Food Hacks: ਬਹੁਤ ਸਾਰੇ ਲੋਕ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਆਮਲੇਟ, ਚਾਹ ਬਰੈੱਡ, ਟੋਸਟ, ਸੈਂਡਵਿਚ ਆਦਿ ਖਾਣਾ ਪਸੰਦ ਕਰਦੇ ਹਨ। ਵਿਸ਼ੇਸ਼ ਤੌਰ ‘ਤੇ ਦਫ਼ਤਰ ਜਾਂ ਕਾਲਜ ਜਾਣ ਵਾਲੇ ਲੋਕ ਬਰੈੱਡ ਦਾ ਨਾਸ਼ਤਾ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।
ਕਈ ਵਾਰ ਬਰੈੱਡ ਫਰਿੱਜ਼ ਵਿਚ ਪਏ-ਪਏ ਸੁੱਕ ਜਾਂਦੇ ਹਨ। ਇਹ ਛੂਹਣ ਵਿਚ ਵੀ ਥੋੜਾ ਸਖ਼ਤ ਹੋ ਜਾਂਦੇ ਹਨ। ਮਾਸਟਰ ਸ਼ੈੱਫ ਪੰਕਜ ਭਦੌਰੀਆ (MasterChef Pankaj Bhadauria) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਹੈਕ ਸ਼ੇਅਰ ਕੀਤਾ ਹੈ। ਇਸ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਹੋਏ ਬ੍ਰੈਡਾਂ ਨੂੰ ਫਿਰ ਤਾਜ਼ਾ ਬਣਾ ਸਕਦੇ ਹੋ।
ਬਰੈੱਡ ਨੂੰ ਨਰਮ ਬਣਾਉਣ ਲਈ ਗੈਸ ਨੂੰ ਚਾਲੂ ਕਰੋ ਅਤੇ ਇੱਕ ਪੈਨ ਇਸ ਉੱਪਰ ਰੱਖੋ। ਪੈਨ ਨੂੰ ਢੱਕ ਕੇ ਚੰਗੀ ਤਰ੍ਹਾਂ ਗਰਮ ਕਰੋ। ਇਸ ਤੋਂ ਬਾਅਦ ਸਖ਼ਤ ਹੋਏ ਬਰੈਡ ਦੇ ਟੁਕੜੇ ਇਸ ਵਿਚ ਰੱਖੋ ਅਤੇ ਹੱਥ ਦੀ ਮਦਦ ਨਾਲ ਪਾਣੀ ਦਾ ਛਿੱਟਾ ਮਾਰੋ। ਤੁਸੀਂ ਪਾਣੀ ਦਾ ਛਿੱਟਾ ਪੈਨ ਵਿਚ ਦੇਣਾ ਹੈ। ਬਰੈੱਡ ਦੇ ਉੱਤੇ ਪਾਣੀ ਨਹੀਂ ਪੈਣਾ ਚਾਹੀਦਾ। ਇਸ ਨੂੰ ਤੁਰੰਤ ਢੱਕਣ ਨਾਲ ਢੱਕ ਦਿਓ।
ਫਿਰ 30 ਸੈਕਿੰਡ ਬਾਅਦ ਗੈਸ ਬੰਦ ਕਰ ਦਿਓ। ਢੱਕਣ ਹਟਾ ਕੇ ਬਰੈੱਡ ਪਲੇਟ ਵਿਚ ਕੱਢ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬਰੈੱਡ ਨਰਮ ਤੇ ਤਾਜ਼ਾ ਹੋ ਜਾਣਗੇ। ਤੁਸੀਂ ਇਨ੍ਹਾਂ ਬਰੈੱਡ ਤੋਂ ਆਪਣੀ ਮਨਪਸੰਦ ਦਾ ਨਾਸ਼ਤਾ ਤਿਆਰ ਕਰੋ। ਇਸ ਆਸਾਨ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਬਰੈੱਡਾਂ ਨੂੰ ਫਿਰ ਖਾਣਯੋਗ ਬਣਾ ਸਕਦੇ ਹੋ।
ਇਸ ਦੇ ਨਾਲ ਹੀ ਧਿਆਨ ਰੱਖੋ ਕਿ ਜਿਨ੍ਹਾਂ ਬਰੈੱਡਾਂ ਨੂੰ ਤੁਸੀਂ ਇਸ ਹੈਕ ਦੀ ਮਦਦ ਨਾਲ ਨਰਮ ਬਣਾ ਰਹੇ ਹੋ, ਉਨ੍ਹਾਂ ਦੀ ਐਕਸਪਾਇਰੀ ਡੇਟ ਨਾ ਲੰਘੀ ਹੋਵੇ। ਜੇਕਰ ਤੁਸੀਂ ਐਕਸਪਾਇਰ ਬਰੈੱਡ ਜਾਂ ਐਕਪਾਇਰੀ ਡੇਟ ਲੰਘਣ ਤੋਂ ਬਾਅਦ ਤੁਸੀਂ ਹੋਰ ਭੋਜਨ ਵੀ ਖਾਂਦੇ ਹੋ, ਤਾਂ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਫੂਡ ਪੁਆਜ਼ਨਿੰਗ ਵੀ ਹੋ ਸਕਦੀ ਹੈ। ਇਸ ਲਈ ਖਾਣ ਤੋਂ ਪਹਿਲਾਂ ਬਰੈੱਡ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।