ਟੋਰਾਂਟੋ: ਕੈਨੇਡਾ ਵਰਗਾ ਦੇਸ਼ ਜੋ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਲ ਹੈ, ਨੀਂਦ ਨਾ ਆਉਣ ਵਾਲੇ ਦੇਸ਼ਾਂ ਵਿਚ ਵੀ ਮੋਹਰੀ ਹੈ। ਇੱਕ ਅਧਿਐਨ ਤੋਂ ਸਾਬਤ ਹੋਇਆ ਹੈ ਕਿ 30 ਫ਼ੀਸਦੀ ਕੈਨੇਡੀਅਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਪੂਰੀ ਨੀਂਦ ਨਹੀਂ ਮਿਲਦੀ। ਇਹ ਅਧਿਐਨ 13 ਦੇਸ਼ਾਂ 'ਤੇ ਕੀਤਾ ਗਿਆ।
ਲੋਕਾਂ ਦੀ ਨੀਂਦ ਪੂਰੀ ਨਾ ਹੋਣ ਦੇ ਮਾਮਲੇ ਵਿਚ ਯੂ. ਕੇ. ਅਤੇ ਆਇਰਲੈਂਡ ਹੀ ਕੈਨੇਡਾ ਤੋਂ ਅੱਗੇ ਹਨ। ਯੂ. ਕੇ. ਦੇ 37 ਫ਼ੀਸਦੀ ਲੋਕ ਅਤੇ ਆਇਰਲੈਂਡ ਦੇ 34 ਫ਼ੀਸਦੀ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ। ਇਸ ਸੂਚੀ ਵਿਚ ਅਮਰੀਕਾ ਚੌਥੇ ਨੰਬਰ ਹੈ। ਇੱਥੇ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੋਂ ਦੇ ਲੋਕ ਰੱਜ ਕੇ ਸੌਂਦੇ ਹਨ ਅਤੇ ਇਸ ਦਾ ਸਬੂਤ ਇਸ ਸੂਚੀ ਤੋਂ ਹੀ ਮਿਲਦਾ ਹੈ। ਭਾਰਤ ਇਸ ਸੂਚੀ ਵਿਚ ਸਭ ਤੋਂ ਅਖੀਰ 'ਤੇ ਹੈ।