Banana Peel For Dark Circles: ਅੱਖਾਂ ਨਾਲ ਇਨਸਾਨ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲੱਗ ਜਾਂਦੇ ਹਨ। ਲੋਕਾਂ ਨੂੰ ਆਪਣੇ ਵੱਲ ਖਿੱਚ ਲੈਣ ਵਾਲੀਆਂ ਅੱਖਾਂ ਦੀ ਚਾਹਤ ਹਰ ਕਿਸੇ ਨੂੰ ਹੁੰਦੀ ਹੈ। ਮਗਰ ਕੁਝ ਚੀਜ਼ਾਂ ਕਰਕੇ ਅੱਖਾਂ ਥੱਲ੍ਹੇ ਕਾਲੇ ਘੇਰੇ ਹੋ ਜਾਂਦੇ ਹਨ, ਜਿਸ ਨੂੰ ਆਮ ਤੌਰ ‘ਤੇ ਡਾਰਕ ਸਰਕਲ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਹ ਡਾਰਕ ਸਰਕਲ ਅੱਖਾਂ ਦੀ ਖੂਬਸੂਰਤੀ ਨੂੰ ਗ੍ਰਹਿਣ ਲਾ ਦਿੰਦੇ ਹਨ। ਇਹ ਹੀ ਵਜ੍ਹਾ ਹੈ ਕਿ ਹਰ ਕੋਈ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।


ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਘਰ 'ਚ ਹੀ ਇਨ੍ਹਾਂ ਡਾਰਕ ਸਰਕਲਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਸੀਂ ਕੇਲਾ ਖਾਂਦੇ ਹੋ ਤਾਂ ਇਸ 'ਚ ਤੁਹਾਡੇ ਲਈ ਹੱਲ ਛੁਪਿਆ ਹੋਇਆ ਹੈ। ਦਰਅਸਲ, ਕੇਲੇ ਦੇ ਛਿਲਕਿਆਂ ਤੋਂ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਮਦਦ ਮਿਲ ਸਕਦੀ ਹੈ। ਪੋਟਾਸ਼ੀਅਮ, ਐਂਟੀ-ਆਕਸੀਡੈਂਟਸ ਵਰਗੇ ਗੁਣਾਂ ਨਾਲ ਭਰਪੂਰ ਕੇਲੇ ਦੇ ਛਿਲਕੇ ਨਾਲ ਕਾਲੇ ਘੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕਰੀਏ।


ਇਹ ਵੀ ਪੜ੍ਹੋ: Vitamin B12 ਦੇ 5 ਸਭ ਤੋਂ ਸ਼ਕਤੀਸ਼ਾਲੀ ਸਰੋਤ, ਰੋਜ਼ਾਨਾ ਖਾਓਗੇ ਤਾਂ ਦੂਰ ਹੋ ਜਾਣਗੀਆਂ ਇਹ ਬੀਮਾਰੀਆਂ


ਪਹਿਲਾ ਤਰੀਕਾ: ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਕੇਲੇ ਦੇ ਛਿਲਕੇ ਲੈਣੇ ਪੈਣਗੇ। ਫਿਰ ਇਨ੍ਹਾਂ ਨੂੰ 15 ਤੋਂ 20 ਮਿੰਟ ਲਈ ਫਰਿੱਜ 'ਚ ਰੱਖੋ, ਬਾਹਰ ਕੱਢ ਕੇ ਅੱਖਾਂ ਦੇ ਹੇਠਾਂ ਲਗਾ ਲਓ। ਕੁੱਲ ਮਿਲਾ ਕੇ, ਤੁਹਾਨੂੰ ਇਨ੍ਹਾਂ ਨੂੰ 15 ਮਿੰਟ ਲਈ ਅੱਖਾਂ ਦੇ ਹੇਠਾਂ ਲਗਾਉਣਾ ਹੋਵੇਗਾ। ਇਸ ਤੋਂ ਬਾਅਦ ਪੂਰਾ ਚਿਹਰਾ ਧੋ ਲਓ। ਜੇਕਰ ਤੁਸੀਂ ਚੰਗਾ ਰਿਜ਼ਲਟ ਚਾਹੁੰਦੇ ਹੋ, ਤਾਂ ਤੁਹਾਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਅਜਿਹਾ ਕਰਨਾ ਚਾਹੀਦਾ ਹੈ।


ਦੂਜਾ ਤਰੀਕਾ: ਇਸ ਵਿਧੀ ਲਈ ਤੁਹਾਨੂੰ ਐਲੋਵੇਰਾ ਜੈੱਲ ਦੀ ਜ਼ਰੂਰਤ ਹੋਵੇਗੀ। ਦਰਅਸਲ, ਸਭ ਤੋਂ ਪਹਿਲਾਂ ਕੇਲੇ ਦੇ ਛਿਲਕਿਆਂ ਨੂੰ ਛੋਟੇ ਜਾਂ ਬਰੀਕ ਟੁਕੜਿਆਂ ਵਿੱਚ ਕੱਟਣਾ ਹੁੰਦਾ ਹੈ। ਫਿਰ ਇਸ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਇੱਕ ਪੇਸਟ ਤਿਆਰ ਕਰਨਾ ਹੈ। ਜਦੋਂ ਇਹ ਤਿਆਰ ਹੋ ਜਾਵੇ ਤਾਂ ਇਸ ਨੂੰ ਅੱਖਾਂ ਦੇ ਹੇਠਾਂ ਲਗਾਓ। ਕੁਝ ਦੇਰ ਇਸ ਤਰ੍ਹਾਂ ਰੱਖਣ ਤੋਂ ਬਾਅਦ ਚਿਹਰਾ ਧੋ ਲਓ। ਰਾਤ ਨੂੰ ਲਗਾਉਣ ਨਾਲ ਇਸ ਦਾ ਫਾਇਦਾ ਜ਼ਿਆਦਾ ਹੁੰਦਾ ਹੈ।


ਤੀਜਾ ਤਰੀਕਾ: ਕੇਲੇ ਦੇ ਛਿਲਕਿਆਂ ਦਾ ਪੇਸਟ ਬਣਾ ਲਓ ਅਤੇ ਫਿਰ ਉਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ। ਨਾਲ ਹੀ ਕੁਝ ਸ਼ਹਿਦ ਪਾਓ। ਇਸ ਦੇ ਨਾਲ ਹੀ ਤਿਆਰ ਪੇਸਟ ਨੂੰ ਅੱਖਾਂ ਦੇ ਹੇਠਾਂ ਲਗਾਓ। ਇਸ ਪੇਸਟ ਨੂੰ ਅੱਠ ਤੋਂ ਦਸ ਮਿੰਟ ਤੱਕ ਲੱਗਿਆ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਕੇ ਉਤਾਰ ਲਓ। ਇਹ ਤਰੀਕਾ ਨਾ ਸਿਰਫ਼ ਅੱਖਾਂ ਨੂੰ ਨਮੀ ਦੇਵੇਗਾ, ਸਗੋਂ ਕਾਲੇ ਘੇਰਿਆਂ ਨੂੰ ਵੀ ਦੂਰ ਕਰੇਗਾ।


ਇਹ ਵੀ ਪੜ੍ਹੋ: Garlic: ਕਿਉਂ ਸਾਨੂੰ ਰੋਜ਼ਾਨਾ ਖਾਲੀ ਪੇਟ ਕੱਚਾ ਲਸਣ ਖਾਣਾ ਚਾਹੀਦੈ? ਇਸ ਦੇ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ