ਘਰ 'ਚ ਹੀ ਬਣਾਓ ਕੁਦਰਤੀ Hair Dye! ਸਫੈਦ ਵਾਲਾਂ ਨੂੰ ਕਾਲਾ ਕਰੋ ਬਿਨਾਂ ਕੈਮੀਕਲ ਦੇ, ਆਸਾਨ ਤਰੀਕੇ ਨਾਲ
ਅੱਜਕੱਲ੍ਹ ਘੱਟ ਉਮਰ 'ਚ ਹੀ ਲੋਕਾਂ ਦੇ ਵਾਲ ਚਿੱਟੇ ਹੋਣ ਲੱਗ ਪਏ ਹਨ। ਜਿਸ ਕਰਕੇ ਉਹ ਕੈਮੀਕਲ ਵਾਲੇ ਹੇਅਰ ਡਾਈ ਦੀ ਵਰਤੋਂ ਕਰਦੇ ਹਨ। ਕਈ ਲੋਕਾਂ ਨੂੰ ਇਸ ਤੋਂ ਸਕਿਨ ਸੰਬੰਧੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਤੁਹਾਨੂੰ ਘਰ 'ਚ ਤਿਆਰ ਵਾਲਾਂ

ਅੱਜਕੱਲ੍ਹ ਜਿਆਦਾਤਰ ਲੋਕ ਆਪਣੇ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਕੈਮੀਕਲ ਵਾਲਾ ਹੇਅਰ ਡਾਈ ਵਰਤਦੇ ਹਨ, ਪਰ ਇਸ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਉਹ ਸੁੱਕੇ, ਬੇਜਾਨ ਅਤੇ ਕਮਜ਼ੋਰ ਹੋ ਜਾਂਦੇ ਹਨ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਵਾਲ ਬਿਨਾਂ ਕਿਸੇ ਸਾਈਡ ਇਫੈਕਟ ਦੇ ਕੁਦਰਤੀ ਤਰੀਕੇ ਨਾਲ ਕਾਲੇ ਅਤੇ ਚਮਕਦਾਰ ਦਿਖਣ, ਤਾਂ ਹੁਣ ਸੈਲੂਨ ਜਾਣ ਦੀ ਲੋੜ ਨਹੀਂ। ਤੁਸੀਂ ਘਰ 'ਚ ਹੀ ਇਕ ਆਸਾਨ ਨੁਸਖੇ ਨਾਲ ਕੁਦਰਤੀ ਹੈਅਰ ਡਾਈ ਤਿਆਰ ਕਰ ਸਕਦੇ ਹੋ। ਇਹ ਘਰੇਲੂ ਹੈਅਰ ਡਾਈ ਨਾ ਸਿਰਫ਼ ਵਾਲਾਂ ਨੂੰ ਕਾਲਾ ਬਣਾਉਂਦੀ ਹੈ, ਸਗੋਂ ਉਹਨਾਂ ਨੂੰ ਜੜ ਤੋਂ ਮਜ਼ਬੂਤ ਅਤੇ ਨਰਮ ਵੀ ਬਣਾਉਂਦੀ ਹੈ। ਆਓ ਜਾਣੀਏ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਇਸਦੇ ਫਾਇਦੇ।
ਕੁਦਰਤੀ ਹੈਅਰ ਡਾਈ | Natural Hair Dye
ਸਮੱਗਰੀ:
ਹੇਨਾ ਪਾਊਡਰ - 3–4 ਵੱਡੇ ਚਮਚ
ਨਿੰਬੂ ਦਾ ਰਸ – 1 ਛੋਟਾ ਚਮਚ
ਪਾਣੀ – ਜ਼ਰੂਰਤ ਮੁਤਾਬਕ
ਆਂਵਲਾ ਪਾਊਡਰ – 1–2 ਚਮਚ
ਮੇਥੀ ਦੇ ਬੀਜ – 1 ਚਮਚ
ਕੁਦਰਤੀ ਹੇਅਰ ਡਾਈ ਬਣਾਉਣ ਦਾ ਤਰੀਕਾ
ਜੇ ਤੁਸੀਂ ਕੁਦਰਤੀ ਹੇਅਰ ਡਾਈ ਬਣਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਹੇਨਾ ਪਾਊਡਰ ਨੂੰ ਇੱਕ ਕਟੋਰੀ ਵਿੱਚ ਪਾਓ। ਫਿਰ ਇਸ ਵਿੱਚ ਨਿੰਬੂ ਦਾ ਰਸ ਅਤੇ ਥੋੜਾ ਪਾਣੀ ਮਿਲਾ ਕੇ ਇੱਕ ਗਾੜ੍ਹਾ ਪੇਸਟ ਤਿਆਰ ਕਰੋ।
ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਵਾਲ ਹੋਰ ਮਜ਼ਬੂਤ ਅਤੇ ਚਮਕਦਾਰ ਬਣਨ, ਤਾਂ ਇਸ ਵਿੱਚ ਆਂਵਲਾ ਪਾਊਡਰ ਅਤੇ ਭਿੱਜੀ ਹੋਈ ਮੇਥੀ ਸ਼ਾਮਿਲ ਕਰੋ। ਇਹ ਪਾਊਡਰ ਮਿਲਾਉਣ ਤੋਂ ਬਾਅਦ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਤਾਂ ਕਿ ਕੋਈ ਗੰਠ ਨਾ ਰਹੇ।
ਵਾਲਾਂ ਨੂੰ ਧੋ ਕੇ ਹਲਕਾ ਗਿਲਾ ਕਰੋ। ਇਹ ਤਿਆਰ ਪੇਸਟ ਵਾਲਾਂ ਦੀਆਂ ਜੜਾਂ ਤੋਂ ਲੈ ਕੇ ਪੂਰੀ ਲੰਬਾਈ 'ਤੇ ਲਗਾਓ। ਵਾਲਾਂ 'ਤੇ ਇਸ ਨੂੰ 1–2 ਘੰਟੇ ਲਈ ਲਗਾ ਰਹਿਣ ਦਿਓ। ਫਿਰ ਵਾਲਾਂ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਵੋ।
ਇਸ ਆਸਾਨ ਤਰੀਕੇ ਨਾਲ ਤੁਹਾਡੀ ਕੁਦਰਤੀ ਹੈਅਰ ਡਾਈ ਤਿਆਰ ਹੋ ਜਾਵੇਗੀ, ਜਿਸਨੂੰ ਤੁਸੀਂ ਆਪਣੇ ਵਾਲਾਂ ਵਿੱਚ ਲਗਾ ਕੇ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਕਾਲਾ ਕਰ ਸਕਦੇ ਹੋ, ਬਿਨਾਂ ਕਿਸੇ ਸਾਈਡ ਇਫੈਕਟ ਜਾਂ ਕੈਮੀਕਲ ਦੇ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















