Asthma : ਬਦਲਦੇ ਮੌਸਮ ਦੇ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਤਰ੍ਹਾਂ ਦੀ ਸਮੱਸਿਆ ਅਕਸਰ ਦਵਾਈ ਲੈਣ ਨਾਲ ਠੀਕ ਹੋ ਜਾਂਦੀ ਹੈ ਪਰ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖਾਂਸੀ ਦੀ ਸਮੱਸਿਆ ਹੈ ਤਾਂ ਇਹ ਅਸਥਮਾ ਵੱਲ ਸੰਕੇਤ ਕਰ ਸਕਦੀ ਹੈ। ਜੀ ਹਾਂ, ਲੰਬੇ ਸਮੇਂ ਤਕ ਖੰਘ ਦਮੇ ਦੀ ਸਮੱਸਿਆ ਦਾ ਸੰਕੇਤ ਹੋ ਸਕਦੀ ਹੈ। ਇਸ ਸਮੱਸਿਆ ਤੋਂ ਪੀੜਤ ਵਿਅਕਤੀ ਨੂੰ ਸਾਹ ਦੀ ਨਾਲੀ 'ਚ ਸੋਜ ਆਉਣ ਲੱਗਦੀ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ ਅਤੇ ਖੰਘ ਵੀ ਆਉਂਦੀ ਹੈ। ਦਮਾ ਤੁਹਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ।


ਆਓ ਜਾਣਦੇ ਹਾਂ ਅਸਥਮਾ ਦੇ ਲੱਛਣਾਂ ਬਾਰੇ-


ਦਮੇ ਦੇ ਲੱਛਣ (Asthma Symptoms)


- ਅਸਥਮਾ ਦਾ ਸ਼ੁਰੂਆਤੀ ਲੱਛਣ ਘਬਰਾਹਟ ਹੈ, ਕਿਉਂਕਿ ਇਸ ਸਮੱਸਿਆ ਤੋਂ ਪੀੜਤ ਵਿਅਕਤੀ ਦੇ ਗਲੇ 'ਚ ਅਜੀਬ ਜਿਹਾ ਅਹਿਸਾਸ ਹੁੰਦਾ ਹੈ। ਇਹ ਇਕ ਉੱਚੀ ਤੇ ਸੀਟੀ ਦੀ ਆਵਾਜ਼ ਹੈ, ਜੋ ਅਕਸਰ ਖਾਸ ਕਰਕੇ ਬੋਲਣ ਵੇਲੇ ਹੁੰਦੀ ਹੈ।
- ਅਸਥਮਾ ਦੇ ਮਰੀਜ਼ਾਂ ਨੂੰ ਅਕਸਰ ਖੰਘ ਦੀ ਸਮੱਸਿਆ ਹੁੰਦੀ ਹੈ। ਖਾਸ ਤੌਰ 'ਤੇ ਬੋਲਣ, ਹੱਸਣ ਅਤੇ ਕਸਰਤ ਕਰਦੇ ਸਮੇਂ ਬਹੁਤ ਜ਼ਿਆਦਾ ਖੰਘ ਵਧਣ ਲੱਗਦੀ ਹੈ।
- ਅਸਥਮਾ ਦੇ ਮਰੀਜ਼ ਅਕਸਰ ਖੰਘਣ ਵੇਲੇ ਛਾਤੀ ਵਿੱਚ ਗੰਭੀਰ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਦਾ ਅਨੁਭਵ ਕਰਦੇ ਹਨ।
- ਇਸ ਕਾਰਨ ਤੁਹਾਡੀ ਇਮਿਊਨ ਪਾਵਰ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਵਿਅਕਤੀ ਵਾਰ-ਵਾਰ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦਾ ਹੈ।
- ਅਸਥਮਾ ਦੇ ਮਰੀਜ਼ ਛਾਤੀ ਵਿੱਚ ਬਹੁਤ ਜ਼ਿਆਦਾ ਜਕੜਨ ਮਹਿਸੂਸ ਕਰਦੇ ਹਨ। ਇਸ ਸਥਿਤੀ ਵਿੱਚ, ਤੁਰੰਤ ਡਾਕਟਰ ਦੀ ਸਲਾਹ ਲਓ।
- ਅਸਥਮਾ ਦੇ ਰੋਗੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਦੇ ਨਾਲ-ਨਾਲ ਸਰੀਰਕ ਕੰਮ ਕਰਨ ਦੀ ਸਮਰੱਥਾ ਵੀ ਬਹੁਤ ਘਟ ਜਾਂਦੀ ਹੈ।
- ਦਮੇ ਵਿੱਚ ਮਰੀਜ਼ ਬਹੁਤ ਥਕਾਵਟ ਮਹਿਸੂਸ ਕਰਦਾ ਹੈ।