Onion Juice Side Effects: ਪਿਆਜ਼ 'ਚ ਮੌਜੂਦ ਤੱਤਾਂ ਤੋਂ ਸਿਹਤ ਨੂੰ ਕਈ ਫਾਇਦੇ ਹਾਸਿਲ ਹੁੰਦੇ ਹਨ। ਜਿਸ ਕਰਕੇ ਪਿਆਜ਼ ਰਸ ਨੂੰ ਸਿਰ ਦੇ ਵਾਲਾਂ ਦੇ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਜਿਸ ਨਾਲ ਸਿਰ ਦੀ ਖੁਜਲੀ, ਡੈਂਡਰਫ, ਸੁੱਕੇ ਵਾਲ, ਵਾਲਾਂ ਦਾ ਝੜਨਾ, ਸਪਲਿਟ ਐਂਡ ਜਾਂ ਸਲੇਟੀ ਵਾਲ ਵਰਗੀਆਂ ਕਈ ਸਮੱਸਿਆਵਾਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਉਪਾਅ ਮੰਨਿਆ ਜਾਂਦਾ ਹੈ। ਅਧਿਐਨ ਨੇ ਇਹ ਵੀ ਦਿਖਾਇਆ ਹੈ ਕਿ ਪਿਆਜ਼ ਦਾ ਰਸ ਦੇ ਵਾਲਾਂ ਲਈ ਬਹੁਤ ਸਾਰੇ ਫਾਇਦੇ ਹਨ। ਪਰ ਕੁੱਝ ਲੋਕਾਂ ਨੂੰ ਪਿਆਜ਼ ਦੇ ਰਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ (But some people should avoid using onion juice) ਚਾਹੀਦਾ ਹੈ।



ਆਪਣੇ ਵਾਲਾਂ ਨੂੰ ਮਜ਼ਬੂਤ ​​ਕਰਨ ਤੋਂ ਲੈ ਕੇ ਵਾਲਾਂ ਨੂੰ ਝੜਨ ਤੋਂ ਰੋਕਣ ਤੱਕ, ਇਸ ਦੇ ਚਮਤਕਾਰੀ ਫਾਇਦੇ ਹਨ। ਪਰ ਜਿਨ੍ਹਾਂ ਲੋਕਾਂ ਨੂੰ ਪਿਆਜ਼ ਤੋਂ ਐਲਰਜੀ ਹੈ, ਉਨ੍ਹਾਂ ਨੂੰ ਪਿਆਜ਼ ਦਾ ਰਸ ਸਿੱਧਾ ਸਿਰ 'ਤੇ ਲਗਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਪਿਆਜ਼ ਦੇ ਰਸ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ।


ਹੋਰ ਪੜ੍ਹੋ ; ਰੋਜ਼ਾਨਾ 3 ਕੱਪ ਤੋਂ ਵੱਧ ਚਾਹ-ਕੌਫੀ ਪੀਂਦੇ ਹੋ ਤਾਂ ਸਾਵਧਾਨ, ਸਿਹਤ ਨੂੰ ਪਹੁੰਚ ਸਕਦੇ ਗੰਭੀਰ ਨੁਕਸਾਨ


ਪਿਆਜ਼ ਦਾ ਰਸ ਲਗਾਉਣ ਦੇ ਮਾੜੇ ਪ੍ਰਭਾਵ ਕੀ ਹਨ? (What are side effects of applying onion juice?)



  • ਜੇਕਰ ਕਿਸੇ ਵਿਅਕਤੀ ਨੂੰ ਪਿਆਜ਼ ਤੋਂ ਐਲਰਜੀ ਹੈ ਤਾਂ ਉਸ ਨੂੰ ਪਿਆਜ਼ ਦਾ ਰਸ ਸਿੱਧਾ ਸਿਰ 'ਤੇ ਲਗਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

  • ਇਸ ਤੋਂ ਇਲਾਵਾ, ਇਹ ਚਮੜੀ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ ਅਤੇ ਖੁਜਲੀ ਅਤੇ ਧੱਫੜ ਦਾ ਕਾਰਨ ਬਣ ਸਕਦਾ ਹੈ।

  • ਇਹ ਸਮੱਸਿਆ ਉਨ੍ਹਾਂ ਲੋਕਾਂ ਵਿੱਚ ਵੀ ਹੋ ਸਕਦੀ ਹੈ ਜਿਨ੍ਹਾਂ ਨੂੰ ਪਿਆਜ਼ ਤੋਂ ਐਲਰਜੀ ਨਹੀਂ ਹੈ।


ਪਿਆਜ਼ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਪਿਆਜ਼ ਦੇ ਰਸ ਵਿਚ ਐਲੋਵੇਰਾ ਜਾਂ ਨਾਰੀਅਲ ਤੇਲ ਵਰਗੇ ਇਮੋਲੀਐਂਟ ਵਿੱਚ ਮਿਲਾ ਕੇ ਰੋਕਿਆ ਜਾ ਸਕਦਾ ਹੈ।


ਹਾਲਾਂਕਿ, ਵਾਲਾਂ ਦਾ ਝੜਨਾ ਇੱਕ ਡਾਕਟਰੀ ਸਮੱਸਿਆ ਹੈ ਨਾ ਕਿ ਇੱਕ ਕਾਸਮੈਟਿਕ ਸਮੱਸਿਆ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਨਿਯਮਿਤ ਮਾਹਵਾਰੀ, ਮੁਹਾਂਸੇ, ਥਾਇਰਾਇਡ, ਅਨੀਮੀਆ ਆਦਿ ਵਰਗੀਆਂ ਅੰਦਰੂਨੀ ਸਥਿਤੀਆਂ ਵੀ ਹੋ ਸਕਦੀਆਂ ਹਨ। ਇਸ ਲਈ ਜੇਕਰ ਸਮੱਸਿਆ ਹੱਦ ਤੋਂ ਵੱਧ ਜਾਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।