Tea Side Effects: ਗਰਮੀਆਂ ਹੋਣ ਜਾਂ ਫਿਰ ਸਰਦੀਆਂ ਦਾ ਮੌਸਮ ਹੋਵੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਰਦੀਆਂ ਦੇ ਵਿੱਚ ਗਰਮ ਚਾਹ ਪੀਣ ਨਾਲ ਸਰੀਰ ਦੀ ਠੰਡ ਉੱਤਰ ਜਾਂਦੀ ਹੈ ਅਤੇ ਸਰੀਰ ਗਰਮ ਮਹਿਸੂਸ ਕਰਦਾ ਹੈ। ਜਿਸ ਕਰਕੇ ਸਰਦੀਆਂ ਦੇ ਵਿੱਚ ਕੁੱਝ ਲੋਕ ਸਵੇਰੇ, ਸ਼ਾਮ ਅਤੇ ਦੁਪਹਿਰ ਨੂੰ ਚਾਹ ਦੇ ਕਈ ਕੱਪ ਪੀਂਦੇ ਹਨ। ਕੁਝ ਦੇਰ ਚਾਹ ਨਾ ਮਿਲੇ ਤਾਂ ਉਹ ਬੇਚੈਨ ਹੋ ਜਾਂਦੇ ਹਨ। ਜ਼ਿਆਦਾਤਰ ਲੋਕ ਚਾਹ ਦੇ ਆਦੀ ਹਨ। ਇਹ ਇੱਕ ਅਜਿਹਾ ਨਸ਼ਾ ਹੈ ਜੋ ਸਮੇਂ ਦੇ ਨਾਲ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੋ ਲੋਕ ਦਿਨ ਭਰ ਬਹੁਤ ਜ਼ਿਆਦਾ ਚਾਹ ਪੀਂਦੇ ਹਨ, ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ (tea side effects) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਸਿਹਤ 'ਤੇ ਖਤਰਨਾਕ ਪ੍ਰਭਾਵ ਪੈ ਸਕਦੇ ਹਨ। ਇਸ ਲਈ ਜ਼ਿਆਦਾ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



 
ਚਾਹ ਪੀਣ ਦੇ ਨੁਕਸਾਨ
ਮਾਹਿਰਾਂ ਅਨੁਸਾਰ ਜੋ ਲੋਕ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਚਾਹ ਦੀਆਂ ਪੱਤੀਆਂ 'ਚ ਟੈਨਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਸਰੀਰ 'ਚ ਮੌਜੂਦ ਆਇਰਨ ਤੱਤਾਂ ਨੂੰ ਚਿਪਕ ਜਾਂਦਾ ਹੈ ਅਤੇ ਪਾਚਨ ਕਿਰਿਆ ਨੂੰ ਖਤਮ ਕਰ ਦਿੰਦਾ ਹੈ।


ਇਸ ਕਾਰਨ ਅਨੀਮੀਆ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਚਾਹ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਚਾਹ 'ਚ ਕਈ ਹੋਰ ਤੱਤ ਵੀ ਪਾਏ ਜਾਂਦੇ ਹਨ, ਜਿਨ੍ਹਾਂ ਦੀ ਜ਼ਿਆਦਾ ਮਾਤਰਾ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
 
ਬਹੁਤ ਜ਼ਿਆਦਾ ਚਾਹ ਪੀਣ ਦੇ ਮਾੜੇ ਪ੍ਰਭਾਵ


1. ਜ਼ਿਆਦਾ ਚਾਹ ਪੀਣ ਨਾਲ ਬੇਚੈਨੀ ਅਤੇ ਥਕਾਵਟ ਹੋ ਸਕਦੀ ਹੈ। ਚਾਹ ਪੱਤੀ 'ਚ ਪਾਇਆ ਜਾਣ ਵਾਲਾ ਕੈਫੀਨ ਸਰੀਰ 'ਚ ਬੇਚੈਨੀ ਅਤੇ ਥਕਾਵਟ ਵਧਾਉਂਦਾ ਹੈ।
2. ਚਾਹ ਦਾ ਜ਼ਿਆਦਾ ਸੇਵਨ ਨੀਂਦ 'ਤੇ ਅਸਰ ਪਾ ਸਕਦਾ ਹੈ। ਕੈਫੀਨ ਦੀ ਜ਼ਿਆਦਾ ਮਾਤਰਾ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਚਾਹ ਘੱਟ ਪੀਣੀ ਚਾਹੀਦੀ ਹੈ।
3. ਚਾਹ ਦੀ ਪੱਤੀ 'ਚ ਕੁਝ ਤੱਤ ਵੀ ਹੁੰਦੇ ਹਨ ਜੋ ਮਤਲੀ ਦਾ ਕਾਰਨ ਬਣ ਸਕਦੇ ਹਨ। ਇਸ ਕਾਰਨ ਤੁਹਾਨੂੰ ਉਲਟੀ ਆਉਣਾ ਮਹਿਸੂਸ ਹੋ ਸਕਦਾ ਹੈ।


4. ਦਿਨ 'ਚ ਕਈ ਵਾਰ ਚਾਹ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਕਾਰਨ ਐਸੀਡਿਟੀ ਅਤੇ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ।
5. ਗਰਭਵਤੀ ਔਰਤਾਂ ਨੂੰ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਲਈ ਗੰਭੀਰ ਨੁਕਸਾਨਦਾਇਕ ਹੋ ਸਕਦਾ ਹੈ।


ਹੋਰ ਪੜ੍ਹੋ : ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦੈ ਫੁੱਲ ਗੋਭੀ ਦਾ ਜ਼ਿਆਦਾ ਸੇਵਨ, ਇਹ ਨੇ ਨੁਕਸਾਨ



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।