Alcohol addiction: ਕੁਝ ਲੋਕ ਸ਼ਰਾਬ ਨੂੰ ਸ਼ੌਕ ਵਜੋਂ ਪੀਣਾ ਸ਼ੁਰੂ ਕਰਦੇ ਹਨ ਤੇ ਕੁਝ ਲੋਕ ਇਸ ਨੂੰ ਦਵਾਈ ਵਜੋਂ ਪੀਂਦੇ ਹਨ। ਇਹ ਸਿਲਸਿਲਾ ਇੱਕ ਜਾਂ ਦੋ ਪੈੱਗ ਨਾਲ ਸ਼ੁਰੂ ਹੁੰਦਾ ਹੈ ਤੇ ਹੌਲੀ-ਹੌਲੀ ਇੱਕ ਬੋਤਲ ਤੱਕ ਵੀ ਪਹੁੰਚ ਸਕਦਾ ਹੈ। ਲਗਾਤਾਰ ਸ਼ਰਾਬ ਪੀਣ ਨਾਲ ਇਸ ਦੀ ਆਦਤ ਹੋ ਜਾਂਦੀ ਹੈ ਤੇ ਤਲਬ ਲੱਗਣ ਲੱਗਦੀ ਹੈ। 


ਇਹ ਵੀ ਸੱਚ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਸ਼ਰਾਬ ਪੀਣਾ ਸਿਹਤ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਪਰ ਇੱਕ ਵਾਰ ਸ਼ਰਾਬ ਪੀਣ ਦੀ ਆਦਤ ਪੈ ਜਾਵੇ ਤਾਂ ਇਸ ਨੂੰ ਛੱਡਣਾ ਔਖਾ ਹੋ ਜਾਂਦਾ ਹੈ। ਕਈ ਵਾਰ ਵਿਅਕਤੀ ਇਸ ਭੈੜੀ ਆਦਤ ਨੂੰ ਛੱਡਣਾ ਚਾਹੁੰਦਾ ਹੈ, ਪਰ ਉਸ ਦਾ ਆਪਣੇ ਆਪ 'ਤੇ ਕਾਬੂ ਨਹੀਂ ਰਹਿੰਦਾ। 



ਹਾਲਾਂਕਿ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਵਿੱਚ ਲੋਕ ਇਸ ਭੈੜੀ ਆਦਤ ਨੂੰ ਛੱਡਣ ਵਿੱਚ ਸਫਲ ਹੋਏ ਹਨ। ਇਸ ਲਈ ਬਹੁਤ ਸੰਜਮ ਤੇ ਧੀਰਜ ਦੀ ਲੋੜ ਹੁੰਦੀ ਹੈ। ਕਈ ਕੇਸਾਂ ਵਿੱਚ ਤਾਂ ਲੋਕਾਂ ਨੇ ਹਾਲਾਤ ਕਾਰਨ ਆਪਣੇ ਤੌਰ ’ਤੇ ਹੀ ਸ਼ਰਾਬ ਦੀ ਲਤ ਛੱਡ ਦਿੱਤੀ ਪਰ ਕਈ ਅਜਿਹੇ ਕੇਸ ਵੀ ਹਨ ਜਿਨ੍ਹਾਂ ਵਿੱਚ ਡਾਕਟਰਾਂ ਦੀ ਮਦਦ ਨਾਲ ਉਨ੍ਹਾਂ ਨੇ ਸ਼ਰਾਬ ਦੀ ਲਤ ਛੱਡੀ। 


ਇਸ ਦੇ ਨਾਲ ਹੀ ਬਜ਼ਾਰ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਜੋ ਦਾਅਵਾ ਕਰਦੀਆਂ ਹਨ ਕਿ ਇਨ੍ਹਾਂ ਦੀ ਵਰਤੋਂ ਨਾਲ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲਦੀ ਹੈ, ਪਰ ਬਹੁਤ ਸਾਰੇ ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ ਇਨ੍ਹਾਂ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਜੇਕਰ ਤੁਸੀਂ ਵੀ ਸ਼ਰਾਬ ਦੇ ਆਦੀ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਸਕਾਰਾਤਮਕ ਬਣਾਉਣ ਦੀ ਲੋੜ ਹੈ। ਤੁਸੀਂ ਲੱਖਾਂ ਦਵਾਈਆਂ ਲਓ ਜਾਂ ਡਾਕਟਰੀ ਸਲਾਹ ਲਓ, ਪਰ ਜਦੋਂ ਤੱਕ ਤੁਹਾਡਾ ਦਿਮਾਗ ਮਜ਼ਬੂਤ ​​ਨਹੀਂ ਹੁੰਦਾ, ਤੁਸੀਂ ਕੁਝ ਨਹੀਂ ਕਰ ਸਕਦੇ।


ਆਪਣੇ ਆਪ ਨੂੰ ਕੰਮ ਵਿੱਚ ਵਿਅਸਤ ਰੱਖਣ ਦੀ ਕੋਸ਼ਿਸ਼ ਕਰੋ
ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਭਰੋਸੇਯੋਗ ਹੱਲ ਹੈ। ਜੇਕਰ ਤੁਸੀਂ ਸ਼ਰਾਬ ਪੀਣ ਦੀ ਇੱਛਾ ਮਹਿਸੂਸ ਕਰਦੇ ਹੋ, ਤਾਂ ਪਹਿਲਾਂ ਆਪਣੇ ਆਪ ਨੂੰ ਕਿਸੇ ਹੋਰ ਕੰਮ ਵਿੱਚ ਰੁੱਝੇ ਰੱਖਣ ਦੀ ਕੋਸ਼ਿਸ਼ ਕਰੋ। ਤੁਸੀਂ ਚਾਹੋ ਤਾਂ ਨੇੜਲੇ ਪਾਰਕ ਵਿੱਚ ਸੈਰ ਕਰਨ ਜਾ ਸਕਦੇ ਹੋ, ਕਿਤਾਬ ਪੜ੍ਹ ਸਕਦੇ ਹੋ ਜਾਂ ਕਸਰਤ ਦੀ ਮਦਦ ਲੈ ਸਕਦੇ ਹੋ।


ਆਪਣੇ ਆਪ ਉਪਰ ਕੰਟਰੋਲ
ਸ਼ਰਾਬ ਦੀ ਲਤ ਛੱਡਣ ਲਈ ਜੇਕਰ ਤੁਸੀਂ ਆਪਣੇ ਕਰੀਬੀਆਂ ਦੀ ਮਦਦ ਲਓ ਤਾਂ ਇਹ ਹੋਰ ਵੀ ਵਧੀਆ ਹੋਵੇਗਾ। ਜਦੋਂ ਵੀ ਤੁਸੀਂ ਸ਼ਰਾਬ ਪੀਣ ਦੇ ਆਦੀ ਮਹਿਸੂਸ ਕਰੋ, ਤਾਂ ਆਪਣੇ ਕਰੀਬੀਆਂ ਦੇ ਵਿਚਾਲੇ ਬੈਠੋ ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ। ਹੌਲੀ-ਹੌਲੀ ਤੁਹਾਡਾ ਸੰਜਮ ਵਧੇਗਾ ਤੇ ਤੁਸੀਂ ਬਿਹਤਰ ਜੀਵਨ ਵੱਲ ਵਧੋਗੇ।


ਮਿੱਠੇ ਪੀਣ ਵਾਲੇ ਪਦਾਰਥ ਪੀਓ
ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਸ਼ਰਾਬ ਦੀ ਤਲਬ ਤੇ ਚੀਨੀ ਖਾਣ ਦੀ ਇੱਛਾ ਵਿੱਚ ਫਰਕ ਨਹੀਂ ਸਮਝਦੇ। ਅਜਿਹੇ 'ਚ ਜੇਕਰ ਤੁਸੀਂ ਸ਼ਰਾਬ ਦੀ ਤਲਬ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਮਿੱਠੇ ਵਾਲੇ ਡਰਿੰਕਸ ਦੀ ਮਦਦ ਵੀ ਲੈ ਸਕਦੇ ਹੋ।



ਸ਼ਰਾਬ ਦੀ ਤਲਬ ਲੱਗੇ ਤਾਂ ਭੋਜਨ ਖਾਓ
ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਭੁੱਖ ਲੱਗਦੀ ਹੈ ਤਾਂ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਤਲਬ ਮਹਿਸੂਸ ਹੁੰਦੀ ਹੈ। ਅਜਿਹੇ 'ਚ ਸ਼ਰਾਬ ਪੀਣ ਦੀ ਲਤ ਤੁਹਾਡੇ 'ਤੇ ਹਾਵੀ ਹੋਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਪੇਟ ਕਦੇ ਖਾਲੀ ਨਾ ਰਹੇ। ਇਸ ਤੋਂ ਇਲਾਵਾ ਹਰ ਰੋਜ਼ 6 ਤੋਂ 8 ਗਲਾਸ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ।