Health Tips: ਅਕਸਰ ਹੀ ਲੋਕ ਕਣਕ ਦਾ ਆਟਾ ਛਾਣ ਕੇ ਚੋਕਰ (ਛਾਣ) ਬਾਹਰ ਸੁੱਟ ਦਿੰਦੇ ਹਨ। ਜਦੋਂਕਿ ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਿਹਤ ਮਾਹਿਰਾਂ ਮੁਤਾਬਕ ਛਿਲਕੇ ਦੇ ਨਾਲ ਹੀ ਕਣਕ ਦਾ ਆਟਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਦਰਅਸਲ ਕਣਕ ਦਾ ਆਟਾ ਤੇ ਇਸ ਦਾ ਛਿਲਕਾ ਕੁਦਰਤ ਦਾ ਇੱਕ ਪੌਸ਼ਟਿਕ ਤੋਹਫ਼ਾ ਹੈ, ਜੋ ਫਾਈਬਰ, ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੈ। ਇਸ ਲਈ ਮਾਹਿਰ ਇਸ ਦੇ ਸੇਵਨ 'ਤੇ ਜ਼ੋਰ ਦਿੰਦੇ ਹਨ। ਇਸ ਦੇ ਸੇਵਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਚੋਕਰ ਵਾਲੇ ਆਟੇ ਦੀ ਵਰਤੋਂ ਕਰਨ ਦੇ ਸਿਹਤ ਲਈ ਕੀ ਲਾਭ ਹਨ? ਆਓ ਜਾਣਦੇ ਹਾਂ-
1. ਚੋਕਰ ਵਾਲੇ ਆਟੇ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਪੇਟ 'ਚ ਕਬਜ਼ ਨਹੀਂ ਹੋਣ ਦਿੰਦਾ।
2. ਚੋਕਰ ਵਾਲਾ ਆਟਾ ਖਾਣ ਵਾਲਿਆਂ ਦਾ ਦਿਲ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ, ਕਿਉਂਕਿ ਚੋਕਰ ਨਾਲ ਪੇਟ ਸਾਫ਼ ਹੁੰਦਾ ਹੈ।
3. ਖੋਜਕਰਤਾਵਾਂ ਅਨੁਸਾਰ, ਚੋਕਰ ਖੂਨ ਵਿੱਚ ਇਮਿਊਨੋਗਲੋਬੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ।
4. ਇਹ ਬਵਾਸੀਰ, ਅਪੈਂਡਿਸਾਈਟਸ, ਵੱਡੀ ਅੰਤੜੀ ਤੇ ਗੁਦੇ ਦੇ ਕੈਂਸਰ ਤੋਂ ਬਚਾਉਂਦਾ ਹੈ।
5. ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਕੇ ਕਬਜ਼ ਦੀ ਸਮੱਸਿਆ 'ਚ ਵੀ ਚੋਕਰ ਵਾਲੇ ਆਟੇ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ।
6. ਚੋਕਰ ਵਾਲੇ ਆਟੇ ਦੀ ਵਰਤੋਂ ਮੋਟਾਪੇ ਤੇ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ।
7. ਇਹ ਵਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਸਾਬਤ ਹੁੰਦਾ ਹੈ।
8. ਚੋਕਰ ਦਾ ਸੇਵਨ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।