Coffee For Hair: ਹਰ ਕੋਈ ਵਾਲਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਕੌਫੀ ਦੀ ਵਰਤੋਂ ਕਰ ਸਕਦੇ ਹੋ। ਕੌਫੀ ਪੀਣ 'ਚ ਸੁਆਦੀ ਹੋਣ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ।
ਕੌਫੀ ਦੇ ਲਾਭ
ਕੌਫੀ 'ਚ ਐਂਟੀਆਕਸੀਡੈਂਟ ਅਤੇ ਕੈਫੀਨ ਮੌਜੂਦ ਹੁੰਦਾ ਹੈ ਜੋ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਵਾਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਲੰਬੇ ਅਤੇ ਸੰਘਣੇ ਬਣਾਉਣ 'ਚ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ, ਕੌਫੀ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਬਾਰੇ।
ਵਾਲ ਹੋਣਗੇ ਮਜ਼ਬੂਤ
ਕੌਫੀ ਨੂੰ ਵਾਲਾਂ 'ਤੇ ਲਗਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਕਟੋਰੀ 'ਚ ਕੌਫੀ ਲੈਣੀ ਹੋਵੇਗੀ, ਉਸ 'ਚ ਕੰਡੀਸ਼ਨਰ ਅਤੇ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਆਪਣੇ ਗਿੱਲੇ ਵਾਲਾਂ 'ਤੇ 30 ਮਿੰਟ ਲਈ ਲਗਾਓ, ਫਿਰ ਸ਼ੈਂਪੂ ਨਾਲ ਧੋ ਲਓ। ਅਜਿਹਾ ਕਰਨ ਨਾਲ ਵਾਲ ਮਜ਼ਬੂਤ ਹੋਣਗੇ।
ਵਾਲ ਝੜਣੇ ਹੋਣਗੇ ਬੰਦ
ਜੇਕਰ ਤੁਸੀਂ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਤਾਂ ਦੋ ਚਮਚ ਗ੍ਰਾਊਂਡ ਕੌਫੀ, ਇਕ ਚੱਮਚ ਐਲੋਵੇਰਾ ਜੈੱਲ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਪੇਸਟ ਨੂੰ ਆਪਣੇ ਵਾਲਾਂ 'ਤੇ 20 ਮਿੰਟ ਲਈ ਲਗਾਓ, ਫਿਰ ਆਪਣੇ ਵਾਲਾਂ ਨੂੰ ਧੋ ਲਓ।
ਵਾਲਾਂ ਨੂੰ ਸ਼ਾਈਨੀ ਬਣਾਉਣ ਲਈ ਇਸ ਤਰ੍ਹਾਂ ਕਰੋ
ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਕ ਕੱਪ ਕੌਫੀ 'ਚ 1 ਕੱਪ ਪਾਣੀ ਮਿਲਾਓ। ਇਸ ਨੂੰ ਇੱਕ ਸਪਰੇਅ ਬੋਤਲ ਵਿੱਚ ਭਰ ਕੇ ਆਪਣੇ ਵਾਲਾਂ 'ਤੇ ਸਪਰੇਅ ਕਰੋ, ਫਿਰ ਆਪਣੇ ਵਾਲਾਂ ਨੂੰ ਸੁਕਾਓ। ਅਜਿਹਾ ਕਰਨ ਨਾਲ ਵਾਲ ਚਮਕਦਾਰ ਅਤੇ ਸੁੰਦਰ ਬਣ ਜਾਣਗੇ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਹਰ ਕਿਸੇ ਦੇ ਵਾਲਾਂ ਦੀ ਕਿਸਮ ਵੱਖ-ਵੱਖ ਹੁੰਦੀ ਹੈ, ਕੁਝ ਲੋਕਾਂ ਲਈ ਕੌਫੀ ਦੀ ਵਰਤੋਂ ਉਹਨਾਂ ਦੇ ਵਾਲਾਂ ਲਈ ਅਨੁਕੂਲ ਹੁੰਦੀ ਹੈ, ਜਦੋਂ ਕਿ ਦੂਜਿਆਂ ਲਈ ਇਹ ਉਹਨਾਂ ਦੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਪੈਚ ਟੈਸਟ ਕਰੋ। ਧਿਆਨ ਰਹੇ ਕਿ ਇਸ ਦੀ ਵਰਤੋਂ ਨਾਲ ਕੁਝ ਲੋਕਾਂ ਨੂੰ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।