Happy Chocolate Day 2024: ਵੈਲੇਨਟਾਈਨ ਦਾ ਖੁਮਾਰ ਇੰਨ੍ਹੀਂ ਦਿਨੀਂ ਚਾਰੇ-ਪਾਸੇ ਨਜ਼ਰ ਆ ਰਿਹਾ ਹੈ। ਬਾਜ਼ਾਰਾਂ ਦੇ ਵਿੱਚ ਵੈਲੇਨਟਾਈਨ ਡੇਅ ਨੂੰ ਲੈ ਕੇ ਕਈ ਤਰ੍ਹਾਂ ਦੇ ਗਿਫਟ ਅਤੇ ਸਜਾਵਟ ਦੇਖਣ ਨੂੰ ਮਿਲ ਰਹੀ ਹੈ। 14 ਫਰਵਰੀ ਯਾਨੀਕਿ ਵੈਲੇਨਟਾਈਨ ਡੇਅ ਤੋਂ ਪਹਿਲਾਂ ਵੈਲੇਨਟਾਈਨ ਵੀਕ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜੋ ਕਿ 7 ਫਰਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ। ਰੋਜ਼ ਡੇਅ, ਪ੍ਰਪੋਜ਼ ਡੇਅ ਤੋਂ ਬਾਅਦ ਅੱਜ ਯਾਨੀਕਿ 9 ਫਰਵਰੀ ਨੂੰ ਚਾਕਲੇਟ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ (Chocolate Day is being celebrated on February 9) ਹੈ।



ਚਾਕਲੇਟ ਡੇਅ - ਇਸ ਦਿਨ ਲੋਕ ਆਪਣੇ ਪਿਆਰੇ ਨੂੰ ਚਾਕਲੇਟ ਦਿੰਦੇ ਹਨ। ਚਾਕਲੇਟ ਰਿਸ਼ਤਿਆਂ ਵਿੱਚ ਮਿਠਾਸ ਵਧਾਉਣ ਦਾ ਕੰਮ ਕਰਦੀ ਹੈ। ਹਾਲਾਂਕਿ ਚਾਕਲੇਟ ਇੱਕ ਮਿੱਠੇ sweet ਵਜੋਂ ਮਸ਼ਹੂਰ ਹੈ, ਪਰ ਇਸਨੂੰ ਪਿਆਰ ਦੇ ਇਜ਼ਹਾਰ ਕਰਨ ਦਾ ਇੱਕ ਢੰਗ ਸਮਝਿਆ ਜਾਂਦਾ ਹੈ। ਇਸ ਕਾਰਨ ਚਾਕਲੇਟ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪੂਰਾ ਦਿਨ ਚਾਕਲੇਟ ਨੂੰ ਸਮਰਪਿਤ ਕੀਤਾ ਗਿਆ ਹੈ। ਹਰ ਸਾਲ 9 ਫਰਵਰੀ ਨੂੰ ਚਾਕਲੇਟ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਚਾਕਲੇਟ ਗਿਫਟ ਦੇ ਕੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਖਾਸ ਅੰਦਾਜ਼ ਦੇ ਨਾਲ ਪ੍ਰਗਟ ਕਰਦੇ ਹਨ।


ਹੋਰ ਪੜ੍ਹੋ : Ex ਨੂੰ ਕਰਦੇ ਰਹਿੰਦੇ ਹੋ ਯਾਦ, ਤਾਂ ਭੁੱਲ ਕੇ ਵੀ ਨਾ ਜਾਓ ਦੁਬਾਰਾ ਰਿਲੇਸ਼ਨਸ਼ਿਪ 'ਚ, ਇੰਝ ਕਰੋ ਖੁਦ ਨੂੰ ਠੀਕ


ਚਾਕਲੇਟ ਡੇਅ ਕਿਉਂ ਮਨਾਇਆ ਜਾਂਦਾ ਹੈ?


ਚਾਕਲੇਟ ਡੇ ਵੈਲੇਨਟਾਈਨ ਵੀਕ ਦੇ ਤੀਜੇ ਦਿਨ ਯਾਨੀ 9 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਹਫ਼ਤਾ ਰੋਮਾਂਸ ਨਾਲ ਭਰਪੂਰ ਹੈ, ਜਿਸ ਦੇ ਤੀਜੇ ਦਿਨ ਰਿਸ਼ਤੇ ਵਿੱਚ ਮਿਠਾਸ ਲਿਆਉਣ ਲਈ ਚਾਕਲੇਟ ਡੇਅ ਮਨਾਇਆ ਜਾਂਦਾ ਹੈ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਚਾਕਲੇਟ ਖਾਣ ਨਾਲ ਸਾਡੀ ਲਵ ਲਾਈਫ ਸਿਹਤਮੰਦ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚਾਕਲੇਟ ਵਿੱਚ ਥੀਓਬਰੋਮਿਨ ਅਤੇ ਕੈਫੀਨ ਹੁੰਦਾ ਹੈ। ਚਾਕਲੇਟ ਖਾਣ ਨਾਲ ਦਿਮਾਗ ਵਿਚ ਐਂਡੋਰਫਿਨ ਨਿਕਲਦਾ ਹੈ, ਜਿਸ ਨਾਲ ਅਸੀਂ ਆਰਾਮ ਮਹਿਸੂਸ ਕਰਦੇ ਹਾਂ।


ਪਾਰਟਨਰ ਲਈ ਇਹ ਦਿਨ ਬਣਾਓ ਇੰਝ ਖਾਸ


ਚਾਕਲੇਟ ਲਵ ਲਾਈਫ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਕਾਰਨ ਪੂਰੇ ਦਿਨ ਨੂੰ ਚਾਕਲੇਟ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਣ ਲਈ ਤੁਸੀਂ ਸਵੇਰੇ ਚਾਕਲੇਟ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਤੁਸੀਂ ਆਪਣੇ ਪਾਰਟਨਰ ਚਾਕਲੇਟ ਬਾਕਸ ਜਾਂ ਕੋਈ ਵਧੀਆ ਜਿਹੀ ਚਾਕਲੇਟ ਗਿਫਟ ਵਜੋਂ ਦੇ ਸਕਦੇ ਹੋ। ਜਾਂ ਫਿਰ ਆਪਣੇ ਸਾਥੀ ਲਈ ਪੂਰਾ ਦਿਨ ਸੁਹਾਵਣਾ ਬਣਾਉਣ ਲਈ ਨਾਸ਼ਤੇ ਵਿੱਚ ਚਾਕਲੇਟ ਦੀ ਇੱਕ ਡਿਸ਼ ਜ਼ਰੂਰ ਰੱਖੋ। ਤੁਸੀਂ ਆਪਣੇ ਪਾਰਟਨਰ ਨਾਲ ਮਿਲਕੇ ਵੀ ਚਾਕਲੇਟ ਡਿਸ਼ ਬਣਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਪਾਰਟਨਰ ਦੇ ਨਾਲ ਕੁਆਲਟੀ ਟਾਈਮ ਬਿਤਾ ਸਕਦੇ ਹੋ।