੋਗ ਕਰਦੇ ਹਨ। ਪਰ ਇਨ੍ਹਾਂ ਚੀਜ਼ਾਂ ਤੋਂ ਇੰਨਾ ਜ਼ਿਆਦਾ ਲਾਭ ਹਾਸਿਲ ਨਹੀਂ ਹੁੰਦਾ ਹੈ। ਆਓ ਜਾਂਦੇ ਹਾਂ ਕੁਦਰਤੀ ਢੰਗ ਜਿਨ੍ਹਾਂ ਦੀ ਵਰਤੋਂ ਦੇ ਨਾਲ ਤੁਸੀਂ ਕੈਲਸ਼ੀਅਮ ਦੀ ਕਮੀ ਨੂੰ ਕੁੱਝ ਹੀ ਸਮੇਂ ਦੇ ਵਿੱਚ ਪੂਰਾ ਕਰ ਸਕਦੇ ਹੋ। ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ, ਕੈਲਸ਼ੀਅਮ ਦੀ ਕਮੀ ਜਾਂ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਪਾਲਕ-ਪੁਦੀਨੇ ਦਾ ਰਸ ਪੀਓ (If you suffer from bone pain, calcium deficiency or joint pain, drink spinach-mint juice)। ਪਾਲਕ 'ਚ ਕੈਲਸ਼ੀਅਮ, ਆਇਰਨ, ਫੋਲੇਟ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ ਅਤੇ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਦੂਜੇ ਪਾਸੇ ਪੁਦੀਨੇ ਵਿੱਚ ਕਾਰਬੋਹਾਈਡਰੇਟ, ਫੋਲੇਟ, ਪੋਟਾਸ਼ੀਅਮ, ਐਂਟੀਆਕਸੀਡੈਂਟ, ਵਿਟਾਮਿਨ ਏ, ਸੀ ਅਤੇ ਕੇ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਪਾਲਕ ਅਤੇ ਪੁਦੀਨੇ ਦੇ ਮਿਸ਼ਰਣ ਤੋਂ ਬਣਿਆ ਜੂਸ ਤੁਹਾਡੇ ਲਈ ਰਾਮਬਾਣ ਸਾਬਿਤ ਹੋਵੇਗਾ।



ਇਸ ਜੂਸ ਨਾਲ ਸਰੀਰ ਨੂੰ ਮਿਲਦੇ ਹੋਰ ਫਾਇਦੇ-( spinach-mint juice benefits)


ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੂਸ ਪੀਣ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਸਗੋਂ ਸਰੀਰ ਨੂੰ ਹੋਰ ਵੀ ਫਾਇਦੇ ਹੁੰਦੇ ਹਨ। ਉਦਾਹਰਨ ਲਈ, ਪਾਲਕ ਅਤੇ ਪੁਦੀਨੇ ਤੋਂ ਬਣਿਆ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਇਹ ਜੂਸ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਵਜ਼ਨ ਨੂੰ ਕੰਟਰੋਲ ਕਰਦਾ ਹੈ ਅਤੇ ਅੱਖਾਂ ਦੀ ਸਿਹਤ ਲਈ ਵੀ ਚੰਗਾ ਹੈ। ਹੋਲੀ ਫੈਮਿਲੀ ਹਸਪਤਾਲ, ਦਿੱਲੀ ਦੇ ਡਾਇਟੀਸ਼ੀਅਨ ਸਨਾਹ ਗਿੱਲ ਨੇ ਇਸ ਜੂਸ ਦੇ ਕਈ ਗਜ਼ਬ ਦੇ ਫਾਇਦੇ ਦੱਸੇ ਹਨ।


ਪਾਲਕ-ਪੁਦੀਨੇ ਦੇ ਰਸ ਦੇ ਫਾਇਦੇ



  • ਪਾਲਕ ਅਤੇ ਪੁਦੀਨਾ ਦੋਵੇਂ ਕੈਲਸ਼ੀਅਮ ਦੇ ਚੰਗੇ ਸਰੋਤ ਹਨ, ਜੋ ਹੱਡੀਆਂ ਦੀ ਸਿਹਤ ਲਈ ਮਹੱਤਵਪੂਰਨ ਹਨ। ਹੱਡੀਆਂ ਦੀ ਮਜ਼ਬੂਤੀ ਅਤੇ ਬਣਤਰ ਲਈ ਕੈਲਸ਼ੀਅਮ ਜ਼ਰੂਰੀ ਹੈ।

  • ਵਿਟਾਮਿਨ ਡੀ ਹੱਡੀਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਪਾਲਕ-ਪੁਦੀਨੇ ਵਿੱਚ ਵਿਟਾਮਿਨ ਡੀ ਹੁੰਦਾ ਹੈ ਜੋ ਹੱਡੀਆਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।

  • ਵਿਟਾਮਿਨ ਕੇ ਹੱਡੀਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਕੈਲਸ਼ੀਅਮ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਪਾਲਕ-ਪੁਦੀਨੇ ਵਿਚ ਵਿਟਾਮਿਨ ਕੇ ਹੁੰਦਾ ਹੈ ਜੋ ਹੱਡੀਆਂ ਦੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।

  • ਪੁਦੀਨੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਅਤੇ ਪਾਲਕ ਵਿੱਚ ਵੀ ਕੁੱਝ ਐਂਟੀਆਕਸੀਡੈਂਟ ਹੁੰਦੇ ਹਨ ਜੋ ਹੱਡੀਆਂ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ।

  • ਇਸ ਲਈ ਪਾਲਕ-ਪੁਦੀਨੇ ਦਾ ਰਸ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਦਾ ਨਿਯਮਤ ਸੇਵਨ ਹੱਡੀਆਂ ਨੂੰ ਮਜ਼ਬੂਤ ​​ਅਤੇ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।


ਹੋਰ ਪੜ੍ਹੋ : ਕੀ ਵਾਰ-ਵਾਰ ਹਥੇਲੀਆਂ 'ਚ ਆਉਂਦਾ ਪਸੀਨਾ? ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਇਹ ਖ਼ਤਰਨਾਕ ਬਿਮਾਰੀ


ਪਾਲਕ ਪੁਦੀਨਾ ਜੂਸ ਦੀ ਰੈਸਿਪੀ


ਸਮੱਗਰੀ:


ਪਾਲਕ - 2 ਕੱਪ


ਪੁਦੀਨੇ ਦੇ ਪੱਤੇ - 1 ਕੱਪ


ਨਿੰਬੂ ਦਾ ਰਸ - 1/2 ਕੱਪ


ਪਾਣੀ - 1/2 ਕੱਪ


ਕਾਲਾ ਨਮਕ- ਸਵਾਦ ਅਨੁਸਾਰ


ਵਿਧੀ:


ਪਾਲਕ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਮਿਕਸਰ ਗ੍ਰਾਈਂਡਰ ਵਿੱਚ ਪਾਓ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ।


ਹੁਣ ਇਸ 'ਚ ਨਿੰਬੂ ਦਾ ਰਸ, ਕਾਲਾ ਨਮਕ ਅਤੇ ਪਾਣੀ ਮਿਲਾਓ।


ਜੂਸ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ।


ਜੂਸ ਨੂੰ ਫਿਲਟਰ ਕਰੋ, ਫਿਰ ਇਸ ਜੂਸ ਦਾ ਸੇਵਨ ਕਰੋ। ਇਹ ਚਿਹਰੇ ਦੀ ਸਕਿਨ ਲਈ ਵੀ ਚੰਗਾ ਹੁੰਦਾ ਹੈ।


 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।