ਨਵੀਂ ਦਿੱਲੀ: ਇੱਕ ਨਵੀਂ ਖੋਜ ਮੁਤਾਬਕ 90 ਫ਼ੀਸਦੀ ਔਰਤਾਂ ਆਨਲਾਈਨ ਫ਼ੋਟੋ ਪੋਸਟ ਕਰਨ ਤੋਂ ਪਹਿਲਾਂ ਫ਼ਿਲਟਰ ਤੇ ਐਡਿਟ ਦੀ ਵਰਤੋਂ ਕਰਦੀਆਂ ਹਨ। ਖੋਜ ਦੇ ਨਤੀਜੇ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਨਿਰੰਤਰ ਛਾਣਬੀਣ ਵਿੱਚ ਲੱਗੀਆਂ ਰਹਿੰਦੀਆਂ ਹਨ ਤੇ ਇਸ ਚਿੰਤਾ ਵਿੱਚ ਕੋਵਿਡ 19 ਤੇ ਲੌਕਡਾਊਨ ਦੌਰਾਨ ਵਾਧਾ ਹੋਇਆ ਸੀ।
ਰਿਸਰਚ ਤੋਂ ਸੰਕੇਤ ਮਿਲਿਆ ਹੈ ਕਿ ਔਰਤਾਂ ਆਪਣੀ ਸਕਿੱਨ ਦੀ ਟੋਨ, ਜਬਾੜੇ ਜਾਂ ਨੱਕ ਦਾ ਨਵਾਂ ਆਕਾਰ, ਵਜ਼ਨ, ਆਪਣੀ ਚਮਕੀਲੀ ਸਕਿੱਨ ਤੇ ਆਪਣੇ ਸਫ਼ੇਦ ਦੰਦਾਂ ਨੂੰ ਵੀ ਫ਼ਿਲਟਰ ਜਾਂ ਐਡਿਟ ਕਰਦੀਆਂ ਹਨ। ਯੂਨੀਵਰਸਿਟੀ ਆੱਫ਼ ਲੰਦਨ ਦੇ ਰੋਜ਼ਾਲਿੰਡ ਗਿੱਲ ਨੇ ਆਪਣੇ ਬਿਆਨ ਰਾਹੀਂ ਕਿਹਾ ਕਿ ਰੋਜ਼ਾਨਾ ਲਗਭਗ 10 ਕਰੋੜ ਤਸਵੀਰਾਂ ਸਿਰਫ਼ ਇੰਸਟਾਗ੍ਰਾਮ ਉੱਤੇ ਹੀ ਪੋਸਟ ਹੁੰਦੀਆਂ ਹਨ। ਅਸੀਂ ਕਦੇ ਵੀ ਅਜਿਹੇ ਨੇਤਰਹੀਣ ਸਮਾਜ ਵਿੱਚ ਨਹੀਂ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਪੋਸਟ ਨੂੰ ‘ਲਾਈਕਸ’ ਮਿਲਣ ’ਤੇ ਬਹੁਤ ਖ਼ੁਸ਼ੀ ਮਿਲਦੀ ਹੈ ਪਰ ਇਹ ਮੁਟਿਆਰਾਂ ਲਈ ਭਾਰੀ ਚਿੰਤਾ ਦਾ ਸਰੋਤ ਵੀ ਹੈ। ਇਸ ਰਿਸਰਚ ਲਈ ਖੋਜਕਾਰਾਂ ਨੇ ਲਗਭਗ 200 ਨੌਜਵਾਨ ਔਰਤਾਂ ਤੇ ਇੰਗਲੈਂਡ ਦੇ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ।
ਰਿਪੋਰਟ ਮੁਤਾਬਕ ਨੌਜਵਾਨ ਔਰਤਾਂ ਨੇ ਆਪਣੀਆਂ ਤਸਵੀਰਾਂ ਵਿੱਚ ਦੰਦਾਂ ਨੂੰ ਸਾਫ਼ ਕੀਤਾ, ਬੁੱਲ੍ਹਾਂ ਨੂੰ ਫ਼ਿਲਟਰ ਕੀਤਾ ਤੇ ਛਾਤੀ, ਹੇਠਲਾ ਹਿੱਸਾ ਜਾਂ ਨੱਕ ਵਧਾਉਣ ਲਈ ਸਰਜਰੀ ਕਰਨ ਦਾ ਪੁਸ਼ ਨੋਟੀਫ਼ਿਕੇਸ਼ਨ ਵੇਖਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ