ਨਵੀਂ ਦਿੱਲੀ: ਕੈਮਿਸਟ ਤੋਂ ਡਾਕਟਰ ਦੀ ਪਰਚੀ ਤੋਂ ਬਿਨਾਂ ਹੀ ‘ਸੈਕਸ ਪਾਵਰ’ ਵਧਾਉਣ ਵਾਲੀ ਗੋਲ਼ੀ ‘ਵਾਇਗਰਾ’ ਖ਼ਰੀਦੀ ਜਾ ਜਾਂਦੀ ਹੈ ਪਰ ਦੂਸਰੀਆਂ ਦਵਾਈਆਂ ਵਾਂਗ, ਇਸ ਦੀ ਅਣਜਾਣਪੁਣੇ ’ਚ ਵਰਤੋਂ ਦੇ ਖਤਰਨਾਕ ਨਤੀਜੇ ਹੋ ਸਕਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸੈਕਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ, ਲੋਕ ਇਸ ਦੀ ਵਰਤੋਂ ਬਿਨਾਂ ਸੋਚੇ-ਸਮਝੇ ਕਰਦੇ ਹਨ।

 

ਖ਼ਾਸ ਕਰਕੇ ਨੌਜਵਾਨ ਆਪਣੀ ਮਰਦਾਨਾ ਸ਼ਕਤੀ ਵਧਾਉਣ, ਲੰਬੇ ਸਮੇਂ ਤੱਕ ਅਨੰਦ ਲੈਣ ਤੇ ਆਪਣੇ ਸਾਥੀ ਦੇ ਸਾਹਮਣੇ ਸ਼ਰਮਿੰਦਾ ਨਾ ਹੋਣ ਲਈ ਡਾਕਟਰੀ ਸਲਾਹ ਤੋਂ ਬਿਨਾਂ ਹੀ ‘ਵਾਇਗਰਾ’ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਵੀ ਇਸ ਨੀਲੀ ਗੋਲੀ ਦੀ ਵਰਤੋਂ ਬਿਨਾਂ ਸੋਚੇ ਹੀ ਕਰ ਰਹੇ ਹੋ ਤਾਂ ਇਸ ਦੇ ਨੁਕਸਾਨਾਂ ਬਾਰੇ ਜ਼ਰੂਰ ਜਾਣੋ।

 

ਕਿਸ ਨੂੰ ਕਰਨੀ ਚਾਹੀਦੀ ਇਸ ਦੀ ਵਰਤੋਂ?
‘ਵਾਇਗਰਾ’ ਸਿਰਫ ਉਨ੍ਹਾਂ ਮਰਦਾਂ ਦੁਆਰਾ ਵਰਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ ਨਿਪੁੰਸਕਤਾ ਜਿਹੀ ਸੱਚਮੁਚ ਕੋਈ ਸਮੱਸਿਆ ਹੈ। ਜੇ ਕਿਸੇ ਵਿਅਕਤੀ ਨੂੰ ਛਾਤੀ ਵਿੱਚ ਥੋੜ੍ਹੀ ਜਿਹੀ ਮਿਹਨਤ ਕਰਨ ਨਾਲ ਦਰਦ ਹੁੰਦਾ ਹੈ ਤੇ ਸਾਹ ਲੈਣ ਦੀ ਦਰ ਤੇਜ਼ ਹੋ ਜਾਂਦੀ ਹੈ, ਤਾਂ ਉਸ ਨੂੰ ‘ਵਾਇਗਰਾ’ ਨਹੀਂ ਵਰਤਣੀ ਚਾਹੀਦਾ। ਮਨੋਵਿਗਿਆਨਕ ਤੇ ਜਿਨਸੀ ਰੋਗਾਂ ਦੇ ਮਾਹਰਾਂ ਅਨੁਸਾਰ ‘ਵਾਇਗਰਾ’ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਿਨਾਂ ਕਦੇ ਨਹੀਂ ਕੀਤੀ ਜਾਣੀ ਚਾਹੀਦੀ।

‘ਵਾਇਗਰਾ’ ਦੇ ਮਾੜੇ ਪ੍ਰਭਾਵ
ਸਿਹਤ ਮਾਹਰ ਕਹਿੰਦੇ ਹਨ, "ਵਾਇਗਰਾ’ ਇੱਕ ਸੁਰੱਖਿਅਤ ਦਵਾਈ ਨਹੀਂ। ਇਸ ਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ। ਕਈ ਵਾਰ ਇਸ ਦੇ ਮਾੜੇ ਪ੍ਰਭਾਵ ਬਹੁਤ ਖ਼ਤਰਨਾਕ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਵਿਅਕਤੀ ਸਦਾ ਲਈ ਅੰਨ੍ਹਾ ਹੋ ਸਕਦਾ ਹੈ। ਲੋਕ ਇਸ ਚੀਜ਼ ਨੂੰ ਨਹੀਂ ਜਾਣਦੇ।" "ਕਈ ਵਾਰੀ ਇਸ ਦੀ ਵਰਤੋਂ ਨਾਲ ਇਰੈਕਸ਼ਨ ਲੰਮੇ ਸਮੇਂ ਤੱਕ ਰਹਿੰਦੀ ਹੈ, ਜੋ ਠੀਕ ਨਹੀਂ। ਇਸ ਸਥਿਤੀ ਵਿੱਚ, ਇਹ ਸੰਭਾਵਨਾ ਹੈ ਕਿ ਇਰੈਕਸ਼ਨ ਨਾ ਹੋਣ ਦੀ ਸਮੱਸਿਆ ਸਦਾ ਲਈ ਹੀ ਹੋ ਜਾਵੇ।"

 

ਕੁਝ ਆਮ ਮਾੜੇ ਪ੍ਰਭਾਵ
·        ਸਿਰ ਦਰਦ
·        ਚੱਕਰ ਆਉਣੇ
·        ਨਜ਼ਰ ਦਾ ਨੁਕਸਾਨ
·        ਗਰਮੀ ਵੱਧ ਲੱਗਣਾ
·        ਨੱਕ ਦਾ ਬੰਦ ਹੋ ਜਾਣਾ
·        ਜੀਅ ਮਿਤਲਾਉਣਾ
·        ਛਾਤੀ ਵਿੱਚ ਦਰਦ
·        ਸਾਹ ਦੀਆਂ ਮੁਸ਼ਕਲਾਂ
·        ਦਮ ਘੁੱਟਣਾ
·        ਪਲਕਾਂ ਤੇ ਚਿਹਰੇ ਦੀ ਸੋਜਸ਼

 

ਇਹ ਵਿਅਕਤੀ ਕਦੇ ਨਾ ਲੈਣ ‘ਵਾਇਗਰਾ’
1.  ਜੇ ‘ਵਾਇਗਰਾ’ ਲੈ ਕੇ ਤੁਹਾਨੂੰ ਇਨ੍ਹਾਂ ’ਚੋਂ ਕੋਈ ਸਮੱਸਿਆ ਹੁੰਦੀ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।

2.  ਜੇ ਅਜਿਹੀ ਕੋਈ ਸਮੱਸਿਆ ਤੁਹਾਨੂੰ ਹੋ ਰਹੀ ਹੈ ਤਾਂ ‘ਵਾਇਗਰਾ’ ਦੀ ਵਰਤੋਂ ਕਦੇ ਨਾ ਕਰੋ।

3.   ਜਿਹੜੇ ਲੋਕਾਂ ਨੂੰ ਛਾਤੀ ਵਿੱਚ ਦਰਦ ਦੀ ਸਮੱਸਿਆ ਹੈ, ਫਿਰ ਉਨ੍ਹਾਂ ਨੂੰ ਵਾਇਗਰਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

4.     ਜੇ ਐਚਆਈਵੀ (ਏਡਜ਼) ਦੇ ਮਰੀਜ਼ ‘ਰਿਟੋਨਵਿਰ‘ ਨਾਂ ਦੀ ਦਵਾਈ ਲੈ ਰਹੇ ਹੋਣ, ਤਾਂ ‘ਵਾਇਗਰਾ’ ਨਹੀਂ ਵਰਤਣੀ ਚਾਹੀਦੀ।

5.   ਜੇ ਤੁਹਾਨੂੰ ਦਿਲ ਦਾ ਦੌਰਾ ਪੈ ਚੁੱਕਾ ਹੈ ਜਾਂ ‘ਸਟ੍ਰੋਕ’ ਹੋ ਚੁੱਕਾ ਹੈ, ਤਾਂ ਵੀ ‘ਵਾਇਗਰਾ’ ਨਹੀਂ ਵਰਤੀ ਜਾਣੀ ਚਾਹੀਦੀ।

6.   ਜੇ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ ਜਾਂ ਤੁਹਾਨੂੰ ਸ਼ੂਗਰ ਹੈ ਜਾਂ

7.     ਜੇ ਤੁਹਾਨੂੰ ਕਿਡਨੀ ਦੀ ਸਮੱਸਿਆ ਹੈ, ਤਾਂ ਇਸ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਿਨਾਂ ਨਹੀਂ ਕੀਤੀ ਜਾਣੀ ਚਾਹੀਦੀ।

 

‘ਵਾਇਗਰਾ’ ਕੰਮ ਕਿਵੇਂ ਕਰਦੀ ਹੈ?
‘ਵਾਇਗਰਾ’ ਸਰੀਰ ਵਿਚ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਨੂੰ ਵਧਾਉਂਦੀ ਹੈ। ਇਹ ਸਾਡੀਆਂ ਨਾੜੀਆਂ ਨੂੰ ਸੰਘਣਾ ਬਣਾਉਂਦੀ ਹੈ। ਇਸ ਨੂੰ ਲੈਣ ਤੋਂ ਬਾਅਦ, ਸਰੀਰ ਵਿਚ ਬਲੱਡ ਪ੍ਰੈਸ਼ਰ ਵੱਧਦਾ ਹੈ ਅਤੇ ਇਸੇ ਨਾਲ ਲਿੰਗ ਦੇ ਤਣਾਅ ਵਿਚ ਸਹਾਇਤਾ ਮਿਲਦੀ ਹੈ।

 

ਕਿਵੇਂ ਤੇ ਕਦੋਂ ਵਰਤੀਏ ‘ਵਾਇਗਰਾ’
‘ਵਾਇਗਰਾ’ ਦੀ ਵਰਤੋਂ ਭੋਜਨ ਦੇ ਨਾਲ ਜਾਂ ਬਿਨਾਂ ਵੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਪੂਰਾ ਭੋਜਨ ਖਾਧਾ ਹੈ, ਤਾਂ ਇਸ ਨੂੰ ਇਸ ਦੇ ਪ੍ਰਭਾਵ ਨੂੰ ਦਰਸਾਉਣ ਲਈ ਕੁਝ ਸਮਾਂ ਲੱਗੇਗਾ। ਇਸ ਨੂੰ ਸੈਕਸ ਤੋਂ ਇਕ ਘੰਟਾ ਪਹਿਲਾਂ ਲੈਣਾ ਚਾਹੀਦਾ ਹੈ। ਇਸ ਨੂੰ ਅੰਗੂਰ ਜਾਂ ਅੰਗੂਰ ਦੇ ਰਸ ਨਾਲ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਦਵਾਈ ਦੀ ਪ੍ਰਭਾਵਸ਼ੀਲਤਾ ਨੂੰ ਘਟਾ ਸਕਦਾ ਹੈ।

 

ਜੇ ਬਹੁਤ ਜ਼ਿਆਦਾ ਅਸਰ ਹੋਵੇ, ਤਾਂ ਕੀ ਕਰੀਏ?
ਜੇ ‘ਵਾਇਗਰਾ’ ਆਪਣਾ ਅਸਰ ਵਧੇਰੇ ਵਿਖਾ ਰਹੀ ਹੈ, ਤਾਂ ਡਾਕਟਰ ਦੀ ਸਲਾਹ ਲਓ। ਯੂਕੇ ਵਿੱਚ ਕੁਝ ਆਦਮੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਦਾ ਉਪਯੋਗ ਕਰਨ ਤੋਂ ਬਾਅਦ ਚਾਰ ਘੰਟੇ ਤੋਂ ਵੱਧ ਸਮੇਂ ਲਈ ਉਨ੍ਹਾਂ ਦਾ ਲਿੰਗ ਤਣਾਅ ਵਾਲੀ ਹਾਲਤ ਪਰ ਬਹੁਤ ਦਰਦਨਾਕ ਰਿਹਾ ਹੈ।

 
ਇਸ ਨੂੰ ਲੈ ਕੇ ਹੋਣ ਵਾਲੀਆਂ ਮੌਤਾਂ ਦੀ ਵੀ ਵੱਡੀ ਗਿਣਤੀ ਦਰਜ ਕੀਤੀ ਗਈ ਹੈ।

 
ਔਨਲਾਈਨ ਖਰੀਦਣ ਤੋਂ ਪਹਿਲਾਂ
ਜੇ ਤੁਸੀਂ ‘ਵਾਇਗਰਾ’ ਔਨਲਾਈਨ ਖਰੀਦ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਔਨਲਾਈਨ ਕੰਪਨੀ ਸਹੀ ਵੀ ਹੈ ਜਾਂ ਨਹੀਂ। ਕਿਉਂਕਿ ਤੁਹਾਨੂੰ ‘ਵਾਇਗਰਾ’ ਦੇ ਨਾਮ 'ਤੇ ਗ਼ਲਤ ਦਵਾਈ ਦਿੱਤੀ ਜਾ ਸਕਦੀ ਹੈ। ਅਜਿਹੀ ਵੈਬਸਾਈਟ ਤੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ ਭੁਗਤਾਨ ਕਰਦੇ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ।