Hair Highlighting: ਅੱਜਕੱਲ੍ਹ ਵਾਲਾਂ ਨੂੰ ਹਾਈਲਾਈਟ ਕਰਵਾਉਣਾ ਇੱਕ ਪੋਪੂਲਰ ਫੈਸ਼ਨ ਟ੍ਰੈਂਡ ਹੈ। ਬਹੁਤ ਸਾਰੀਆਂ ਔਰਤਾਂ ਅਤੇ ਮਰਦਾਂ ਨੇ ਆਪਣੇ ਆਪ ਨੂੰ ਹੋਰ ਸਟਾਈਲਿਸ਼ ਦਿਖਣ ਲਈ ਇਸ ਨਵੇਂ ਫੈਸ਼ਨ ਟ੍ਰੈਂਡ ਨੂੰ ਅਪਣਾਇਆ ਹੈ। ਹੇਅਰ ਹਾਈਲਾਈਟਿੰਗ 'ਚ ਵਾਲਾਂ 'ਤੇ ਵੱਖ-ਵੱਖ ਰੰਗ ਲਗਾਏ ਜਾਂਦੇ ਹਨ, ਜਿਸ ਕਾਰਨ ਪਰਸਨੈਲਿਟੀ 'ਚ ਬਦਲਾਅ ਦੇ ਨਾਲ-ਨਾਲ ਲੁੱਕ 'ਚ ਵੀ ਬਦਲਾਅ ਆਉਂਦਾ ਹੈ। ਵਾਲਾਂ ਨੂੰ ਹਾਈਲਾਈਟ ਕਰਨ ਨਾਲ ਨਾ ਸਿਰਫ ਵਾਲਾਂ ਦੀ ਬਣਤਰ ਬਦਲਦੀ ਹੈ, ਸਗੋਂ ਇਸ ਨੂੰ ਚਮਕਦਾਰ ਬਣਾਉਣ ਵਿਚ ਵੀ ਮਦਦ ਮਿਲਦੀ ਹੈ।


ਵਾਲਾਂ ਨੂੰ ਹਾਈਲਾਈਟ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਕਿ ਸਕਿਨ ਟੋਨ ਦੇ ਹਿਸਾਬ ਨਾਲ ਕਿਹੜਾ ਰੰਗ ਚੁਣਨਾ ਹੈ, ਕਿੰਨੇ ਵਾਲਾਂ ਨੂੰ ਹਾਈਲਾਈਟ ਕਰਨਾ ਹੈ ਆਦਿ। ਆਓ ਜਾਣਦੇ ਹਾਂ ਕਿ ਆਪਣੇ ਵਾਲਾਂ ਨੂੰ ਹਾਈਲਾਈਟ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।


ਕੀ ਕਰਨਾ ਚਾਹੀਦਾ?


ਵਾਲਾਂ ਨੂੰ ਹਾਈਲਾਈਟ ਕਰਨ ਤੋਂ ਪਹਿਲਾਂ, ਤੁਹਾਨੂੰ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਤੁਹਾਡੇ ਵਾਲਾਂ ਨੂੰ ਕਿਹੜਾ ਰੰਗ ਸੂਟ ਕਰੇਗਾ। ਹਾਈਲਾਈਟਸ ਲਈ ਰੰਗ ਦੀ ਚੋਣ ਕਰਦੇ ਸਮੇਂ ਸਕਿਨ ਟੋਨ, ਨੈਚੂਰਲ ਵਾਲਾਂ ਦੇ ਰੰਗ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇੱਕ ਚੰਗੀ ਲੁੱਕ ਪਾਉਣ ਲਈ ਬੇਜ ਅਤੇ ਭੂਰੇ ਰੰਗ ਦੀ ਚੋਣ ਕੀਤੀ ਜਾ ਸਕਦੀ ਹੈ। ਇਹ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਰੰਗ ਹਮੇਸ਼ਾ ਸਕਿਨ ਟੋਨ ਦੇ ਮੁਤਾਬਕ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ ਵਾਲਾਂ ਨੂੰ ਹਾਈਲਾਈਟ ਕਰਵਾ ਰਹੇ ਹੋ ਤਾਂ ਹਲਕੇ ਰੰਗ ਦੀ ਚੋਣ ਕਰੋ ਅਤੇ ਜੇਕਰ ਤੁਸੀਂ ਸਰਦੀਆਂ ਵਿੱਚ ਅਜਿਹਾ ਕਰ ਰਹੇ ਹੋ ਤਾਂ ਗੂੜ੍ਹੇ ਰੰਗ ਦੀ ਚੋਣ ਕਰੋ।


ਕਿਉਂਕਿ ਇਹ ਵਾਲਾਂ ਦਾ ਸਵਾਲ ਹੈ, ਇਸ ਲਈ ਹਮੇਸ਼ਾ ਕਿਸੇ ਪ੍ਰੋਫੈਸ਼ਨਲ ਹੇਅਰ ਕਲਰਿਸਟ ਤੋਂ ਵਾਲਾਂ ਨੂੰ ਹਾਈਲਾਈਟ ਕਰਵਾਓ। ਕਿਉਂਕਿ ਲੋਕਲ ਕਲਰਿਸਟ ਤੋਂ ਹਾਈਲਾਈਟ ਕਰਵਾਉਣਾ ਭਾਰੀ ਪੈ ਸਕਦਾ ਹੈ। ਪ੍ਰੋਫੈਸ਼ਨਲ ਹੇਅਰ ਕਲਰਿਸਟ ਸਹੀ ਪ੍ਰੋਡਕਟਸ ਦੀ ਵਰਤੋਂ ਕਰੇਗਾ ਅਤੇ ਤੁਹਾਨੂੰ ਵਧੀਆ ਨਤੀਜੇ ਦੇਵੇਗਾ। ਉਹ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ ਕਿ ਕਿਹੜਾ ਰੰਗ ਤੁਹਾਡੇ ਲਈ ਬੈਸਟ ਹੋਵੇਗਾ।


ਵਾਲਾਂ ਨੂੰ ਹਾਈਲਾਈਟ ਕਰਨ ਤੋਂ ਬਾਅਦ ਚੰਗੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ। ਕਿਉਂਕਿ ਇਨ੍ਹਾਂ ਦੀ ਮਦਦ ਨਾਲ ਹਾਈਲਾਈਟਸ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ 'ਚ ਕਾਫੀ ਮਦਦ ਮਿਲੇਗੀ।


ਇਹ ਵੀ ਪੜ੍ਹੋ: ਕਦੋਂ ਹੈ ਵਿਸਾਖੀ? ਕਿਸਾਨਾਂ ਲਈ ਬਹੁਤ ਖਾਸ ਹੈ ਇਹ ਦਿਨ, ਜਾਣੋ ਇਸ ਦਾ ਮਹੱਤਵ ਅਤੇ ਇਤਿਹਾਸ


ਕੀ ਨਹੀਂ ਕਰਨਾ ਚਾਹੀਦਾ?


ਗਰਮ ਪਾਣੀ ਅਤੇ ਸਲਫੇਟ ਪ੍ਰੋਡਕਟਸ ਨੂੰ ਨਾਂਹ ਕਹੋ: ਆਪਣੇ ਵਾਲਾਂ 'ਤੇ ਸਲਫੇਟ-ਮੁਕਤ ਸ਼ੈਂਪੂ ਦੀ ਵਰਤੋਂ ਕਰੋ ਅਤੇ ਗਰਮ ਪਾਣੀ ਤੋਂ ਧੋਣ ਤੋਂ ਬਚੋ। ਕਿਉਂਕਿ ਉਹ ਉਨ੍ਹਾਂ ਪੋਰਸ ਨੂੰ ਖੋਲ੍ਹ ਸਕਦੇ ਹਨ, ਜਿਸ ਕਾਰਨ ਵਾਲਾਂ ਦਾ ਰੰਗ ਫਿੱਕਾ ਪੈ ਸਕਦਾ ਹੈ।


ਹੀਟਿੰਗ ਉਪਕਰਨਾਂ ਤੋਂ ਬਚੋ: ਹੀਟਿੰਗ ਉਪਕਰਨਾਂ ਜਿਵੇਂ ਕਿ ਸਟਰੇਟਨਰ, ਰੋਲਰਸ ਦੀ ਵਰਤੋਂ ਕਰਨ ਤੋਂ ਬਚੋ। ਕਿਉਂਕਿ ਉਹ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਇਹ ਵੀ ਪੜ੍ਹੋ: Heart Problems: ਇਸ ਪ੍ਰੋਗਰਾਮ ਦੀ ਮਦਦ ਨਾਲ ਹਾਰਟ ਪਾਰਕੀਸੰਸ ਰੋਗ ਹੋ ਜਾਵੇਗਾ ਠੀਕ...ਰਿਸਰਚ 'ਚ ਹੋਇਆ ਖ਼ੁਲਾਸਾ