Gud Moongfali Gachak benefits: ਸਰਦੀਆਂ ਦੇ ਮੌਸਮ ਦੇ ਵਿੱਚ ਲੋਕਾਂ ਦੀ ਖੁਰਾਕ ਵੀ ਬਦਲ ਜਾਂਦੀ ਹੈ। ਡਾਇਟ ਦੇ ਵਿੱਚ ਅਜਿਹੇ ਭੋਜਨ ਸ਼ਾਮਿਲ ਕੀਤੇ ਜਾਂਦੇ ਨੇ ਜਿਸ ਨਾਲ ਊਰਜਾ ਦੇ ਨਾਲ ਗਰਮੀ ਵੀ ਸਰੀਰ ਨੂੰ ਮਿਲੇ। ਠੰਡ ਦੇ ਮੌਸਮ 'ਚ ਅਜਿਹੇ ਕਈ ਖਾਸ ਭੋਜਨ ਆਉਂਦੇ ਹਨ ਜੋ ਸਰਦੀਆਂ ਨੂੰ ਹੋਰ ਖਾਸ ਬਣਾਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੂੰਗਫਲੀ ਅਤੇ ਗੁੜ ਤੋਂ ਬਣੀ ਗੱਚਕ ਜਾਂ ਚਿੱਕੀ (Gud Moongfali chikki)। ਗੱਚਕ ਇੱਕ ਮਿੱਠਾ ਸਨੈਕ ਹੈ ਜੋ ਅਸੀਂ ਠੰਡੇ ਮੌਸਮ ਵਿੱਚ ਖਾਣਾ ਪਸੰਦ ਕਰਦੇ ਹਾਂ। ਗੁੜ ਤੋਂ ਬਣੀ ਮੂੰਗਫਲੀ ਦੀ ਗੱਚਕ (Gud Moongfali Gachak) ਨਾ ਸਿਰਫ ਸਵਾਦ ਦਾ ਖਜ਼ਾਨਾ ਹੈ ਸਗੋਂ ਸਿਹਤ ਦੇ ਗੁਣਾਂ ਦਾ ਵੀ ਹੈ। ਗੁੜ ਦਾ ਗਰਮ ਕਰਨ ਵਾਲਾ ਪ੍ਰਭਾਵ ਹੁੰਦਾ ਹੈ ਜੋ ਸਾਨੂੰ ਠੰਡੇ ਮੌਸਮ ਵਿੱਚ ਅੰਦਰੋਂ ਨਿੱਘ ਪ੍ਰਦਾਨ ਕਰਦੀ ਹੈ।


ਆਓ ਜਾਂਦੇ ਹਾਂ ਇਸ ਨੂੰ ਘਰ ਦੇ ਵਿੱਚ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ। ਘਰ ਦੇ ਵਿੱਚ ਬਣੀ ਚੀਜ਼ ਬਾਜ਼ਾਰ ਵਿੱਚੋਂ ਤਿਆਰ ਕੀਤੀ ਚੀਜ਼ ਨਾਲ ਜ਼ਿਆਦਾ ਵਧੀਆ ਅਤੇ ਸਾਫ ਸੁਥਰੇ ਢੰਗ ਨਾਲ ਤਿਆਰ ਕੀਤੀ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ...



ਮੂੰਗਫਲੀ, ਖੰਡ ਅਤੇ ਇਲਾਇਚੀ ਪਾਊਡਰ। ਇਹ ਮਿੱਠੀ ਡਿਸ਼ ਮੂੰਗਫਲੀ ਦੇ ਪੌਸ਼ਟਿਕ ਮੁੱਲ, ਖੰਡ ਦੀ ਮਿਠਾਸ ਅਤੇ ਇਲਾਇਚੀ ਪਾਊਡਰ ਦੀ ਜਾਦੂਈ ਖੁਸ਼ਬੂ ਨਾਲ ਬਣਾਈ ਜਾਂਦੀ ਹੈ। ਤੁਹਾਨੂੰ ਬਸ ਕੁੱਝ ਮੂੰਗਫਲੀ ਨੂੰ ਭੁੰਨਣਾ ਹੈ ਅਤੇ ਠੰਡਾ ਹੋਣ 'ਤੇ ਉਨ੍ਹਾਂ ਨੂੰ ਪੀਸਣਾ ਹੈ। ਜੇਕਰ ਤੁਸੀਂ ਇਸ ਨੂੰ ਪੀਸਣਾ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਪੂਰੀ ਮੂੰਗਫਲੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਉਬਲਦੇ ਪਾਣੀ 'ਚ ਗੁੜ ਅਤੇ ਇਲਾਇਚੀ ਪਾਊਡਰ ਮਿਲਾ ਕੇ ਇੱਕ ਘੋਲ ਤਿਆਰ ਕਰ ਲਓ।


ਫਿਰ ਇਸ ਵਿਚ ਪੀਸੀ ਹੋਈ ਮੂੰਗਫਲੀ ਜਾਂ ਸਾਬਤ ਮੂੰਗਫਲੀ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਠੰਡਾ ਹੋਣ ਦਿਓ। ਹੁਣ ਆਪਣੀ ਪਸੰਦ ਦੇ ਆਕਾਰ ਵਿਚ ਕੱਟੋ। ਤੁਸੀਂ ਉਨ੍ਹਾਂ ਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰ ਸਕਦੇ ਹੋ।


ਗੁੜ ਅਤੇ ਮੂੰਗਫਲੀ ਦੋਵਾਂ ਵਿੱਚ ਗਰਮ ਕਰਨ ਦੇ ਗੁਣ ਹੁੰਦੇ ਹਨ ਜੋ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰਦੇ ਹਨ। ਮੂੰਗਫਲੀ ਦੀ ਗੱਚਕ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰ ਸਕਦਾ ਹੈ। ਇਹ ਪਾਚਨ ਕਿਰਿਆ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ।