Poppy Seeds Medical Benefits: ਆਯੁਰਵੇਦ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਹਨ ਜੋ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਂਦੀਆਂ ਹਨ ਸਗੋਂ ਸਰੀਰ ਤੇ ਮਨ ਨੂੰ ਵੀ ਸੰਤੁਲਿਤ ਰੱਖਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਖਸਖਸ ਹੈ। ਖਸਖਸ ਦੇ ਪੌਦਿਆਂ ਤੋਂ ਹੀ ਅਫੀਮ ਤਿਆਰ ਹੁੰਦੀ ਹੈ ਜੋ ਕਈ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਇਸ ਲਈ ਅਫੀਮ ਤੇ ਖਸਖਸ ਸਕੀਆਂ ਭੈਣਾਂ ਹਨ। ਬੇਸ਼ੱਕ ਅਫੀਮ ਨਸ਼ੇ ਕਰਕੇ ਜ਼ਿਆਦਾ ਮਸ਼ਹੂਰ ਹੈ ਪਰ ਇਸੇ ਪੌਦੇ ਤੋਂ ਤਿਆਰ ਖਸਖਸ ਸਰੀਰ ਲਈ ਵਰਦਾਨ ਮੰਨੀ ਜਾਂਦੀ ਹੈ।
ਸਿਹਤ ਮਾਹਿਰਾਂ ਮੁਤਾਬਕ ਖਸਖਸ ਬਹੁਤ ਸਾਰੇ ਸਿਹਤ ਲਾਭਾਂ ਨਾਲ ਭਰਪੂਰ ਹੈ ਤੇ ਇਸ ਦੀ ਠੰਢੀ ਤਾਸੀਰ ਇਸ ਨੂੰ ਗਰਮੀਆਂ ਲਈ ਇੱਕ ਆਦਰਸ਼ ਸੁਪਰਫੂਡ ਬਣਾਉਂਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖਸਖਸ ਦੇ ਬੀਜਾਂ ਦਾ ਨਿਯਮਤ ਤੇ ਸੀਮਤ ਸੇਵਨ ਸਰੀਰ ਦੀ ਗਰਮੀ ਨੂੰ ਘਟਾਉਂਦਾ ਹੈ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ।
ਆਯੁਰਵੈਦਿਕ ਪਾਠ ਭੈਸ਼ਜਯ ਰਤਨਾਵਲੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਸਖਸ ਦੇ ਬੀਜ (ਜਿਸ ਨੂੰ ਉਸ਼ੀਰਾ ਵੀ ਕਿਹਾ ਜਾਂਦਾ ਹੈ) ਪਾਚਕ, ਠੰਢਕ, ਐਂਟੀਪਾਇਰੇਟਿਕ ਤੇ ਸਾੜ ਵਿਰੋਧੀ ਹੁੰਦੇ ਹਨ। ਖਸਖਸ ਨਾ ਸਿਰਫ਼ ਸਰੀਰ ਦੀ ਗਰਮੀ ਨੂੰ ਸੰਤੁਲਿਤ ਕਰਦੀ ਹੈ ਸਗੋਂ ਥਕਾਵਟ, ਘਬਰਾਹਟ ਤੇ ਬੇਚੈਨੀ ਤੋਂ ਵੀ ਰਾਹਤ ਪ੍ਰਦਾਨ ਕਰਦੀ ਹੈ। ਖਸਖਸ ਦੇ ਬੀਜ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਤੇ ਆਇਰਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਸਿਹਤ ਮਾਹਿਰਾਂ ਮੁਤਾਬਕ ਇਨ੍ਹਾਂ ਵਿੱਚ ਮੌਜੂਦ ਜ਼ਿੰਕ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਓਮੇਗਾ-6 ਫੈਟੀ ਐਸਿਡ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ ਤੇ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਪਿਆਸ ਬੁਝਾਉਣ ਦੇ ਗੁਣਾਂ ਦੇ ਨਾਲ ਹੀ ਇਸ ਵਿੱਚ ਜ਼ਖ਼ਮਾਂ ਨੂੰ ਠੀਕ ਕਰਨ ਤੇ ਗੰਭੀਰ ਦਰਦ ਤੋਂ ਰਾਹਤ ਪਾਉਣ ਦੇ ਗੁਣ ਵੀ ਹਨ।
ਗਰਮੀਆਂ ਵਿੱਚ ਰਾਹਤ ਲਈ ਘਰੇਲੂ ਉਪਚਾਰ
ਖਸਖਸ ਦੇ ਬੀਜਾਂ ਤੋਂ ਤਿਆਰ ਸ਼ਰਬਤ ਗਰਮੀਆਂ ਵਿੱਚ ਸਰੀਰ ਨੂੰ ਅੰਦਰੋਂ ਠੰਢਾ ਰੱਖਦਾ ਹੈ ਤੇ ਡੀਹਾਈਡਰੇਸ਼ਨ ਨੂੰ ਵੀ ਰੋਕਦਾ ਹੈ। ਇਹ ਪੇਟ ਦੀ ਜਲਣ ਤੇ ਐਸਿਡਿਟੀ ਨੂੰ ਸ਼ਾਂਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਆਯੁਰਵੇਦ ਅਨੁਸਾਰ ਖਸਖਸ ਦੇ ਬੀਜ ਦਾ ਪਾਣੀ ਪੇਟ ਦੇ pH ਨੂੰ ਸੰਤੁਲਿਤ ਕਰਦਾ ਹੈ ਤੇ ਮਨ ਨੂੰ ਸ਼ਾਂਤੀ ਦਿੰਦਾ ਹੈ। ਖਸਖਸ ਦੇ ਬੀਜ ਦਾ ਪਾਊਡਰ ਘਿਓ ਦੇ ਨਾਲ ਲੈਣ ਨਾਲ ਦਿਲ ਦੇ ਦਰਦ ਤੋਂ ਰਾਹਤ ਮਿਲਦੀ ਹੈ, ਜਦੋਂਕਿ ਇਸ ਨੂੰ ਕਿਸ਼ਮਿਸ਼ ਦੇ ਨਾਲ ਮਿਲਾ ਕੇ ਖਾਣ ਨਾਲ ਸਰੀਰ ਦੇ ਹੋਰ ਦਰਦ ਘੱਟ ਜਾਂਦੇ ਹਨ। ਇਸ ਨੂੰ ਉਲਟੀਆਂ ਦੀ ਸਮੱਸਿਆ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਖਾਸ ਕਰਕੇ ਜੇਕਰ ਇਸ ਨੂੰ ਪੁਦੀਨੇ ਦੇ ਅਰਕ ਨਾਲ ਲਿਆ ਜਾਵੇ।
ਸਾਵਧਾਨੀ ਵੀ ਜ਼ਰੂਰੀਜਦੋਂਕਿ ਖਸਖਸ ਸਰੀਰ ਲਈ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਸਰੀਰ ਨੂੰ ਸੁਸਤ ਬਣਾ ਸਕਦੀ ਹੈ। ਗਰਭਵਤੀ ਔਰਤਾਂ ਤੇ ਨਸ਼ੇ ਦੀ ਆਦਤ ਵਾਲੇ ਲੋਕਾਂ ਨੂੰ ਖਸਖਸ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ।