ਅੱਜਕੱਲ੍ਹ ਬਿਮਾਰੀਆਂ ਦਾ ਕਾਰਨ ਕੀ ਹੈ, ਇਹ ਪਤਾ ਲਗਾਉਣਾ ਹੀ ਔਖਾ ਹੋ ਜਾਂਦਾ ਹੈ। ਲਾਈਫਸਟਾਈਲ ਨਾਲ ਜੁੜੀਆਂ ਬਿਮਾਰੀਆਂ ਤਾਂ ਆਮ ਗੱਲ ਹਨ, ਪਰ ਕਈ ਵਾਰੀ ਅਜਿਹੀਆਂ ਚੀਜ਼ਾਂ ਜੋ ਅਸੀਂ ਰੋਜ਼ਾਨਾ ਵਰਤਦੇ ਹਾਂ, ਉਹ ਵੀ ਸਾਨੂੰ ਬਿਮਾਰ ਕਰ ਸਕਦੀਆਂ ਹਨ। ਯੂਐਸ ਬੋਰਡ-ਸਰਟੀਫਾਈਡ ਐਮ.ਡੀ. ਅੰਕੋਲੋਜਿਸਟ ਡਾ. ਰਵੀ ਗੁਪਤਾ ਦੱਸਦੇ ਹਨ ਕਿ ਏਟੀਐਮ ਮਸ਼ੀਨ, ਜਿਸਦਾ ਅਸੀਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਧੇਰੇ ਇਸਤੇਮਾਲ ਕਰਦੇ ਹਾਂ, ਉਹ ਵੀ ਬਿਮਾਰੀਆਂ ਦਾ ਕੇਂਦਰ ਬਣੀ ਹੋਈ ਹੈ।

Continues below advertisement


ਅਸਲ ਵਿੱਚ, ਜਦੋਂ ਅਸੀਂ ਏਟੀਐਮ ਤੋਂ ਨਕਦ ਰਕਮ ਲੈਂਦੇ ਹਾਂ, ਤਾਂ ਅਖੀਰ 'ਚ ਜੋ ਰਸੀਦ ਨਿਕਲਦੀ ਹੈ, ਉਹ ਰਸੀਦ ਹੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਹੁਣ ਸੁਵਾਲ ਇਹ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਇਸ ਰਸੀਦ ਤੋਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਅਤੇ ਉਨ੍ਹਾਂ ਤੋਂ ਬਚਾਅ ਦਾ ਉਪਾਅ ਕੀ ਹੈ? ਆਓ ਇਸ ਬਾਰੇ ਵਿਸਥਾਰ ਦੇ ਨਾਲ ਜਾਣਦੇ ਹਾਂ।


 



 


ਐਕਸਪਰਟ ਕੀ ਕਹਿੰਦੇ ਹਨ?


ਡਾ. ਰਵੀ ਦੇ ਅਨੁਸਾਰ, ਏਟੀਐਮ ਤੋਂ ਮਿਲਣ ਵਾਲੀ ਕੈਸ਼ ਰਸੀਦ ਇਕ ਖਾਸ ਸਿਆਹੀ ਦੀ ਮਦਦ ਨਾਲ ਛਪੀ ਹੁੰਦੀ ਹੈ। ਇਹ ਇੰਕ ਪਲਾਸਟਿਕ ਤੋਂ ਬਣੀ ਹੁੰਦੀ ਹੈ। ਇਹੀ ਪਲਾਸਟਿਕ ਹੈ ਜਿਸ ਨਾਲ ਠੰਡੇ ਪਾਣੀ ਜਾਂ ਕੋਲਡ ਡ੍ਰਿੰਕ ਦੀਆਂ ਬੋਤਲਾਂ ਬਣਾਈ ਜਾਂਦੀਆਂ ਹਨ।


ਉਹ ਦੱਸਦੇ ਹਨ ਕਿ ਇਸ ਰਸੀਦ ਵਾਲੇ ਕਾਗਜ਼ ਨੂੰ ਸਿਰਫ਼ ਆਮ ਕਾਗਜ਼ ਸਮਝਣਾ ਗਲਤ ਹੋਵੇਗਾ, ਕਿਉਂਕਿ ਇਸ ਵਿੱਚ ਅਜਿਹੇ ਮਾਈਕਰੋ ਮਾਲੀਕਿਊਲ ਹੁੰਦੇ ਹਨ ਜੋ ਸਰੀਰ ਦੇ ਹਾਰਮੋਨ ਸਿਸਟਮ ਨੂੰ ਖਰਾਬ ਕਰ ਸਕਦੇ ਹਨ। ਇਸ ਕਾਰਨ ਮਰਦਾਂ ਵਿੱਚ ਬਾਂਝਪਨ (ਇਨਫਰਟੀਲਿਟੀ) ਦੀ ਸਮੱਸਿਆ ਵੀ ਹੋ ਸਕਦੀ ਹੈ।


ਕਿਹੜੀਆਂ ਬਿਮਾਰੀਆਂ ਦਾ ਵਧਦਾ ਹੈ ਖਤਰਾ?


ATM receipt ਦੇ ਕਾਗਜ਼ ਵਿਚਲੀ ਇੰਕ ਨਾਲ ਸਭ ਤੋਂ ਵੱਧ ਜੋ ਬਿਮਾਰੀ ਹੋ ਸਕਦੀ ਹੈ, ਉਹ ਹੈ ਮਾਂ-ਬਾਪ ਬਣਨ ਦੀ ਸਮਰਥਾ ਖਤਮ ਹੋਣਾ। ਇਸਦੇ ਨਾਲ-ਨਾਲ, ਕੈਂਸਰ ਦਾ ਖਤਰਾ ਵੀ ਇਸ ਪਲਾਸਟਿਕ ਵਰਗੇ ਕਣਾਂ ਕਰਕੇ ਵਧ ਜਾਂਦਾ ਹੈ।


ਇਹ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਕਿਉਂਕਿ ਜਦੋਂ ਅਸੀਂ ਇਹ ਰਸੀਦ ਵਰਤਦੇ ਹਾਂ, ਤਾਂ ਜ਼ਿਆਦਾਤਰ ਲੋਕ ਹੱਥ ਤੁਰੰਤ ਨਹੀਂ ਧੋਦੇ। ਅਜਿਹੇ ਹਾਲਾਤਾਂ ਵਿੱਚ ਇਹ ਇੰਕ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਜਿਗਰ, ਗੁਰਦਿਆਂ ਜਾਂ ਹੋਰ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾ ਕੇ ਆਰਗਨ ਡੈਮੇਜ ਦਾ ਕਾਰਨ ਵੀ ਬਣ ਸਕਦੀ ਹੈ।



ਇਹ ਇੰਕ ਕਿਵੇਂ ਬਣਦੀ ਹੈ?


ਏਟੀਐਮ ਦੀ ਰਸੀਦ 'ਤੇ ਛਪਣ ਵਾਲੀ ਇੰਕ ਕੋਈ ਆਮ ਸਿਆਹੀ ਨਹੀਂ ਹੁੰਦੀ। ਇਹ ਇੱਕ ਥਰਮਲ ਇੰਕ ਹੁੰਦੀ ਹੈ, ਜੋ ਇੱਕ ਰਸਾਇਣਕ ਤਰੀਕੇ ਨਾਲ ਬਣਾਈ ਜਾਂਦੀ ਹੈ। ਇਸਨੂੰ ਰਸਾਇਣਕ ਕੋਟਿੰਗ ਵਾਲਾ ਕਾਗਜ਼ ਵੀ ਕਿਹਾ ਜਾਂਦਾ ਹੈ, ਜਿਸ ਵਿੱਚ leuco dyes ਅਤੇ developers ਵਰਗੇ ਰਸਾਇਣ ਮਿਲੇ ਹੁੰਦੇ ਹਨ।


ਇਹ ਇੰਕ ਕਾਗਜ਼ 'ਤੇ ਗਰਮੀ ਦੇ ਸੰਪਰਕ ਵਿੱਚ ਆਉਣ 'ਤੇ ਕੰਮ ਕਰਦੀ ਹੈ। ਜਦੋਂ ਇਸ ਉੱਤੇ ਗਰਮੀ ਪੈਂਦੀ ਹੈ ਤਾਂ ਇਹ ਕਾਲੀ ਜਾਂ ਨੀਲੀ ਰੰਗਤ 'ਚ ਬਦਲ ਜਾਂਦੀ ਹੈ, ਅਤੇ ਇਸ ਤੋਂ ਬਾਅਦ ਹੀ ਰਸੀਦ 'ਤੇ ਲਿਖਤ ਛੱਪ ਜਾਂਦੀ ਹੈ। ਇਸ ਇੰਕ ਵਿੱਚ BPA (Bisphenol A) ਅਤੇ BPS (Bisphenol S) ਨਾਮਕ ਜ਼ਹਿਰੀਲੇ ਰਸਾਇਣ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਮੰਨੇ ਜਾਂਦੇ ਹਨ।



ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?


ਡਾਕਟਰਾਂ ਦੇ ਅਨੁਸਾਰ, ਏਟੀਐਮ ਰਸੀਦ ਵਾਲੇ ਕਾਗਜ਼ ਦੀ ਵਰਤੋਂ ਦੀ ਥਾਂ ਤੁਸੀਂ ਡਿਜੀਟਲ ਰਸੀਦ ਲੈਣੀ ਚਾਹੀਦੀ ਹੈ। ਇਸ ਨਾਲ ਨਾ ਸਿਰਫ਼ ਮਸ਼ੀਨ ਦਾ ਕਾਗਜ਼ ਬਚਦਾ ਹੈ, ਸਗੋਂ ਆਨਲਾਈਨ ਰਸੀਦ ਲੰਬੇ ਸਮੇਂ ਤੱਕ ਸੁਰੱਖਿਅਤ ਵੀ ਰਹਿੰਦੀ ਹੈ। ਏਟੀਐਮ ਰਸੀਦ ਤੋਂ ਇਲਾਵਾ ਗ੍ਰੋਸਰੀ, ਸ਼ਾਪਿੰਗ ਕਰਦੇ ਹੋਏ ਮਿਲਣ ਵਾਲੀ ਪਰਚੀ ਤੋਂ ਵੀ ਗੁਰੇਜ਼ ਕਰੋ।


ਇਸ ਦੇ ਨਾਲ-ਨਾਲ, ਬੱਚਿਆਂ ਨੂੰ ਇਹ ਰਸੀਦਾਂ ਖੇਡਣ ਲਈ ਕਦੇ ਵੀ ਨਾ ਦਿੱਤੀਆਂ ਜਾਣ, ਉਨ੍ਹਾਂ ਨੂੰ ਇਸ ਤੋਂ ਦੂਰ ਰੱਖੋ। ਜੇ ਤੁਸੀਂ ਇਹ ਰਸੀਦ ਵਰਤਦੇ ਹੋ, ਤਾਂ ਇਸਨੂੰ ਪੜ੍ਹਨ ਜਾਂ ਚੈੱਕ ਕਰਨ ਦੇ ਤੁਰੰਤ ਬਾਅਦ ਆਪਣੇ ਹੱਥ ਧੋ ਲਵੋ ਅਤੇ ਕਿਸੇ ਅੰਗ ਨੂੰ ਹੱਥ ਲਾਉਣ ਤੋਂ ਪਰਹੇਜ਼ ਕਰੋ। ਖਾਣੇ ਤੋਂ ਪਹਿਲਾਂ ਇਹ ਰਸੀਦ ਨਾ ਲਵੋ ਅਤੇ ਕਾਗਜ਼ ਨੂੰ ਆਪਣੇ ਕੋਲ ਜ਼ਿਆਦਾ ਸਮੇਂ ਲਈ ਨਾ ਰੱਖੋ। ਜੇ ਰਸੀਦ ਦੀ ਲੋੜ ਪੂਰੀ ਹੋ ਚੁੱਕੀ ਹੈ ਤਾਂ ਇਸਨੂੰ ਤੁਰੰਤ ਨਸ਼ਟ ਕਰ ਦੇਵੋ।


 






 


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।