ਭਾਰਤ ਦੇ ਇਸ ਰਾਜ 'ਚ ਹਾਰਟ ਅਟੈਕ ਨਾਲ ਧੜਾ-ਧੜ ਹੋ ਰਹੀਆਂ ਮੌਤਾਂ, 40 ਦਿਨਾਂ 'ਚ 22 ਲੋਕਾਂ ਦੀ ਗਈ ਜਾਨ, ਕੀ ਭਾਰਤੀਆਂ 'ਤੇ ਮੰਡਰਾ ਰਿਹਾ ਕੋਈ ਵੱਡੇ ਖਤਰਾ?
ਪਿਛਲੇ 40 ਦਿਨਾਂ ਵਿੱਚ 22 ਲੋਕਾਂ ਦੀ ਜਾਨ ਚਲੀ ਗਈ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ 22 ਮੌਤਾਂ 'ਚੋਂ ਵੱਧਤਰ ਨੌਜਵਾਨ ਅਤੇ ਮੱਧਮ ਉਮਰ ਦੇ ਲੋਕ ਸਨ। ਇਸ ਤੋਂ ਬਾਅਦ ਕਰਨਾਟਕ ਦੇ ਇਸ ਇਲਾਕੇ ਵਿੱਚ ਇੱਕ ਗੰਭੀਰ ਸਿਹਤ ਸੰਕਟ ਦਾ ਖਤਰਾ...

ਦੇਸ਼ ਦੇ ਵਿੱਚ ਦਿਲ ਦੇ ਦੌਰੇ ਨਾਲ ਹੋਣ ਵਾਲੀ ਮੌਤਾਂ ਦੇ ਅੰਕੜੇ ਵੱਧਦੇ ਹੀ ਜਾ ਰਹੇ ਹਨ। ਉਹ ਵੀ ਘੱਟ ਉਮਰ ਵਾਲੇ ਲੋਕਾਂ ਨੂੰ ਹਾਰਟ ਐਟਕ ਨੇ ਸਿਹਤ ਮਾਹਿਰਾਂ ਦੀ ਵੀ ਚਿੰਤਾ ਵਾਧਾ ਰੱਖੀ ਹੈ। ਰੋਜ਼ਾਨਾ ਵਾਂਗ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਤੋਂ ਦਿਲ ਦੇ ਦੌਰ ਨਾਲ ਕਿਸੇ ਨੌਜਵਾਨ ਵਿਅਕਤੀ ਦੀ ਮੌਤ ਦਾ ਸਮਾਚਾਰ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ। ਪਰ ਭਾਰਤ ਦੇ ਕਰਨਾਟਕ ਸੂਬੇ ਤੋਂ ਮੌਤਾਂ ਦੇ ਹੈਰਾਨ ਕਰਨ ਵਾਲੇ ਅੰਕੜੇ ਨੇ ਭਾਰਤੀਆਂ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕਾ ਦਿੱਤੀ ਹੈ।
ਕਰਨਾਟਕ ਦੇ ਹਾਸਨ ਜ਼ਿਲ੍ਹੇ ਵਿੱਚ ਦਿਲ ਦੇ ਦੌਰੇ ਕਾਰਨ ਹੋ ਰਹੀਆਂ ਮੌਤਾਂ ਨੇ ਚਿੰਤਾ ਵਧਾ ਦਿੱਤੀ ਹੈ। ਸਿਰਫ 30 ਜੂਨ ਨੂੰ ਹੀ ਇਥੇ 4 ਲੋਕਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ, ਜਦਕਿ ਪਿਛਲੇ 40 ਦਿਨਾਂ ਵਿੱਚ 22 ਲੋਕਾਂ ਦੀ ਜਾਨ ਚਲੀ ਗਈ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ 22 ਮੌਤਾਂ 'ਚੋਂ ਵੱਧਤਰ ਨੌਜਵਾਨ ਅਤੇ ਮੱਧਮ ਉਮਰ ਦੇ ਲੋਕ ਸਨ। ਇਸ ਤੋਂ ਬਾਅਦ ਕਰਨਾਟਕ ਦੇ ਇਸ ਇਲਾਕੇ ਵਿੱਚ ਇੱਕ ਗੰਭੀਰ ਸਿਹਤ ਸੰਕਟ ਦਾ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਹ ਕਿਸੇ ਵੱਡੇ ਖਤਰੇ ਦੀ ਪੂਰਵ ਚੇਤਾਵਨੀ ਹੈ?
ਕਰਨਾਟਕ ਦੇ ਹਾਸਨ ਜ਼ਿਲ੍ਹੇ ਵਿੱਚ ਦਿਲ ਦੇ ਦੌਰੇ ਨਾਲ ਮਰਨ ਵਾਲੇ 22 ਲੋਕਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 5 ਲੋਕਾਂ ਦੀ ਉਮਰ 19 ਤੋਂ 25 ਸਾਲ ਦੇ ਵਿਚਕਾਰ ਸੀ, ਜਦਕਿ 8 ਲੋਕਾਂ ਦੀ ਉਮਰ 25 ਤੋਂ 35 ਸਾਲ ਦੇ ਦਰਮਿਆਨ ਸੀ। ਕੇਵਲ ਕੁਝ ਹੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਉਮਰ 60 ਸਾਲ ਤੋਂ ਵੱਧ ਸੀ। ਇਹ ਅਚਾਨਕ ਆਇਆ ਖਤਰਾ ਖ਼ਾਸ ਕਰਕੇ ਨੌਜਵਾਨਾਂ ਉੱਤੇ ਵੱਧ ਰਿਹਾ ਹੈ, ਜਿਸ ਨੇ ਸਿਰਫ਼ ਮੈਡੀਕਲ ਭਾਈਚਾਰੇ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਚਿੰਤਤ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ, ਸਿਰਫ 30 ਜੂਨ ਨੂੰ ਹੀ ਹਾਸਨ ਜ਼ਿਲ੍ਹੇ ਵਿੱਚ 4 ਲੋਕਾਂ ਦੀ ਮੌਤ ਹੋਈ
ਇਨ੍ਹਾਂ ਵਿੱਚ 50 ਸਾਲਾ ਲੇਪਾਕਸ਼ੀ ਵੀ ਸ਼ਾਮਲ ਸੀ, ਜੋ ਬੇਲੂਰ ਦੇ ਜੇਪੀ ਨਗਰ 'ਚ ਰਹਿੰਦੀ ਸੀ। ਥਕਾਵਟ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਸਦੀ ਅਚਾਨਕ ਮੌਤ ਹੋ ਗਈ। 58 ਸਾਲਾ ਪ੍ਰੋਫੈਸਰ ਮੁੱਤੈਯਾ, ਜੋ ਹੋਲੇਨਰਸਿਪੁਰਾ ਦੇ ਗਵਰਨਮੈਂਟ ਫਸਟ ਗਰੇਡ ਕਾਲਜ 'ਚ ਅੰਗਰੇਜ਼ੀ ਦੇ ਲੈਕਚਰਾਰ ਸਨ, ਨੂੰ ਚਾਹ ਪੀਂਦੇ ਹੋਏ ਅਚਾਨਕ ਹਾਰਟ ਅਟੈਕ ਆ ਗਿਆ।
ਚੰਨਾਰਾਯਪੱਟਨਾ ਦੇ ਨਿਵਾਸੀ 57 ਸਾਲਾ ਕੁਮਾਰ, ਜੋ ਗਰੁੱਪ-ਡੀ ਦੇ ਕਰਮਚਾਰੀ ਸਨ, ਨੇ ਮੌਤ ਤੋਂ ਇਕ ਦਿਨ ਪਹਿਲਾਂ ਛਾਤੀ ਦਰਦ ਦੀ ਸ਼ਿਕਾਇਤ ਕੀਤੀ ਸੀ। ਰੰਗੋਲੀਹੱਲੀ ਕਾਲੋਨੀ 'ਚ ਰਹਿਣ ਵਾਲੇ 63 ਸਾਲਾ ਸਤਿਆਨਾਰਾਇਣ ਰਾਵ ਦੀ ਵੀ ਅਚਾਨਕ ਮੌਤ ਹੋ ਗਈ। ਇਹ ਸਾਰੇ ਮਾਮਲੇ ਦਿਲ ਦੇ ਦੌਰੇ ਨਾਲ ਹੋਈਆਂ ਅਚਾਨਕ ਮੌਤਾਂ ਨੂੰ ਦਰਸਾਉਂਦੇ ਹਨ, ਜੋ ਸਿਹਤ ਪ੍ਰਣਾਲੀ ਲਈ ਗੰਭੀਰ ਚਿਤਾਵਨੀ ਹਨ।
ਇਸ ਇਲਾਕੇ ਦੇ ਅੰਕੜੇ ਡਰਾਉਣ ਵਾਲੇ ਹਨ
ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਮਾਮਲਿਆਂ ਵਿਚਕਾਰ ਬੇਂਗਲੁਰੂ ਦੇ ਜਯਦੇਵ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ 2 ਹਫ਼ਤਿਆਂ ਦੌਰਾਨ ਬਾਹਰੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 8 ਫੀਸਦੀ ਵਧੀ ਹੈ, ਜਿਸ ਵਿਚੋਂ ਬਹੁਤ ਸਾਰੇ ਹਾਸਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਆ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਡਰ ਜਾਂ ਸਾਵਧਾਨੀ ਵਜੋਂ ਜਾਂਚ ਕਰਵਾਉਣ ਆ ਰਹੇ ਹਨ।
ਡਿਸਟ੍ਰਿਕਟ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਦੇ ਡਾਟਾ ਮੁਤਾਬਕ, ਪਿਛਲੇ 2 ਸਾਲਾਂ ਵਿਚ ਹਾਸਨ 'ਚ ਹਾਰਟ ਅਟੈਕ ਦੇ 507 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 190 ਲੋਕਾਂ ਦੀ ਮੌਤ ਹੋ ਚੁਕੀ ਹੈ। ਗੱਲ ਜੋ ਚਿੰਤਾ ਵਾਲੀ ਹੈ, ਉਹ ਇਹ ਕਿ ਹਾਸਨ ਇਲਾਕੇ ਵਿਚ ਦਿਲ ਦੀਆਂ ਬਿਮਾਰੀਆਂ ਪਹਿਲਾਂ ਤੋਂ ਹੀ ਚਿੰਤਾ ਦਾ ਵਿਸ਼ਾ ਰਹੀਆਂ ਹਨ, ਪਰ ਹੁਣ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ ਜਿਹੜੇ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ, ਉਨ੍ਹਾਂ ਵਿੱਚ ਕਈ ਵਿਦਿਆਰਥੀ ਅਤੇ ਨੌਕਰੀਪੇਸ਼ਾ ਲੋਕ ਸ਼ਾਮਲ ਹਨ। 20 ਮਈ ਨੂੰ ਅਰਕਲਾਗੁਡੁ ਦੇ ਅਭਿਸ਼ੇਕ ਅਤੇ ਹੋਲੇਨਰਸਿਪੁਰਾ ਦੀ 20 ਸਾਲਾ ਵਿਦਿਆਰਥਣ ਸੰਧਿਆ ਦੀ ਮੌਤ ਹੋ ਗਈ। ਇਸੇ ਦੌਰਾਨ 20 ਸਾਲ ਦੀ ਉਮਰ ਤੋਂ ਲੈ ਕੇ 30, 31, 50+ ਤੱਕ ਦੀ ਉਮਰ ਦੇ ਲੋਕਾਂ ਨੇ ਘੱਟ ਉਮਰ ਵਿੱਚ ਆਪਣੀ ਜਾਨ ਗੁਆਈ। ਇਹ ਸਾਰੇ ਮਾਮਲੇ ਦੱਸਦੇ ਹਨ ਕਿ ਦਿਲ ਦੀ ਬਿਮਾਰੀ ਹੁਣ ਨੌਜਵਾਨਾਂ ਵਿੱਚ ਵੀ ਇੱਕ ਵੱਡਾ ਖਤਰਾ ਬਣ ਰਹੀ ਹੈ।
ਕਰਨਾਟਕ ਦੇ ਇਸ ਖੇਤਰ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਅਤੇ ਨੌਜਵਾਨਾਂ ਦੇ ਪ੍ਰਭਾਵਿਤ ਹੋਣ ਕਾਰਨ ਚਿੰਤਾ ਕਾਫੀ ਵਧ ਗਈ ਹੈ। ਇਸ ਸਥਿਤੀ ਵਿੱਚ, ਕਰਨਾਟਕ ਸਿਹਤ ਵਿਭਾਗ ਨੇ ਕੋਵਿਡ ਜਾਂ ਵੈਕਸੀਨ ਨਾਲ ਸੰਬੰਧਿਤ ਸਮੱਸਿਆਵਾਂ ਦੇ ਸੰਭਾਵਿਤ ਸਬੰਧ ਦੀ ਜਾਂਚ ਲਈ ਇੱਕ ਮਾਹਿਰ ਕਮੇਟੀ ਬਣਾਈ ਹੈ। ਜੈਦੇਵ ਇੰਸਟੀਚਿਊਟ ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਬਣੀ ਇਸ ਕਮੇਟੀ ਵਿੱਚ NIMHANS, ਰਾਜੀਵ ਗਾਂਧੀ ਇੰਸਟੀਚਿਊਟ ਆਫ ਚੈਸਟ ਡਿਸੀਜ਼, ਸੇਂਟ ਜੌਨਜ਼, BMCRI, ਮਣੀਪਾਲ ਹਸਪਤਾਲ ਅਤੇ ICMR-NCDIR ਦੇ ਮਾਹਰ ਸ਼ਾਮਲ ਹਨ। ਇਹ ਕਮੇਟੀ ਅਚਾਨਕ ਦਿਲ ਦੇ ਦੌਰੇ, ਸਟ੍ਰੋਕ ਅਤੇ ਨਰਵ ਸਿਸਟਮ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਮਾਮਲਿਆਂ ਦਾ ਅਧਿਐਨ ਕਰੇਗੀ ਅਤੇ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਸਿਫਾਰਸ਼ਾਂ ਪੇਸ਼ ਕਰੇਗੀ।
Check out below Health Tools-
Calculate Your Body Mass Index ( BMI )






















