Air Conditioner Effects On Health: ਗਰਮੀਆਂ ਦੇ ਮੌਸਮ 'ਚ ਏਅਰ ਕੰਡੀਸ਼ਨਰ ਰਾਹਤ ਦਿਵਾਉਣ 'ਚ ਸਭ ਤੋਂ ਅੱਗੇ ਹੈ। ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਅਸੀਂ ਸਾਰੇ ਹਰ ਥਾਂ ਏਸੀ ਚਾਹੁੰਦੇ ਹਾਂ। ਘਰ, ਦਫ਼ਤਰ, ਕਾਰ, ਮਾਲ, ਮੈਟਰੋ ਆਦਿ ਵਰਗੀਆਂ ਹਰ ਲੋੜ ਵਾਲੀਆਂ ਥਾਂਵਾਂ 'ਤੇ ਤੁਹਾਨੂੰ ਏਸੀ ਮਿਲਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਏਸੀ ਬੀਮਾਰੀਆਂ ਫੈਲਾਉਂਦਾ ਹੈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ 'ਚ ਏਸੀ ਦਿਲ ਨੂੰ ਸਿਹਤਮੰਦ ਰੱਖਣ 'ਚ ਕਾਫ਼ੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕੀ ਹੈ ਇਨ੍ਹਾਂ ਦੋਵਾਂ 'ਚੋਂ ਸੱਚ ਕੀ ਹੈ? ਏਸੀ ਬਿਮਾਰ ਕਰਦਾ ਹੈ ਜਾਂ ਜਾਨ ਬਚਾਉਂਦਾ ਹੈ... ਕਿਉਂ ਫ਼ਾਇਦੇਮੰਦ ਹੈ ਏਸੀ?1. ਏਸੀ ਸਰੀਰ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਗਰਮੀਆਂ ਦੇ ਮੌਸਮ 'ਚ ਇਹ ਬਹੁਤ ਜ਼ਿਆਦਾ ਤਾਪਮਾਨ ਕਾਰਨ ਸਰੀਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਜੇਕਰ ਤੁਸੀਂ ਨਿਯੰਤਰਿਤ ਤਾਪਮਾਨ ਮਤਲਬ 23 ਤੋਂ 26 ਦੇ ਵਿਚਕਾਰ ਏਸੀ ਚਲਾਉਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਖੁਸ਼ਕੀ ਦੀ ਸਮੱਸਿਆ ਨਹੀਂ ਹੋਵੇਗੀ। 2. ਏਸੀ ਬਾਹਰ ਦੀ ਗਰਮ ਹਵਾ ਨੂੰ ਖਿੱਚ ਕੇ ਡੈਂਪਰ 'ਚ ਗਰਮ ਹਵਾ ਨੂੰ ਕੰਡੈਂਸ ਕਰਦਾ ਹੈ। ਫਿਰ ਠੰਢੀ ਤੇ ਸਾਫ਼ ਹਵਾ ਕਮਰੇ 'ਚ ਆਉਂਦੀ ਹੈ। ਇਹ ਇਕਦਮ ਸਾਫ਼ ਹਵਾ ਹੁੰਦੀ ਹੈ ਕਿਉਂਕਿ ਬਾਹਰ ਦੀ ਗਰਮ ਹਵਾ 'ਚ ਮੌਜੂਦ ਧੂੜ ਤੇ ਪ੍ਰਦੂਸ਼ਣ ਦੇ ਕਣਾਂ ਨੂੰ ਫਿਲਟਰ ਕਰਦਾ ਹੈ। ਇਸ ਨਾਲ ਸਾਫ਼ ਹਵਾ ਸਾਹ ਰਾਹੀਂ ਫੇਫੜਿਆਂ 'ਚ ਜਾਂਦੀ ਹੈ ਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। 3. ਜ਼ਿਆਦਾ ਦੇਰ ਤੱਕ ਗਰਮੀ 'ਚ ਰਹਿਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਮਿਨਰਲਸ ਦੀ ਕਮੀ ਵੀ ਹੋ ਜਾਂਦੀ ਹੈ ਪਰ ਏਸੀ ਨੂੰ ਸਹੀ ਤਾਪਮਾਨ 'ਤੇ ਚਲਾਉਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਕੀ ਸੱਚਮੁੱਚ ਨੁਕਸਾਨ ਕਰਦਾ ਏਸੀ?1. ਏਸੀ ਸਰੀਰ ਨੂੰ ਸਭ ਤੋਂ ਵੱਧ ਨੁਕਸਾਨ ਉਦੋਂ ਪਹੁੰਚਾਉਂਦਾ ਹੈ, ਜਦੋਂ ਤੁਸੀਂ ਇਸ ਨੂੰ ਬਹੁਤ ਘੱਟ ਤਾਪਮਾਨ 'ਤੇ ਸੈੱਟ ਕਰਦੇ ਹੋ ਤੇ ਵੱਧ ਤੋਂ ਵੱਧ ਸਮੇਂ ਤੱਕ ਏਸੀ 'ਚ ਹੀ ਰਹਿੰਦੇ ਹੋ। ਇਸ ਨਾਲ ਸਰੀਰ 'ਚ ਖੁਸ਼ਕੀ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। 2. ਯੇਲ ਯੂਨੀਵਰਸਿਟੀ 'ਚ ਹੋਈ ਇੱਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਰਮੀਆਂ ਦੇ ਮੌਸਮ 'ਚ ਦਿਲ ਨੂੰ ਸਿਹਤਮੰਦ ਰੱਖਣ 'ਚ ਏਸੀ ਬਹੁਤ ਮਦਦਗਾਰ ਹੁੰਦਾ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਆਪਣੇ ਏਸੀ ਦੇ ਰੱਖ-ਰਖਾਅ ਦਾ ਵੀ ਧਿਆਨ ਰੱਖਣਾ ਹੋਵੇਗਾ। ਤੁਹਾਡੇ ਏਸੀ 'ਚ ਮੌਜੂਦ ਫਿਲਟਰ ਸਾਫ਼ ਹੋਣਾ ਚਾਹੀਦਾ ਹੈ। 3. ਜਿਹੜੇ ਲੋਕ ਆਪਣੇ ਏਸੀ ਨੂੰ ਸਮੇਂ 'ਤੇ ਠੀਕ ਨਹੀਂ ਕਰਵਾਉਂਦੇ ਜਾਂ ਜਿਨ੍ਹਾਂ ਦਾ ਏਸੀ ਫਿਲਟਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ, ਉਨ੍ਹਾਂ ਦੇ ਏਸੀ 'ਚ ਜਮ੍ਹਾਂ ਧੂੜ ਤੇ ਗੰਦਗੀ 'ਚ ਬੈਕਟੀਰੀਆ ਪਨਪ ਸਕਦੇ ਹਨ। ਜੋ ਹਵਾ ਦੇ ਨਾਲ ਫੇਫੜਿਆਂ 'ਚ ਜਾ ਕੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 4. ਏਸੀ 'ਚੋਂ ਪ੍ਰਦੂਸ਼ਣ ਤੇ ਬੈਕਟੀਰੀਆ ਵਾਲੀ ਹਵਾ ਆਉਣ 'ਤੇ ਤੁਹਾਨੂੰ ਗਲੇ 'ਚ ਜਲਨ, ਜ਼ੁਕਾਮ, ਫਲੂ ਵਰਗੇ ਲੱਛਣ ਜਾਂ ਅੱਖਾਂ 'ਚ ਖਾਰਸ਼ ਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ, ਜਦਕਿ ਦਮੇ ਦੇ ਮਰੀਜ਼ਾਂ ਦੀ ਸਿਹਤ ਹੋਰ ਖ਼ਰਾਬ ਹੋ ਸਕਦੀ ਹੈ। 5. ਜੇਕਰ ਏਸੀ ਦੀ ਸਹੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਇਹ ਤੁਹਾਨੂੰ ਬਿਮਾਰ ਨਹੀਂ ਕਰਦਾ ਪਰ ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪੀੜ੍ਹਤ ਹੋ ਗਏ ਹੋ ਤਾਂ ਏਸੀ ਤੁਹਾਡੀ ਇਨਫੈਕਸ਼ਨ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ, ਕਿਉਂਕਿ ਠੰਢੇ ਵਾਤਾਵਰਣ 'ਚ ਲਾਗ ਫੈਲਾਉਣ ਵਾਲੇ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ। ਨਤੀਜਾਮਤਲਬ ਕੁੱਲ ਮਿਲਾ ਕੇ ਜੇਕਰ ਏਸੀ ਦੀ ਵਰਤੋਂ ਸਹੀ ਰੱਖ-ਰਖਾਅ ਤੇ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਕੇ ਕੀਤੀ ਜਾਵੇ ਤਾਂ ਏਸੀ ਤੁਹਾਨੂੰ ਬੀਮਾਰ ਨਹੀਂ ਕਰਦਾ। ਪਰ ਜੇਕਰ ਤੁਸੀਂ ਲਾਪ੍ਰਵਾਹ ਹੋ ਤਾਂ ਇਹ ਤੁਹਾਡੀ ਬੀਮਾਰੀ ਨੂੰ ਵਧਾ ਸਕਦਾ ਹੈ। ਇਸ ਲਈ ਗਰਮੀਆਂ 'ਚ ਜ਼ਰੂਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਏਸੀ ਦੀ ਵਰਤੋਂ ਕਰਨਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।  Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।