Weight loss Tips: ਮੋਟਾਪਾ ਜਾਂ ਭਾਰ ਵਧਣਾ ਅੱਜ ਕੱਲ੍ਹ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਜ਼ਿਆਦਾਤਰ ਲੋਕ ਇਸ ਦੀ ਲਪੇਟ ਵਿੱਚ ਹਨ। ਇਸ ਨਾਲ ਨਾ ਸਿਰਫ ਤੁਹਾਡੀ ਫਿਟਨੈੱਸ ਪ੍ਰਭਾਵਿਤ ਹੁੰਦੀ ਹੈ, ਸਗੋਂ ਸ਼ੂਗਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਥਾਇਰਾਇਡ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਅਜਿਹੇ 'ਚ ਲੋਕ ਭਾਰ ਘੱਟ ਕਰਨ ਲਈ ਜਿੰਮ 'ਚ ਘੰਟਿਆਂਬੱਧੀ ਪਸੀਨਾ ਵਹਾਉਂਦੇ ਹਨ। ਹੁਣ ਇੱਕ ਹੋਰ ਨਵਾਂ ਟਰੈਂਡ ਚੱਲ ਰਿਹਾ ਹੈ, ਡਾਈਟ ਪਲਾਨ ਦੀ ਵਰਤੋਂ ਤੁਹਾਨੂੰ ਪਤਲੇ ਹੋਣ ਤੇ ਤੰਦਰੁਸਤ ਹੋਣ ਵਿੱਚ ਮਦਦ ਕਰਦਾ ਹੈ। ਪਰ ਇਹ ਡਾਈਟ ਪਲਾਨ ਬਹੁਤ ਮਹਿੰਗੇ ਹੁੰਦੇ ਹਨ। ਇਸ ਦੇ ਬਾਵਜੂਦ ਭਾਰ ਪਹਿਲਾਂ ਵਾਂਗ ਹੀ ਰਹਿੰਦਾ ਹੈ। ਅਜਿਹੇ 'ਚ ਜੇਕਰ ਕੁੱਝ ਘਰੇਲੂ ਨੁਸਖਾ ਅਪਨਾਉਂਦੇ ਹੋ ਤਾਂ ਤਾਂ ਤੁਸੀਂ ਇੱਕ ਮਹੀਨੇ 'ਚ ਮੋਟਾਪੇ ਨੂੰ ਘੱਟ ਕਰ ਸਕਦੇ (reduce obesity in one month) ਹੋ। ਆਓ ਜਾਣਦੇ ਹਾਂ...
ਜਲਦੀ ਭਾਰ ਘਟਾਉਣ ਦੇ ਘਰੇਲੂ ਦੇਸੀ ਨੁਸਖੇ
ਭਾਰ ਘਟਾਉਣ ਦਾ ਘਰੇਲੂ ਨੁਸਖਾ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਇੱਕ ਕਾੜਾ, ਜੋ ਨਾ ਸਿਰਫ ਤੁਹਾਡਾ ਭਾਰ ਤੇਜ਼ੀ ਨਾਲ ਘਟਾਉਂਦਾ ਹੈ ਬਲਕਿ ਅੰਤੜੀਆਂ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਵੀ ਸਾਫ਼ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ ਇੱਕ ਕੁਦਰਤੀ ਡੀਟੌਕਸ ਡਰਿੰਕ ਵਾਂਗ ਕੰਮ ਕਰਦਾ ਹੈ। ਇਸ ਦੇ ਲਈ ਤੁਹਾਨੂੰ ਸਿਰਫ਼ ਇੱਕ ਗਲਾਸ ਪਾਣੀ, ਇੱਕ ਚਮਚ ਪੀਲੀ ਹਰੜ ਪਾਊਡਰ, ਇੱਕ ਚਮਚ ਆਂਵਲਾ ਪਾਊਡਰ ਅਤੇ ਗੁੜ ਦਾ ਇੱਕ ਟੁਕੜਾ ਚਾਹੀਦਾ ਹੈ।
ਭਾਰ ਘਟਾਉਣ ਵਾਲਾ ਇਹ ਡਰਿੰਕ ਕਿਵੇਂ ਤਿਆਰ ਕਰਨਾ ਹੈ
- ਸਭ ਤੋਂ ਪਹਿਲਾਂ ਇਕ ਬਰਤਨ 'ਚ ਇਕ ਗਲਾਸ ਪਾਣੀ ਪਾਓ।
- ਇਸ 'ਚ ਇਕ ਚਮਚ ਪੀਲੀ ਹਰੜ ਪਾਊਡਰ ਅਤੇ ਇਕ ਚਮਚ ਆਂਵਲਾ ਪਾਊਡਰ ਮਿਲਾਓ।
- ਇਸ ਨੂੰ ਘੱਟ ਅੱਗ 'ਤੇ ਪਕਾਓ।
- ਹੁਣ ਇਸ 'ਚ ਗੁੜ ਦਾ ਇਕ ਟੁਕੜਾ ਮਿਲਾਓ।
- ਹੁਣ ਇਸ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ।
ਹੋਰ ਪੜ੍ਹੋ : ਮੱਕੀ ਦੀ ਰੋਟੀ ਦੇ ਸਿਰਫ ਫਾਇਦੇ ਹੀ ਨਹੀਂ ਸਗੋਂ ਨੁਕਸਾਨ ਵੀ ਹੁੰਦੇ, ਜਾਣੋ ਕਿਹੜੇ ਲੋਕਾਂ ਨੂੰ ਭੁੱਲ ਕੇ ਨਹੀਂ ਖਾਣੀ ਚਾਹੀਦੀ
ਦੇਸੀ ਕਾੜੇ ਦੇ ਫਾਇਦੇ - ਇਸ ਡਰਿੰਕ ਨੂੰ ਪੀਣ ਤੋਂ ਬਾਅਦ ਇਕ ਮਹੀਨੇ 'ਚ ਮੋਟਾਪੇ ਅਤੇ ਭਾਰ 'ਚ ਫਰਕ ਆ ਸਕਦਾ ਹੈ। ਇਸ ਕਾੜ੍ਹੇ ਨੂੰ ਨਿਯਮਤ ਤੌਰ 'ਤੇ ਪੀਣ ਨਾਲ ਵਿਅਕਤੀ ਸਿਰਫ ਇਕ ਮਹੀਨੇ ਵਿਚ 7-8 ਕਿਲੋ ਭਾਰ ਘਟਾ ਸਕਦਾ ਹੈ।
- ਸਰੀਰ ਦੀ ਚਰਬੀ ਨੂੰ ਖਤਮ ਕਰਨ ਦੇ ਨਾਲ-ਨਾਲ ਇਹ ਕਾੜਾ ਅੰਤੜੀਆਂ 'ਚ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਵੀ ਸਾਫ ਕਰਦਾ ਹੈ।
- ਇਹ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ।
- ਆਂਵਲਾ ਅਤੇ ਪੀਲਾ ਹਰੜ ਸਰੀਰ ਲਈ ਰਾਮਬਾਣ ਮੰਨਿਆ ਜਾਂਦਾ ਹੈ। ਸਾਰੇ ਰੋਗ ਸਰੀਰ ਵਿਚੋਂ ਨਿਕਲ ਜਾਂਦੇ ਹਨ। ਇਸ ਨਾਲ ਸਰੀਰ ਸ਼ੁੱਧ ਹੁੰਦਾ ਹੈ।
- ਡਾਕਟਰ ਦੇ ਮੁਤਾਬਕ ਇਹ ਭਾਰ ਜਲਦੀ ਘੱਟ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਡਰਿੰਕ ਕਦੋਂ ਅਤੇ ਕਿਵੇਂ ਪੀਣਾ ਚਾਹੀਦਾ ਹੈ?
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਇਸ ਡਰਿੰਕ ਨੂੰ ਪੀਣਾ ਚਾਹੀਦਾ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਇਸ ਡਰਿੰਕ ਦਾ ਇੱਕ ਗਲਾਸ ਸਵੇਰੇ ਅਤੇ ਇੱਕ ਗਲਾਸ ਸ਼ਾਮ ਨੂੰ ਪੀਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਦੋਵੇਂ ਪਾਊਡਰ ਸ਼ਹਿਦ 'ਚ ਮਿਲਾ ਕੇ ਖਾ ਸਕਦੇ ਹੋ ਅਤੇ ਪਾਣੀ ਪੀ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।