Health Tips: ਗਰਮੀ ਦਿਨੋ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਅਜਿਹੇ 'ਚ ਕੁਝ ਲੋਕ ਠੰਢੀਆਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ। ਗਰਮੀਆਂ ਵਿੱਚ ਠੰਢੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਪਰ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਲੋਕ ਕੋਰੋਨਾ ਦੇ ਡਰ ਕਾਰਨ ਠੰਢੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰ ਰਹੇ ਹਨ ਪਰ ਕੁਝ ਲੋਕ ਗਰਮੀਆਂ ਆਉਂਦੇ ਹੀ ਫਰਿੱਜ ਦਾ ਠੰਢਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਵੀ ਆ ਰਿਹਾ ਹੈ ਕਿ ਕੀ ਕੋਰੋਨਾ ਦੇ ਇਸ ਦੌਰ 'ਚ ਫਰਿੱਜ ਦਾ ਠੰਢਾ ਪਾਣੀ ਪੀਣ ਨਾਲ ਇਨਫੈਕਸ਼ਨ ਹੋ ਸਕਦੀ ਹੈ ਜਾਂ ਨਹੀਂ। ਕਿਹੋ ਜਿਹਾ ਪਾਣੀ ਪੀਣਾ ਚਾਹੀਦਾ ਹੈ ਤੇ ਫਰਿੱਜ ਵਿੱਚ ਠੰਢੇ ਪਾਣੀ ਦਾ ਕੀ ਨੁਕਸਾਨ ਹੈ?



ਕੀ ਠੰਢਾ ਪਾਣੀ ਪੀਣ ਨਾਲ ਹੋ ਸਕਦਾ ਕੋਰੋਨਾ?
ਅਜਿਹਾ ਨਹੀਂ ਹੈ ਕਿ ਫਰਿੱਜ ਦਾ ਠੰਢਾ ਪਾਣੀ ਪੀਣ ਨਾਲ ਕੋਰੋਨਾ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਗਰਮ ਪਾਣੀ ਪੀਣ ਨਾਲ ਸਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਗਰਮ ਪਾਣੀ ਨਾਲ ਗਲੇ ਤੇ ਨੱਕ ਨਾਲ ਸਬੰਧਤ ਕਈ ਤਰ੍ਹਾਂ ਦੇ ਇਨਫੈਕਸ਼ਨ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਡਾਕਟਰ ਗਰਮ ਜਾਂ ਕੋਸਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ।

ਫਰਿੱਜ ਦਾ ਠੰਢਾ ਪਾਣੀ ਪੀਣ ਦੇ ਨੁਕਸਾਨ
ਜੇਕਰ ਤੁਸੀਂ ਫਰਿੱਜ ਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਨਾਲ ਗਲੇ ਵਿੱਚ ਖਰਾਸ਼, ਖੰਘ ਜਾਂ ਕਿਸੇ ਕਿਸਮ ਦੀ ਲਾਗ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਡਾਕਟਰ ਕੋਰੋਨਾ ਪੀਰੀਅਡ ਦੌਰਾਨ ਫਰਿੱਜ ਦਾ ਪਾਣੀ ਨਾ ਪੀਣ ਦੀ ਸਲਾਹ ਦੇ ਰਹੇ ਹਨ।

ਗਰਮੀਆਂ ਵਿੱਚ ਕਮਰੇ ਦੇ ਤਾਪਮਾਨ ਦਾ ਪਾਣੀ ਪੀਓ
ਜੇਕਰ ਗਰਮੀ ਬਹੁਤ ਜ਼ਿਆਦਾ ਹੈ, ਤਾਂ ਤੁਸੀਂ ਗਰਮ ਜਾਂ ਕੋਸੇ ਪਾਣੀ ਪੀਣ ਦੀ ਬਜਾਏ ਕਮਰੇ ਦੇ ਤਾਪਮਾਨ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਤੁਹਾਡੀ ਪਿਆਸ ਵੀ ਬੁਝ ਜਾਵੇਗੀ ਅਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਤੁਹਾਨੂੰ ਫਰਿੱਜ ਤੋਂ ਠੰਢੇ ਪਾਣੀ ਦੀ ਜ਼ਰੂਰਤ ਨਹੀਂ। ਠੰਢਾ ਪਾਣੀ ਪੀਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਤੁਸੀਂ ਚਾਹੋ ਤਾਂ ਗਰਮੀਆਂ 'ਚ ਘੜੇ ਦਾ ਪਾਣੀ ਪੀ ਸਕਦੇ ਹੋ।

ਠੰਢਾ ਪਾਣੀ ਪੀਣ ਦੇ ਨੁਕਸਾਨ
- ਗਲੇ ਵਿੱਚ ਖਰਾਸ਼
- ਗਲੇ ਦੀ ਲਾਗ
- ਖੰਘ-ਬੁਖਾਰ
- ਸਿਰ ਦਰਦ
- ਕਬਜ਼ ਦੀ ਸਮੱਸਿਆ
- ਇਮਿਊਨਿਟੀ ਦਾ ਕਮਜ਼ੋਰ ਹੋਣਾ

ਜੇਕਰ ਤੁਸੀਂ ਜ਼ਿਆਦਾ ਗਰਮੀ 'ਚ ਬਾਹਰੋਂ ਆਏ ਹੋ ਤਾਂ ਠੰਢਾ ਪਾਣੀ ਬਿਲਕੁਲ ਵੀ ਨਾ ਪੀਓ। ਇਹ ਤੁਹਾਨੂੰ ਗਲੇ ਵਿੱਚ ਖਰਾਸ਼, ਜ਼ੁਕਾਮ ਤੇ ਬੁਖਾਰ ਵੀ ਦੇ ਸਕਦਾ ਹੈ। ਖਾਸ ਤੌਰ 'ਤੇ ਕੋਰੋਨਾ ਸੰਕਰਮਿਤ ਮਰੀਜ਼ ਨੂੰ ਫਰਿੱਜ ਦਾ ਠੰਢਾ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ।